HDFC Bank ਦਾ ਮੁਨਾਫਾ ਅਪ੍ਰੈਲ-ਜੂਨ ਵਿਚ 14% ਵਧਿਆ, ਆਮਦਨੀ 'ਚ ਹੋਇਆ 36,771 ਕਰੋੜ ਰੁਪਏ ਦਾ ਵਾਧਾ
HDFC ਬੈਂਕ ਦਾ ਇਕਲੌਤਾ ਮੁਨਾਫਾ ਜੂਨ ਨੂੰ ਖ਼ਤਮ ਹੋਈ ਤਿਮਾਹੀ ਵਿਚ 7,729.64 ਕਰੋੜ ਰੁਪਏ ਰਿਹਾ। ਇਹ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 6,658.62 ਕਰੋੜ ਰੁਪਏ ਸੀ।
ਮੁੰਬਈ: ਨਿੱਜੀ ਖੇਤਰ ਦੇ ਸਭ ਤੋਂ ਵੱਡੇ ਕਰਜ਼ਾਦਾਤਾ ਐਚਡੀਐਫਸੀ ਬੈਂਕ ਦਾ 2021-22 ਦੀ ਅਪ੍ਰੈਲ ਤੋਂ ਜੂਨ ਦੀ ਤਿਮਾਹੀ 'ਚ ਇਕਜੁੱਟ ਸ਼ੁੱਧ ਲਾਭ 14.36% ਦੀ ਛਾਲ ਮਾਰ ਕੇ 7.922.09 ਕਰੋੜ ਰੁਪਏ 'ਤੇ ਪਹੁੰਚ ਗਿਆ। ਇੱਕ ਸਾਲ ਪਹਿਲਾਂ ਅਪ੍ਰੈਲ-ਜੂਨ ਤਿਮਾਹੀ 'ਚ ਬੈਂਕ ਨੇ 6,927.24 ਕਰੋੜ ਰੁਪਏ ਦਾ ਇਕਜੁਗਤ ਸ਼ੁੱਧ ਲਾਭ ਦੱਸਿਆ ਸੀ, ਹਾਲਾਂਕਿ, ਜੂਨ ਦੀ ਸਮਾਪਤ ਤਿਮਾਹੀ 'ਚ ਬੈਂਕ ਦਾ ਸ਼ੁੱਧ ਲਾਭ ਪਿਛਲੇ ਮਾਰਚ ਦੀ ਤਿਮਾਹੀ ਦੇ ਮੁਕਾਬਲੇ ਘਟਿਆ ਹੈ। ਇਹ ਜਨਵਰੀ-ਮਾਰਚ ਦੀ ਤਿਮਾਹੀ ਵਿਚ 8,433.78 ਕਰੋੜ ਰੁਪਏ ਸੀ।
ਬੈਂਕ ਦਾ ਇਕਲੌਤਾ ਮੁਨਾਫਾ ਜੂਨ ਨੂੰ ਖ਼ਤਮ ਹੋਈ ਤਿਮਾਹੀ ਵਿਚ 7,729.64 ਕਰੋੜ ਰੁਪਏ ਰਿਹਾ। ਇਹ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 6,658.62 ਕਰੋੜ ਰੁਪਏ ਸੀ, ਜਦੋਂ ਕਿ ਮਾਰਚ 2021 ਨੂੰ ਖ਼ਤਮ ਹੋਈ ਤਿਮਾਹੀ ਵਿਚ ਇਹ 8,186.51 ਕਰੋੜ ਰੁਪਏ ਸੀ।
ਅਪ੍ਰੈਲ-ਜੂਨ ਵਿਚ ਕਿੰਨਾ ਵਧਿਆ ਐਨਪੀਏ
ਬੈਂਕ ਦੀ ਕੁੱਲ ਆਮਦਨ ਅਪ੍ਰੈਲ-ਜੂਨ ਤਿਮਾਹੀ 'ਚ ਵਧ ਕੇ 36,771 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ 34,453 ਕਰੋੜ ਰੁਪਏ ਸੀ। ਬੈਂਕ ਦਾ ਕੁੱਲ ਐਨਪੀਏ ਅਨੁਪਾਤ 30 ਜੂਨ, 2021 ਨੂੰ ਖ਼ਤਮ ਹੋਈ ਤਿਮਾਹੀ ਲਈ ਇਸ ਸਾਲ ਵਧ ਕੇ 1.47 ਪ੍ਰਤੀਸ਼ਤ ਹੋ ਗਿਆ, ਜੋ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 1.36 ਪ੍ਰਤੀਸ਼ਤ ਸੀ ਅਤੇ ਮਾਰਚ ਦੀ ਤਿਮਾਹੀ ਵਿਚ 1.32 ਪ੍ਰਤੀਸ਼ਤ ਸੀ।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਵਿੱਚ ਵੱਧ ਰਹੀ ਸੈਲਾਨੀਆਂ ਦੀ ਭੀੜ ਬਾਰੇ ਸੀਐਮ ਜੈਰਾਮ ਠਾਕੁਰ ਨੇ ਦਿੱਤੀ ਚੇਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904