ਪੜਚੋਲ ਕਰੋ

Liquor Price in India: ਭਾਰਤ ਦੇ ਇਨ੍ਹਾਂ ਰਾਜਾਂ 'ਚ ਸਭ ਤੋਂ ਸਸਤੀ ਸ਼ਰਾਬ, ਸਮਝੋ ਸ਼ਰਾਬ ਦੇ ਰੇਟਾਂ ਦੀ ਖੇਡ

Cheapest Liquor in India: ਸਰਕਾਰਾਂ ਲਈ ਆਮਦਨ ਦੇ ਸ੍ਰੋਤਾਂ ਵਿੱਚੋਂ ਆਬਕਾਰੀ ਵਿਭਾਗ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਇੱਕ ਅਜਿਹਾ ਵਿਭਾਗ ਹੈ ਜੋ ਹਰ ਸਰਕਾਰ ਦਾ ਖਜ਼ਾਨਾ ਭਰਦਾ ਹੈ। ਸਰਕਾਰਾਂ ਵੀ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ...

Cheapest Liquor in India: ਸਰਕਾਰਾਂ ਲਈ ਆਮਦਨ ਦੇ ਸ੍ਰੋਤਾਂ ਵਿੱਚੋਂ ਆਬਕਾਰੀ ਵਿਭਾਗ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਇੱਕ ਅਜਿਹਾ ਵਿਭਾਗ ਹੈ ਜੋ ਹਰ ਸਰਕਾਰ ਦਾ ਖਜ਼ਾਨਾ ਭਰਦਾ ਹੈ। ਸਰਕਾਰਾਂ ਵੀ ਇਸ ਦਾ ਵੱਧ ਤੋਂ ਵੱਧ ਲਾਹਾ ਲੈਣ ਦਾ ਕੋਈ ਮੌਕਾ ਨਹੀਂ ਛੱਡਦੀਆਂ। ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਜੇਕਰ ਇੱਕ ਸ਼ਹਿਰ ਵਿੱਚ ਸ਼ਰਾਬ ਦੀ ਕੀਮਤ 100 ਰੁਪਏ ਹੈ ਤਾਂ ਦੂਜੇ ਸ਼ਹਿਰ ਵਿੱਚ 500 ਰੁਪਏ ਹੋ ਸਕਦੀ ਹੈ।

ਆਓ ਜਾਣਦੇ ਹਾਂ ਦੇਸ਼ ਦੇ ਕਿਹੜੇ ਸੂਬੇ 'ਚ ਸ਼ਰਾਬ ਸਭ ਤੋਂ ਸਸਤੀ ਹੈ ਤੇ ਕਿਹੜੇ ਰਾਜ ਵਿੱਚ ਲੋਕ ਸਭ ਤੋਂ ਮਹਿੰਗੀ ਸ਼ਰਾਬ ਖਰੀਦ ਰਹੇ ਹਨ। ਇਸ ਦੇ ਨਾਲ ਹੀ ਅਸੀਂ ਇਹ ਵੀ ਜਾਣਾਂਗੇ ਕਿ ਵੱਖ-ਵੱਖ ਸੂਬਿਆਂ 'ਚ ਇੱਕ ਹੀ ਬ੍ਰਾਂਡ ਦੀ ਕੀਮਤ ਵੱਖ-ਵੱਖ ਹੋਣ ਦੇ ਕੀ ਕਾਰਨ ਹਨ।

ਅੰਤਰ 5 ਗੁਣਾ ਤੱਕ ਹੋ ਸਕਦਾ

ਸਭ ਤੋਂ ਪਹਿਲਾਂ ਆਓ ਇੱਕ ਉਦਾਹਰਣ ਨਾਲ ਸਮਝੀਏ। ਫਿਲਹਾਲ ਜੇਕਰ ਤੁਸੀਂ ਦਿੱਲੀ 'ਚ ਕਿਸੇ ਵੀ ਬ੍ਰਾਂਡ ਦੀ ਬੀਅਰ 130-150 ਰੁਪਏ 'ਚ ਖਰੀਦ ਰਹੇ ਹੋ, ਤਾਂ ਤੁਸੀਂ ਗੋਆ 'ਚ ਇਹੀ ਚੀਜ਼ 90-100 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਕਰਨਾਟਕ ਤੇ ਮਹਾਰਾਸ਼ਟਰ ਵਰਗੇ ਸੂਬਿਆਂ 'ਚ ਤੁਹਾਨੂੰ 200 ਰੁਪਏ ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਕਈ ਮਾਮਲਿਆਂ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ ਇਹ ਅੰਤਰ 4-5 ਗੁਣਾ ਤੱਕ ਵੱਧ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਇੱਕ ਸ਼ਹਿਰ ਵਿੱਚ 100 ਰੁਪਏ ਵਿੱਚ ਮਿਲਣ ਵਾਲੀ ਸ਼ਰਾਬ ਲਈ ਦੂਜੇ ਸ਼ਹਿਰ ਵਿੱਚ ਤੁਹਾਨੂੰ 500 ਰੁਪਏ ਤੱਕ ਦੇਣੇ ਪੈ ਸਕਦੇ ਹਨ।

ਇਸ ਲਈ ਕੀਮਤ ਵੱਖ-ਵੱਖ ਹੁੰਦੀ

ਹੁਣ ਇਹ ਜਾਣਨਾ ਜ਼ਰੂਰੀ ਹੈ ਕਿ ਰਾਜਾਂ ਮੁਤਾਬਕ ਸ਼ਰਾਬ ਦੀਆਂ ਕੀਮਤਾਂ 'ਚ ਇੰਨਾ ਅੰਤਰ ਕਿਉਂ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਟੈਕਸ ਹੈ। ਸਾਰੀਆਂ ਰਾਜ ਸਰਕਾਰਾਂ ਸ਼ਰਾਬ 'ਤੇ ਵੱਖਰੇ ਟੈਕਸ ਲਾਉਂਦੀਆਂ ਹਨ। ਇਸ ਟੈਕਸ ਦੀਆਂ ਦਰਾਂ ਰਾਜਾਂ ਅਨੁਸਾਰ ਵੱਖ-ਵੱਖ ਹੁੰਦੀਆਂ ਹਨ। ਇਸ ਤੋਂ ਇਲਾਵਾ ਰਾਜ ਸਰਕਾਰਾਂ ਦੀਆਂ ਆਬਕਾਰੀ ਨੀਤੀਆਂ ਵੀ ਯੋਗਦਾਨ ਪਾਉਂਦੀਆਂ ਹਨ। ਉਦਾਹਰਣ ਵਜੋਂ, ਦਿੱਲੀ ਵਿੱਚ ਸ਼ਰਾਬ ਘੁਟਾਲੇ ਦਾ ਮਾਮਲਾ ਸ਼ੁਰੂ ਹੋਣ ਤੋਂ ਪਹਿਲਾਂ, ਨਵੀਂ ਸ਼ਰਾਬ ਨੀਤੀ ਲਾਗੂ ਕੀਤੀ ਗਈ ਸੀ। ਉਸ ਸਮੇਂ ਪ੍ਰਾਈਵੇਟ ਵਿਕਰੇਤਾ ਲੋਕਾਂ ਨੂੰ ਐਮਆਰਪੀ 'ਤੇ ਵੀ ਛੋਟ ਦੇ ਰਹੇ ਸਨ। ਦਿੱਲੀ ਵਿੱਚ ਭਾਵੇਂ ਇਹ ਪ੍ਰਣਾਲੀ ਖ਼ਤਮ ਹੋ ਚੁੱਕੀ ਹੈ ਪਰ ਕਈ ਰਾਜਾਂ ਵਿੱਚ ਇਹ ਅਜੇ ਵੀ ਲਾਗੂ ਹੈ।

ਰਾਜਾਂ ਅਨੁਸਾਰ ਟੈਕਸ ਵੱਖ-ਵੱਖ ਹੁੰਦਾ

ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ, ਦ ਇੰਟਰਨੈਸ਼ਨਲ ਸਪਿਰਿਟਸ ਐਂਡ ਵਾਈਨ ਐਸੋਸੀਏਸ਼ਨ ਆਫ਼ ਇੰਡੀਆ ਦੇ ਹਵਾਲੇ ਨਾਲ ਦੱਸਦੀ ਹੈ ਕਿ ਕਿਸ ਤਰ੍ਹਾਂ ਰਾਜਾਂ ਵਿੱਚ ਟੈਕਸ ਦਰਾਂ ਵੱਖਰੀਆਂ ਹਨ। ਇਸ ਲਈ, ਐਸੋਸੀਏਸ਼ਨ ਨੇ ਟੈਕਸ ਤੇ ਹੋਰ ਕਾਰਕਾਂ ਸਮੇਤ ਇੱਕ ਐਮਆਰਪੀ ਸੂਚਕਾਂਕ ਤਿਆਰ ਕੀਤਾ ਹੈ। ਆਓ ਇਸ ਸੂਚਕਾਂਕ ਨੂੰ ਵੇਖੀਏ ...

ਰਾਜ                MRP ਇੰਡੈਕਸ                           MRP 'ਚ ਟੈਕਸ ਦਾ ਹਿੱਸਾ

ਕਰਨਾਟਕਾ                 513                                          83%

ਤੇਲੰਗਾਨਾ                   246                                         68%

ਮਹਾਰਾਸ਼ਟਰ               226                                          71%

ਰਾਜਸਥਾਨ                213                                           69%

ਉੱਤਰ ਪ੍ਰਦੇਸ਼             197                                            66%

ਹਰਿਆਣਾ                147                                           47%

ਦਿੱਲੀ                     134                                            62%

ਗੋਆ                      100                                            49%

 ਸ੍ਰੋਤ: The International Spirits & Wines Association of India

ਇਸ ਤਰ੍ਹਾਂ ਇਹ ਫਰਕ ਲਿਆਉਂਦਾ

ਇਸ 'ਚ ਤੁਸੀਂ ਦੇਖਿਆ ਕਿ ਗੋਆ 'ਚ MRP ਇੰਡੈਕਸ ਸਭ ਤੋਂ ਘੱਟ ਹੈ। ਭਾਵ ਦੇਸ਼ ਦੀ ਸਭ ਤੋਂ ਸਸਤੀ ਸ਼ਰਾਬ ਗੋਆ ਵਿੱਚ ਮਿਲਦੀ ਹੈ। ਦੂਜੇ ਪਾਸੇ, ਕਰਨਾਟਕ ਵਿੱਚ MRP ਸੂਚਕਾਂਕ ਸਭ ਤੋਂ ਉੱਚਾ ਹੈ, ਜਿਸ ਦਾ ਮਤਲਬ ਹੈ ਕਿ ਉੱਥੇ ਕੀਮਤਾਂ ਸਭ ਤੋਂ ਵੱਧ ਹਨ। ਇਸ ਨੂੰ ਇੱਕ ਉਦਾਹਰਣ ਨਾਲ ਸਮਝੋ। ਜੋ ਸ਼ਰਾਬ ਤੁਹਾਨੂੰ ਗੋਆ 'ਚ 100 ਰੁਪਏ 'ਚ ਮਿਲ ਰਹੀ ਹੈ, ਉਸ ਦੀ ਦਿੱਲੀ 'ਚ ਕੀਮਤ 134 ਰੁਪਏ ਹੋਵੇਗੀ, ਜਦਕਿ ਕਰਨਾਟਕ 'ਚ ਇਹ ਰੇਟ 513 ਰੁਪਏ ਤੱਕ ਪਹੁੰਚ ਜਾਵੇਗਾ।

ਇਹ ਵੀ ਪੜ੍ਹੋ: Punjab News: ‘ਸਕੂਲ ਆਫ਼ ਐਮੀਨੈਂਸ’ 'ਤੇ ਸਾਬਕਾ ਤੇ ਮੌਜੂਦਾ ਸਿੱਖਿਆ ਮੰਤਰੀ ਭਿੜੇ! ਪਰਗਟ ਸਿੰਘ ਨੇ ਹਰਜੋਤ ਬੈਂਸ ਦੀ ਚੁਣੌਤੀ ਕਬੂਲੀ, ਹੁਣ ਪੇਸ਼ ਕਰਨਗੇ ਸਬੂਤ

ਇਨ੍ਹਾਂ ਰਾਜਾਂ ਵਿੱਚ ਸ਼ਰਾਬ ਵੀ ਸਸਤੀ

ਗੋਆ ਤੋਂ ਇਲਾਵਾ, ਕੁਝ ਸ਼ਹਿਰਾਂ/ਰਾਜਾਂ ਵਿੱਚ ਸ਼ਰਾਬ 'ਤੇ ਟੈਕਸ ਮੁਕਾਬਲਤਨ ਘੱਟ ਹੈ। ਇਸ ਕਾਰਨ ਇੱਥੇ ਸ਼ਰਾਬ ਔਸਤ ਤੋਂ ਘੱਟ ਕੀਮਤ 'ਤੇ ਮਿਲਦੀ ਹੈ। ਗੋਆ ਤੋਂ ਬਾਅਦ ਸਭ ਤੋਂ ਸਸਤੀ ਸ਼ਰਾਬ ਪਾਂਡੀਚੇਰੀ ਵਿੱਚ ਮਿਲਦੀ ਹੈ। ਉਸ ਤੋਂ ਬਾਅਦ, ਸ਼ਰਾਬ ਦੇ ਮਾਮਲੇ ਵਿੱਚ ਸਸਤੇ ਰਾਜਾਂ ਦੇ ਕੁਝ ਨਾਮ ਹਨ - ਦਮਨ ਤੇ ਦੀਵ, ਪੰਜਾਬ, ਹਰਿਆਣਾ, ਦਿੱਲੀ।

ਇਹ ਵੀ ਪੜ੍ਹੋ: Gold Silver Prices: ਜਾਰੀ ਹੋਈ 25 ਸਤੰਬਰ ਦੀ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਬਠਿੰਡਾ 'ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ, ਤੇਜ਼ਧਾਰ ਹਥਿਆਰ ਨਾਲ ਬਸਤੀ 'ਤੇ ਕੀਤਾ ਹਮਲਾ
ਬਠਿੰਡਾ 'ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ, ਤੇਜ਼ਧਾਰ ਹਥਿਆਰ ਨਾਲ ਬਸਤੀ 'ਤੇ ਕੀਤਾ ਹਮਲਾ
ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express
ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express
Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ
Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ
Paush Amavasya 2025: ਘਰ 'ਚ ਨਹੀਂ ਹੋਵੇਗੀ ਪੈਸਿਆਂ ਦੀ ਕਮੀਂ! ਸਿਰਫ ਪੌਸ਼ ਅਮਾਵੱਸਿਆ 'ਤੇ ਕਰਨਾ ਹੋਵੇਗਾ ਕੰਮ
Paush Amavasya 2025: ਘਰ 'ਚ ਨਹੀਂ ਹੋਵੇਗੀ ਪੈਸਿਆਂ ਦੀ ਕਮੀਂ! ਸਿਰਫ ਪੌਸ਼ ਅਮਾਵੱਸਿਆ 'ਤੇ ਕਰਨਾ ਹੋਵੇਗਾ ਕੰਮ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬਠਿੰਡਾ 'ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ, ਤੇਜ਼ਧਾਰ ਹਥਿਆਰ ਨਾਲ ਬਸਤੀ 'ਤੇ ਕੀਤਾ ਹਮਲਾ
ਬਠਿੰਡਾ 'ਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ, ਤੇਜ਼ਧਾਰ ਹਥਿਆਰ ਨਾਲ ਬਸਤੀ 'ਤੇ ਕੀਤਾ ਹਮਲਾ
ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express
ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express
Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ
Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ
Paush Amavasya 2025: ਘਰ 'ਚ ਨਹੀਂ ਹੋਵੇਗੀ ਪੈਸਿਆਂ ਦੀ ਕਮੀਂ! ਸਿਰਫ ਪੌਸ਼ ਅਮਾਵੱਸਿਆ 'ਤੇ ਕਰਨਾ ਹੋਵੇਗਾ ਕੰਮ
Paush Amavasya 2025: ਘਰ 'ਚ ਨਹੀਂ ਹੋਵੇਗੀ ਪੈਸਿਆਂ ਦੀ ਕਮੀਂ! ਸਿਰਫ ਪੌਸ਼ ਅਮਾਵੱਸਿਆ 'ਤੇ ਕਰਨਾ ਹੋਵੇਗਾ ਕੰਮ
ਪੰਜਾਬ ਦੀ ਸਿਆਸਤ 'ਚ ਹਲਚਲ, ਅਕਾਲੀ ਦਲ ਨੇ 2 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਹਲਚਲ, ਅਕਾਲੀ ਦਲ ਨੇ 2 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ
ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਲੋਕਾਂ ਨੇ ਪਾਈ ਰੇਡ ਤਾਂ ਹੋ ਗਿਆ ਵੱਡਾ ਖੁਲਾਸਾ
ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਲੋਕਾਂ ਨੇ ਪਾਈ ਰੇਡ ਤਾਂ ਹੋ ਗਿਆ ਵੱਡਾ ਖੁਲਾਸਾ
Mobile ਯੂਜ਼ਰਸ ਨੂੰ ਝਟਕਾ! ਅਗਲੇ ਸਾਲ ਮਹਿੰਗੇ ਹੋ ਜਾਣਗੇ ਆਹ ਰਿਚਾਰਜ ਪਲਾਨ
Mobile ਯੂਜ਼ਰਸ ਨੂੰ ਝਟਕਾ! ਅਗਲੇ ਸਾਲ ਮਹਿੰਗੇ ਹੋ ਜਾਣਗੇ ਆਹ ਰਿਚਾਰਜ ਪਲਾਨ
Sports Minister Resign: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, ਖੇਡ ਮੰਤਰੀ ਨੇ ਦਿੱਤਾ ਅਸਤੀਫਾ; CM ਨੇ ਕੀਤਾ ਸਵੀਕਾਰ...
ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, ਖੇਡ ਮੰਤਰੀ ਨੇ ਦਿੱਤਾ ਅਸਤੀਫਾ; CM ਨੇ ਕੀਤਾ ਸਵੀਕਾਰ...
Embed widget