SBI ਤੇ ਐਲਆਈਸੀ ਨੂੰ ਪਛਾੜ ਕੇ Jio ਬਣਾਇਆ ਦੇਸ਼ ਦਾ ਨੰਬਰ ਵਨ ਬ੍ਰਾਂਡ, ਜਾਣੋ ਕੀ ਹੈ ਵਿਸ਼ਵ ਪੱਧਰ 'ਤੇ ਰੈਂਕਿੰਗ?
Jio: ਰਿਲਾਇੰਸ ਇੰਡਸਟਰੀਜ਼ ਦੇ ਜੀਓ ਨੇ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਬ੍ਰਾਂਡ ਨੇ ਇਸ ਮਾਮਲੇ 'ਚ LIC ਤੇ SBI ਵਰਗੇ ਬ੍ਰਾਂਡਾਂ ਨੂੰ ਪਿੱਛੇ ਛੱਡ ਦਿੱਤਾ ਹੈ...
Strongest Brand of 2024: ਰਿਲਾਇੰਸ ਇੰਡਸਟਰੀਜ਼ (Reliance Industries) ਦੀ ਟੈਲੀਕਾਮ ਕੰਪਨੀ ਜੀਓ (JIO) ਸਟੇਟ ਬੈਂਕ ਆਫ ਇੰਡੀਆ (State Bank of India) ਅਤੇ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ (Life Insurance Corporation) ਵਰਗੀਆਂ ਕੰਪਨੀਆਂ ਨੂੰ ਪਿੱਛੇ ਛੱਡਦੇ ਹੋਏ ਸਾਲ 2024 ਦਾ ਭਾਰਤ ਦਾ ਸਭ ਤੋਂ ਮਜ਼ਬੂਤ ਬ੍ਰਾਂਡ ਬਣ ਗਿਆ ਹੈ। ਬ੍ਰਾਂਡ ਫਾਈਨਾਂਸ ਦੁਆਰਾ ਜਾਰੀ 'ਗਲੋਬਲ-500 2024' ਰਿਪੋਰਟ ਦੇ ਅਨੁਸਾਰ, ਜੀਓ ਸਾਲ 2023 ਵਿੱਚ ਵੀ ਸਭ ਤੋਂ ਮਜ਼ਬੂਤਬ੍ਰਾਂਡ ਵਜੋਂ ਉੱਭਰਿਆ ਹੈ। ਜਿਓ ਦੁਨੀਆ ਦੇ ਸਭ ਤੋਂ ਮਜ਼ਬੂਤ ਬ੍ਰਾਂਡਾਂ ਦੀ ਸੂਚੀ 'ਚ 17ਵੇਂ ਸਥਾਨ 'ਤੇ ਹੈ। ਕੰਪਨੀ ਦਾ ਬ੍ਰਾਂਡ ਤਾਕਤ ਸੂਚਕ ਅੰਕ 88.9 ਹੈ। WeChat, YouTube, Google, Deloitte, Coca-Cola ਅਤੇ Netflix ਇਸ ਸੂਚੀ ਵਿੱਚ ਸਭ ਤੋਂ ਉੱਪਰ ਹਨ।
ਐਲਆਈਸੀ ਤੇ ਐਸਬੀਆਈ ਨੇ ਮਿਲਿਆ ਇਹ ਸਥਾਨ
'ਗਲੋਬਲ-500 2024' ਦੇ ਸਭ ਤੋਂ ਮਜ਼ਬੂਤ ਬ੍ਰਾਂਡਾਂ ਦੀ ਸੂਚੀ ਵਿੱਚ, LIC ਵਿਸ਼ਵ ਪੱਧਰ 'ਤੇ 23ਵੇਂ ਸਥਾਨ 'ਤੇ ਹੈ। ਜਦਕਿ ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਦਾ ਨਾਂ ਇਸ ਸੂਚੀ 'ਚ 24ਵੇਂ ਸਥਾਨ 'ਤੇ ਹੈ। ਇਨ੍ਹਾਂ ਦੋਵਾਂ ਭਾਰਤੀ ਬ੍ਰਾਂਡਾਂ ਨੇ ਇੰਸਟਾਗ੍ਰਾਮ ਨੂੰ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਮੁਤਾਬਕ 25 ਸਭ ਤੋਂ ਮਜ਼ਬੂਤ ਬ੍ਰਾਂਡਾਂ ਦੀ ਸੂਚੀ 'ਚ WeChat, YouTube, Google, ਹੋਟਲ ਬ੍ਰਾਂਡ ਮਰੀਨਾ ਬੇ, ਰੋਲੇਕਸ, ਬੈਂਕ ਆਫ ਚਾਈਨਾ, Swisscom, Chanel, State Grid, EY ਵਰਗੇ ਕਈ ਵੱਡੇ ਬ੍ਰਾਂਡਾਂ ਦੇ ਨਾਮ ਸਭ ਤੋਂ ਉੱਪਰ ਹਨ।
ਜੀਓ ਦੀ ਬ੍ਰਾਂਡ ਵੈਲਿਊ ਲਗਾਤਾਰ ਰਹੀ ਹੈ ਵਧ
ਰਿਲਾਇੰਸ ਇੰਡਸਟਰੀਜ਼ ਜੀਓ ਨੇ ਸਾਲ 2016 ਵਿੱਚ ਦੇਸ਼ ਵਿੱਚ ਟੈਲੀਕਾਮ ਸੇਵਾ ਸ਼ੁਰੂ ਕੀਤੀ ਸੀ। ਉਦੋਂ ਤੋਂ ਕੰਪਨੀ ਨੇ ਸਫਲਤਾ ਦੀਆਂ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ। ਪਿਛਲੇ ਕੁਝ ਸਾਲਾਂ 'ਚ ਇਹ ਟੈਲੀਕਾਮ ਸੈਕਟਰ (Telecom Sector) ਦਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਹੈ। ਰਿਪੋਰਟ ਮੁਤਾਬਕ ਜੀਓ ਦੀ ਬ੍ਰਾਂਡ ਵੈਲਿਊ 'ਚ 14 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਵਧ ਕੇ 6.1 ਅਰਬ ਡਾਲਰ ਹੋ ਗਿਆ ਹੈ। ਇਸ ਦਾ ਬ੍ਰਾਂਡ ਇੰਡੈਕਸ ਸਕੋਰ ਵੀ ਵਧ ਕੇ 89 ਹੋ ਗਿਆ ਹੈ। ਇਸ ਨੂੰ AAA ਬ੍ਰਾਂਡ ਰੇਟਿੰਗ ਦਿੱਤੀ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :