Indian Stock Market: ਸ਼ੇਅਰ ਬਾਜ਼ਾਰ ‘ਚ ਮਚੀ ਹਾਹਾਕਾਰ, 930 ਅੰਕ ਹੇਠਾਂ ਡਿੱਗ ਕੇ ਬੰਦ ਹੋਇਆ ਸੈਂਸੇਕਸ, ਨਿਵੇਸ਼ਕਾਂ ਨੂੰ 10 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ
Indian Stock Market: ਬੀ.ਐੱਸ.ਈ. 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਘਟ ਕੇ 350 ਲੱਖ ਕਰੋੜ ਰੁਪਏ ਰਹਿ ਗਿਆ ਜੋ ਪਿਛਲੇ ਸੈਸ਼ਨ 'ਚ 359.13 ਲੱਖ ਕਰੋੜ ਰੁਪਏ ਸੀ।
Indian Stock Market: ਸ਼ੇਅਰ ਬਾਜ਼ਾਰ 'ਚ ਲਗਾਤਾਰ ਵਾਧੇ ਤੋਂ ਉਤਸ਼ਾਹਿਤ ਨਿਵੇਸ਼ਕਾਂ ਨੂੰ ਬੁੱਧਵਾਰ 20 ਦਸੰਬਰ 2023 ਦੇ ਵਪਾਰਕ ਸੈਸ਼ਨ 'ਚ ਵੱਡਾ ਝਟਕਾ ਲੱਗਿਆ ਹੈ। ਸ਼ਾਨਦਾਰ ਗਲੋਬਲ ਸੰਕੇਤਾਂ ਦੇ ਕਰਕੇ ਸਵੇਰੇ ਭਾਰਤੀ ਸ਼ੇਅਰ ਬਾਜ਼ਾਰ ਤੇਜ਼ੀ ਨਾਲ ਖੁੱਲ੍ਹਿਆ ਸੀ। ਪਰ ਦੁਪਹਿਰ ਬਾਅਦ ਦੇਸੀ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵਿਕਵਾਲੀ ਦੇ ਕਰਕੇ ਬਾਜ਼ਾਰ ਮੁੱਧੇ ਮੂੰਹ ਡਿੱਗ ਗਿਆ।
ਸੈਂਸੈਕਸ ਵਿੱਚ 1135 ਅੰਕ ਅਤੇ ਨਿਫਟੀ 366 ਅੰਕ ਹੇਠਾਂ ਡਿੱਗਿਆ। ਜੇਕਰ ਸਵੇਰ ਦੇ ਹਾਈ 'ਤੇ ਨਜ਼ਰ ਮਾਰੀਏ ਤਾਂ ਨਿਫਟੀ 'ਚ ਲਗਭਗ 500 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਸੈਂਸੈਕਸ 'ਚ 1600 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮਿਡ ਕੈਪ ਅਤੇ ਛੋਟੇ ਸਟਾਕ ਗਿਰਾਵਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਅੱਜ ਦੇ ਕਾਰੋਬਾਰ ਦੇ ਅੰਤ 'ਤੇ ਬੀ.ਐੱਸ.ਈ. ਦਾ ਸੈਂਸੈਕਸ 931 ਅੰਕਾਂ ਦੀ ਗਿਰਾਵਟ ਨਾਲ 70,506 ਅੰਕਾਂ 'ਤੇ ਬੰਦ ਹੋਇਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 303 ਅੰਕਾਂ ਦੀ ਗਿਰਾਵਟ ਨਾਲ 21,150 ਅੰਕਾਂ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ: SGB Scheme: ਆਨਲਾਈਨ ਸੋਵਰੇਨ ਗੋਲਡ ਬਾਂਡ ਸਕੀਮ 'ਚ ਨਿਵੇਸ਼ ਕਰਕੇ ਪ੍ਰਾਪਤ ਕਰੋ ਜ਼ਬਰਦਸਤ ਛੋਟ, ਜਾਣੋ ਨਿਵੇਸ਼ ਦੀ ਪੜਾਅ ਦਰ ਪੜਾਅ ਪ੍ਰਕਿਰਿਆ
ਸੈਕਟਰ ਦਾ ਹਾਲ
ਅੱਜ ਦੇ ਕਾਰੋਬਾਰ 'ਚ ਮੁਨਾਫਾਵਸੂਲੀ ਦੇ ਕਾਰਨ ਮਿਡ ਕੈਪ ਅਤੇ ਸਮਾਲ ਕੈਪ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਨਿਫਟੀ ਮਿਡ ਕੈਪ ਇੰਡੈਕਸ 1490 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਹੈ। ਉੱਥੇ ਹੀ ਦਿਨ ਦੇ ਹਾਈ ਨਾਲ ਇੰਡੈਕਸ ਵਿੱਚ 2000 ਅੰਕ ਹੇਠਾਂ ਆ ਗਿਆ ਹੈ। ਸਮਾਲ ਕੈਪ ਇੰਡੈਕਸ ਵੀ 543 ਅੰਕ ਦੀ ਗਿਰਾਵਟ ਨਾਲ ਬੰਦ ਹੋਇਆ। ਜਦੋਂ ਕਿ ਇਹ ਸੂਚਕ ਅੰਕ ਦਿਨ ਦੇ ਉੱਚੇ ਪੱਧਰ ਤੋਂ ਕਰੀਬ 700 ਅੰਕ ਹੇਠਾਂ ਬੰਦ ਹੋਇਆ ਹੈ।
ਇਸ ਤੋਂ ਇਲਾਵਾ ਐਨਰਜੀ ਮੈਟਲਸ, ਬੈਂਕਿੰਗ, ਫਾਰਮਾਇੰਫਰਾ ਅਤੇ ਕੰਜ਼ਿਊਮਰ ਡਿਊਰੇਬਲਸ ਦੇ ਸਟਾਕ ਵੀ ਹੇਠਾਂ ਆ ਕੇ ਬੰਦ ਹੋਏ। ਜਿੱਥੇ ਨਿਫਟੀ ਦਾ ਆਈਟੀ ਸੂਚਕਾਂਕ ਸਵੇਰੇ 600 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਸੀ, ਉੱਥੇ ਇਹ ਸੂਚਕਾਂਕ ਦਿਨ ਦੇ ਉੱਚੇ ਪੱਧਰ ਤੋਂ 1300 ਅੰਕ ਹੇਠਾਂ ਆ ਗਿਆ ਹੈ। ਆਈਟੀ ਇੰਡੈਕਸ 604 ਅੰਕ ਦੀ ਗਿਰਾਵਟ ਨਾਲ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ ਸਿਰਫ 7 ਲਾਭ ਦੇ ਨਾਲ ਬੰਦ ਹੋਏ ਜਦਕਿ 23 ਘਾਟੇ ਨਾਲ ਬੰਦ ਹੋਏ। ਨਿਫਟੀ ਦੇ 50 ਸ਼ੇਅਰਾਂ 'ਚੋਂ 5 ਸਟਾਕ ਵਾਧੇ ਨਾਲ ਬੰਦ ਹੋਏ ਜਦਕਿ 45 ਘਾਟੇ ਨਾਲ ਬੰਦ ਹੋਏ।
ਨਿਵੇਸ਼ਕਾਂ ਨੂੰ ਵੱਡਾ ਨੁਕਸਾਨ
ਸ਼ੇਅਰ ਬਾਜ਼ਾਰ 'ਚ ਆਈ ਸੁਨਾਮੀ ਕਾਰਨ ਲਿਸਟਿਡ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ ਵੱਡੀ ਗਿਰਾਵਟ ਆਈ ਹੈ। ਬੀ.ਐੱਸ.ਈ. 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਘਟ ਕੇ 350 ਲੱਖ ਕਰੋੜ ਰੁਪਏ ਰਹਿ ਗਿਆ ਜੋ ਪਿਛਲੇ ਸੈਸ਼ਨ 'ਚ 359.13 ਲੱਖ ਕਰੋੜ ਰੁਪਏ ਸੀ।
ਇਹ ਵੀ ਪੜ੍ਹੋ: PMJDY Accounts: 51 ਕਰੋੜ ਜਨ ਧਨ ਖ਼ਾਤਿਆਂ 'ਚੋਂ 10.34 ਕਰੋੜ ਖ਼ਾਤਿਆਂ Accounts 'ਚ ਲੈਣ-ਦੇਣ ਠੱਪ, ਜਾਣੋ ਵਜ੍ਹਾ