ਬੈਂਕਿੰਗ ਖੇਤਰ ‘ਚ ਵੱਡਾ ਭੂਚਾਲ, ਦੇਸ਼ ਦੇ 4 ਵੱਡੇ ਬੈਂਕ ਹੋਣਗੇ ਖਤਮ, ਬਚੇਗਾ ਸਿਰਫ ਇਹ ਸਰਕਾਰੀ ਬੈਂਕ
ਦੇਸ਼ ਦੇ ਲੋਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜੀ ਹਾਂ ਦੇਸ਼ ਦੇ ਚਾਰ ਵੱਡੇ ਬੈਂਕ ਦਾ ਰਲੇਵਾਂ ਹੋਣ ਜਾ ਰਿਹਾ ਹੈ। ਜਿਸ ਕਰਕੇ ਬੈਕਿੰਗ ਸੈਕਟਰ ਚ ਭੂਚਾਲ ਆ ਗਿਆ ਹੈ। ਹੁਣ ਲੋਕਾਂ ਕਿਵੇਂ ਆਪਣੇ ਬੈਂਕ ਨੂੰ ਚਲਾ ਪਾਉਣਗੇ, ਆਉ ਜਾਣਦੇ ਹਾਂ...

ਭਾਰਤ ਦੇ ਬੈਂਕਿੰਗ ਖੇਤਰ ‘ਚ ਇੱਕ ਹੋਰ ਵੱਡਾ ਬਦਲਾਅ ਆਉਣ ਵਾਲਾ ਹੈ। ਸਰਕਾਰ ਛੋਟੇ ਸਰਕਾਰੀ ਬੈਂਕਾਂ ਨੂੰ ਵੱਡੇ ਬੈਂਕਾਂ ‘ਚ ਮਿਲਾਉਣ ਦੀ ਤਿਆਰੀ ਕਰ ਰਹੀ ਹੈ। ਨੀਤੀ ਆਯੋਗ ਦੀ ਸਿਫਾਰਸ਼ ਤੋਂ ਬਾਅਦ ਇਹ ਕਦਮ ਚੁੱਕਿਆ ਜਾ ਰਿਹਾ ਹੈ, ਜਿਸਦਾ ਮਕਸਦ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਇਸਨੂੰ ਵਿਸ਼ਵ ਪੱਧਰੀ ਮੁਕਾਬਲੇ ਲਈ ਤਿਆਰ ਕਰਨਾ ਹੈ।
ਕਿਸਦੀ ਹੋਂਦ ਖਤਰੇ ‘ਚ?
ਇਸ ਮੇਗਾ ਮਰਜਰ ਦੇ ਤਹਿਤ ਇੰਡਿਅਨ ਓਵਰਸੀਜ਼ ਬੈਂਕ (IOB), ਸੈਂਟ੍ਰਲ ਬੈਂਕ ਆਫ ਇੰਡੀਆ (CBI), ਬੈਂਕ ਆਫ ਇੰਡੀਆ (BOI) ਅਤੇ ਬੈਂਕ ਆਫ ਮਹਾਰਾਸ਼ਟਰ (BoM) ਦਾ ਹੋਂਦ ਖਤਮ ਹੋ ਜਾਵੇਗੀ। ਇਨ੍ਹਾਂ ਬੈਂਕਾਂ ਦੇ ਖਾਤਾਧਾਰਕਾਂ ਲਈ ਬੈਂਕਿੰਗ ਪ੍ਰਕਿਰਿਆ ਥੋੜ੍ਹੀ ਮੁਸ਼ਕਲ ਹੋ ਸਕਦੀ ਹੈ। ਉਨ੍ਹਾਂ ਨੂੰ ਨਵੇਂ ਬੈਂਕ ਅਧੀਨ ਚੈਕਬੁੱਕ, ਪਾਸਬੁੱਕ ਅਤੇ ਹੋਰ ਕਾਗਜ਼ੀ ਕਾਰਵਾਈ ਬਦਲਣੀ ਪਵੇਗੀ।
ਪ੍ਰਸਤਾਵਿਤ ਰਲੇਵੇਂ ਦੀ ਪ੍ਰਕਿਰਿਆ
ਮੀਡੀਆ ਰਿਪੋਰਟਾਂ ਅਨੁਸਾਰ, ਰਲੇਵੇਂ ਦਾ ਡਰਾਫਟ ‘ਰਿਕਾਰਡ ਆਫ ਡਿਸਕਸ਼ਨ’ ਤਿਆਰ ਹੋ ਚੁੱਕਾ ਹੈ ਅਤੇ ਹੁਣ ਇਸਨੂੰ ਕੈਬਨਿਟ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜਿਆ ਜਾਵੇਗਾ। ਜੇ ਮਨਜੂਰੀ ਮਿਲ ਗਈ ਤਾਂ ਇਹ ਮੇਗਾ ਮਰਜਰ ਵਿੱਤੀ ਵਰ੍ਹਾ 2026-27 ਤੱਕ ਪੂਰਾ ਕੀਤਾ ਜਾ ਸਕਦਾ ਹੈ।
ਰਲੇਵੇਂ ਦੇ ਸੰਭਾਵਿਤ ਫਾਇਦੇ ਤੇ ਨੁਕਸਾਨ
ਛੋਟੇ ਬੈਂਕਾਂ ਕਾਰਨ ਵਧ ਰਹੀ ਲਾਗਤ ਅਤੇ ਲਗਾਤਾਰ ਵਧਦਾ NPA (ਬਕਾਇਆ ਕਰਜ਼ਾ) ਬੈਂਕਿੰਗ ਪ੍ਰਣਾਲੀ ‘ਤੇ ਦਬਾਅ ਪਾ ਰਿਹਾ ਹੈ। ਰਲੇਵੇਂ ਨਾਲ ਬੈਂਕਿੰਗ ਨੈੱਟਵਰਕ ਮਜ਼ਬੂਤ ਹੋਵੇਗਾ, ਕਰਜ਼ਾ ਵੰਡਣ ਦੀ ਸਮਰੱਥਾ ਵਧੇਗੀ ਅਤੇ ਬੈਂਕਾਂ ਦੀ ਬੈਲੈਂਸ ਸ਼ੀਟ ਮਜ਼ਬੂਤ ਬਣੇਗੀ। ਬੈਂਕਿੰਗ ਕਾਰਜਪ੍ਰਣਾਲੀ ਤੇਜ਼ ਹੋਵੇਗੀ ਅਤੇ ਗ੍ਰਾਹਕਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ।
ਹਾਲਾਂਕਿ, ਇਸ ਤੋਂ ਪਹਿਲਾਂ 2017 ਤੋਂ 2020 ਦੇ ਦਰਮਿਆਨ 10 ਸਰਕਾਰੀ ਬੈਂਕਾਂ ਦਾ ਰਲੇਵੇਂ ਕਰਕੇ 4 ਵੱਡੇ ਬੈਂਕ ਬਣਾਏ ਗਏ ਸਨ, ਜਿਸ ਨਾਲ ਸਰਕਾਰੀ ਬੈਂਕਾਂ ਦੀ ਗਿਣਤੀ 27 ਤੋਂ ਘਟ ਕੇ 12 ਰਹਿ ਗਈ ਸੀ।
ਰਲੇਵੇਂ ਤੋਂ ਬਾਅਦ ਸਰਕਾਰੀ ਬੈਂਕਿੰਗ ਦਾ ਨਵਾਂ ਨਕਸ਼ਾ
ਜੇਕਰ ਇਹ ਮੇਗਾ ਰਲੇਵੇਂ ਨਿਰਧਾਰਤ ਸਮੇਂ ‘ਤੇ ਹੋ ਜਾਂਦਾ ਹੈ, ਤਾਂ ਦੇਸ਼ ‘ਚ ਕੇਵਲ 4 ਵੱਡੇ ਸਰਕਾਰੀ ਬੈਂਕ ਹੀ ਬਚਣਗੇ —
ਸਟੇਟ ਬੈਂਕ ਆਫ ਇੰਡੀਆ (SBI)
ਪੰਜਾਬ ਨੈਸ਼ਨਲ ਬੈਂਕ (PNB)
ਬੈਂਕ ਆਫ ਬੜੌਦਾ (BoB)
ਕੇਨਰਾ ਬੈਂਕ
ਖਾਤਾਧਾਰਕਾਂ ਅਤੇ ਕਰਮਚਾਰੀਆਂ ‘ਤੇ ਅਸਰ
ਰਲੇਵੇਂ ਤੋਂ ਬਾਅਦ ਖਾਤਾਧਾਰਕਾਂ ਨੂੰ ਬੈਂਕਿੰਗ ਦਸਤਾਵੇਜ਼ ਬਦਲਣ ਲਈ ਸਮਾਂ ਅਤੇ ਮਿਹਨਤ ਲੱਗ ਸਕਦੀ ਹੈ। ਉਨ੍ਹਾਂ ਨੂੰ ਨਵੀਂ ਚੈਕਬੁੱਕ ਅਤੇ ਪਾਸਬੁੱਕ ਬਣਵਾਉਣੀ ਪਵੇਗੀ। ਕਰਮਚਾਰੀਆਂ ਵਿੱਚ ਨੌਕਰੀ ਨੂੰ ਲੈ ਕੇ ਕੁਝ ਚਿੰਤਾ ਦਾ ਮਾਹੌਲ ਬਣ ਸਕਦਾ ਹੈ, ਹਾਲਾਂਕਿ ਸਰਕਾਰ ਨੇ ਇਹ ਯਕੀਨ ਦਿਵਾਇਆ ਹੈ ਕਿ ਰਲੇਵੇਂ ਨਾਲ ਨੌਕਰੀਆਂ ‘ਤੇ ਕੋਈ ਨਕਾਰਾਤਮਕ ਅਸਰ ਨਹੀਂ ਪਵੇਗਾ।






















