ਜੂਨ ਤੋਂ ਲਾਗੂ ਹੋਣਗੇ ਪੈਸੇ ਨਾਲ ਜੁੜੇ ਨਵੇਂ ਨਿਯਮ, ਕ੍ਰੈਡਿਟ ਕਾਰਡ ਤੋਂ ਲੈ ਕੇ ਆਧਾਰ 'ਤੇ ਪਵੇਗਾ ਅਸਰ
ਜੂਨ ਦਾ ਮਹੀਨਾ ਤੁਹਾਡੇ ਪੈਸਿਆਂ ਲਈ ਮਹੱਤਵਪੂਰਨ ਹੈ। ਕ੍ਰੈਡਿਟ ਕਾਰਡ 'ਤੇ ਜੁਰਮਾਨੇ ਤੋਂ ਬਚੋ, ਆਧਾਰ ਕਾਰਡ ਦੀਆਂ ਗਲਤੀਆਂ ਹੁਣ ਮੁਫ਼ਤ ਵਿੱਚ ਠੀਕ ਕਰਵਾਓ, ਪੀਐਫ ਦੀਆਂ ਨਵੀਆਂ ਸੁਵਿਧਾਵਾਂ ਦਾ ਲਾਭ ਉਠਾਓ ਅਤੇ ਯੂਪੀਆਈ ਨਾਲ ਜੁੜੇ...

New Rules from 1 June: ਜੂਨ ਦਾ ਮਹੀਨਾ ਤੁਹਾਡੇ ਪੈਸਿਆਂ ਲਈ ਮਹੱਤਵਪੂਰਨ ਹੈ। ਕ੍ਰੈਡਿਟ ਕਾਰਡ 'ਤੇ ਜੁਰਮਾਨੇ ਤੋਂ ਬਚੋ, ਆਧਾਰ ਕਾਰਡ ਦੀਆਂ ਗਲਤੀਆਂ ਹੁਣ ਮੁਫ਼ਤ ਵਿੱਚ ਠੀਕ ਕਰਵਾਓ, ਪੀਐਫ ਦੀਆਂ ਨਵੀਆਂ ਸੁਵਿਧਾਵਾਂ ਦਾ ਲਾਭ ਉਠਾਓ ਅਤੇ ਯੂਪੀਆਈ ਨਾਲ ਜੁੜੇ ਨਵੇਂ ਸੁਰੱਖਿਆ ਨਿਯਮਾਂ ਦਾ ਧਿਆਨ ਰੱਖੋ।
ਕ੍ਰੈਡਿਟ ਕਾਰਡ ਹੋ ਸਕਦਾ ਹੈ ਮਹਿੰਗਾ ਸਾਬਤ
1 ਜੂਨ ਤੋਂ ਜੇ ਤੁਹਾਡਾ ਕ੍ਰੈਡਿਟ ਕਾਰਡ ਰਾਹੀਂ ਕਿਸੇ ਵੀ ਬਿੱਲ ਜਾਂ ਈ.ਐੱਮ.ਆਈ. ਦਾ ਆਟੋ-ਡੈਬਿਟ ਫੇਲ ਹੁੰਦਾ ਹੈ, ਤਾਂ 2% ਜੁਰਮਾਨਾ ਲੱਗੇਗਾ। ਕ੍ਰੈਡਿਟ ਕਾਰਡ ਰਾਹੀਂ ਬਿਜਲੀ-ਪਾਣੀ ਦੇ ਬਿੱਲ ਜਾਂ ਪੈਟਰੋਲ-ਡੀਜ਼ਲ ਦੀ ਖਰੀਦ 'ਤੇ ਵਾਧੂ ਚਾਰਜ ਦੇਣਾ ਪੈ ਸਕਦਾ ਹੈ। ਬੈਂਕ ਹੁਣ ਕ੍ਰੈਡਿਟ ਕਾਰਡ 'ਤੇ ਰਿਵਾਰਡ ਪੌਇੰਟਸ ਦੇਣ ਦੇ ਨਿਯਮ ਵੀ ਬਦਲ ਸਕਦੇ ਹਨ।
ਪੀਐਫ਼ ਅਕਾਊਂਟ ਵਾਲਿਆਂ ਲਈ ਖੁਸ਼ਖਬਰੀ
ਈਪੀਐਫਓ (EPFO) ਜੂਨ ਮਹੀਨੇ ਵਿੱਚ ਆਪਣਾ ਨਵਾਂ ਸਿਸਟਮ ਵਰਜਨ 3.0 ਲਿਆ ਸਕਦਾ ਹੈ। ਇਸ ਨਾਲ ਪੀਐਫ਼ ਅਕਾਊਂਟ ਵਿੱਚੋਂ ਪੈਸਾ ਕੱਢਣਾ, ਕਲੇਮ ਕਰਨਾ ਜਾਂ ਜਾਣਕਾਰੀ ਅਪਡੇਟ ਕਰਨਾ ਬਹੁਤ ਆਸਾਨ ਹੋ ਜਾਵੇਗਾ। ਇਸੇ ਮਹੀਨੇ ਤੋਂ ਪੀਐਫ਼ ਦੇ ਪੈਸੇ ਏਟੀਐਮ ਰਾਹੀਂ ਵੀ ਕੱਢਣ ਦੀ ਸਹੂਲਤ ਸ਼ੁਰੂ ਹੋ ਸਕਦੀ ਹੈ।
ਐਫ.ਡੀ. 'ਤੇ ਘਟ ਸਕਦੇ ਨੇ ਵਿਆਜ ਦਰਾਂ?
6 ਜੂਨ ਨੂੰ ਰਿਜ਼ਰਵ ਬੈਂਕ ਆਫ ਇੰਡੀਆ (RBI) ਦੀ ਮੀਟਿੰਗ ਹੋਣੀ ਹੈ। ਜੇਕਰ RBI ਵਿਆਜ ਦਰਾਂ (ਰੇਪੋ ਰੇਟ) 'ਚ ਕਟੌਤੀ ਕਰਦਾ ਹੈ, ਤਾਂ ਬੈਂਕ ਵੀ ਫਿਕਸਡ ਡਿਪਾਜ਼ਿਟ (FD) 'ਤੇ ਮਿਲਣ ਵਾਲੀਆਂ ਵਿਆਜ ਦਰਾਂ ਘਟਾ ਸਕਦੇ ਹਨ। ਇਸ ਸਮੇਂ FD 'ਤੇ ਲਗਭਗ 6.5% ਤੋਂ 7.5% ਤੱਕ ਵਿਆਜ ਮਿਲ ਰਿਹਾ ਹੈ।
ਆਧਾਰ ਕਾਰਡ 'ਚ ਸੋਧ ਕਰਵਾਓ, ਨਹੀਂ ਤਾਂ ਹੋ ਸਕਦੀ ਪਛਤਾਵਾ
14 ਜੂਨ 2025 ਤੱਕ ਤੁਸੀਂ ਆਪਣੇ ਆਧਾਰ ਕਾਰਡ ਵਿੱਚ ਨਾਂ, ਪਤਾ, ਜਨਮ ਤਾਰੀਖ, ਲਿੰਗ ਵਰਗੀਆਂ ਜਾਣਕਾਰੀਆਂ ਨੂੰ ਆਨਲਾਈਨ ਮੁਫ਼ਤ 'ਚ ਅੱਪਡੇਟ ਕਰਵਾ ਸਕਦੇ ਹੋ। ਇਸ ਤਾਰੀਖ ਤੋਂ ਬਾਅਦ ਹਰ ਵਾਰੀ ਸੋਧ ਲਈ ₹50 ਦੀ ਫੀਸ ਦੇਣੀ ਪਵੇਗੀ ਅਤੇ ਆਧਾਰ ਸੈਂਟਰ ਜਾਣਾ ਪਵੇਗਾ। ਇਸ ਲਈ ਜੇ ਆਧਾਰ ਕਾਰਡ 'ਚ ਕੋਈ ਗਲਤੀ ਹੈ ਤਾਂ ਤੁਰੰਤ myAadhaar ਪੋਰਟਲ 'ਤੇ ਜਾ ਕੇ ਠੀਕ ਕਰਵਾ ਲਓ।
ਤਨਖਾਹਦਾਰ ਕਰਮਚਾਰੀਆਂ ਲਈ ਜ਼ਰੂਰੀ: ਫਾਰਮ-16 ਦੀ ਉਡੀਕ ਕਰੋ
ਤੁਹਾਡਾ ਨਿਯੋਕਤਾ (ਕੰਪਨੀ) 15 ਜੂਨ ਤੱਕ ਤੁਹਾਨੂੰ ਫਾਰਮ-16 ਜਾਰੀ ਕਰੇਗਾ। ਇਹ ਫਾਰਮ ਆਮਦਨ ਕਰ ਰਿਟਰਨ (Income Tax Return) ਭਰਨ ਲਈ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇਸ ਵਿੱਚ ਤੁਹਾਡੀ ਤਨਖਾਹ ਵਿਚੋਂ ਕੱਟੇ ਗਏ ਟੈਕਸ (TDS) ਦੀ ਪੂਰੀ ਜਾਣਕਾਰੀ ਹੁੰਦੀ ਹੈ। ਫਾਰਮ-16 ਮਿਲਣ ਤੋਂ ਬਾਅਦ ਹੀ ਤੁਸੀਂ ਆਪਣਾ ਇਨਕਮ ਟੈਕਸ ਰਿਟਰਨ ਭਰਨਾ ਸ਼ੁਰੂ ਕਰ ਸਕਦੇ ਹੋ।
UPI 'ਤੇ ਨਵਾਂ ਨਿਯਮ: ਧੋਖਾਧੜੀ ਰੋਕਣ ਦੀ ਤਿਆਰੀ
30 ਜੂਨ ਤੋਂ UPI ਭੁਗਤਾਨ ਕਰਦੇ ਸਮੇਂ ਵੱਡਾ ਬਦਲਾਅ ਆਵੇਗਾ। ਹੁਣ ਜਿਹੜੇ ਵਿਅਕਤੀ ਨੂੰ ਪੈਸਾ ਭੇਜਿਆ ਜਾਵੇਗਾ, ਉਸਦਾ ਬੈਂਕ ਵਿੱਚ ਰਜਿਸਟਰਡ ਅਸਲੀ ਨਾਮ ਹੀ ਦਿਖੇਗਾ। ਪਹਿਲਾਂ UPI ID ਵਿੱਚ ਕੋਈ ਵੀ ਨਾਂ (ਜਿਵੇਂ ਉਪਨਾਮ) ਦਿਖਾਈ ਦੇ ਸਕਦਾ ਸੀ। ਇਸਦਾ ਮਕਸਦ ਆਨਲਾਈਨ ਭੁਗਤਾਨਾਂ ਨੂੰ ਸੁਰੱਖਿਅਤ ਬਣਾਉਣਾ ਅਤੇ ਧੋਖਾਧੜੀ ਘਟਾਉਣਾ ਹੈ।






















