Inflation in Festival Season: ਫੈਸਟੀਵਲ ਸੀਜ਼ਨ 'ਚ ਦੇਸ਼ ਦੀ ਜਨਤਾ ਨੂੰ ਵੱਡੀ ਰਾਹਤ, ਸਰਕਾਰ ਨੇ ਚੱਕੇ ਵੱਡੇ ਕਦਮ, ਚੀਜ਼ਾਂ ਦੇ ਨਹੀਂ ਵਧਣਗੇ ਭਾਅ
Inflation in Festival Season: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਫੈਸਟੀਵਲ ਸੀਜ਼ਨ ਦੌਰਾਨ ਤੇਲ, ਆਟਾ ਤੇ ਖੰਡ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਸਥਿਰ ਰਹਿਣ ਦੀ ਉਮੀਦ ਹੈ।
Inflation in Festival Season: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ। ਫੈਸਟੀਵਲ ਸੀਜ਼ਨ ਦੌਰਾਨ ਤੇਲ, ਆਟਾ ਤੇ ਖੰਡ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਸਥਿਰ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਨ੍ਹਾਂ ਚੀਜ਼ਾਂ ਦੀ ਸਪਲਾਈ ਵਿੱਚ ਕਮੀ ਦੀ ਕੋਈ ਸੰਭਾਵਨਾ ਨਹੀਂ।
ਹਾਸਲ ਜਾਣਕਾਰੀ ਮੁਤਾਬਕ ਚੋਣ ਵਰ੍ਹਾ ਹੋਣ ਕਰਕੇ ਇਸ ਵਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਸੋਈ ਦੇ ਸਮਾਨ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਆਏਗੀ। ਸਰਕਾਰ ਨੇ ਸਪਲਾਈ ਨੂੰ ਪੂਰਾ ਕਰਨ ਲਈ ਕਈ ਫੈਸਲੇ ਲਏ ਹਨ। ਸਪਲਾਈ ਸਹੀ ਰਹਿਣ ਨਾਲ ਤਿਉਹਾਰੀ ਸੀਜ਼ਨ ਦੌਰਾਨ ਆਮ ਲੋਕਾਂ ਨੂੰ ਮਹਿੰਗਾਈ ਤੋਂ ਵੀ ਰਾਹਤ ਮਿਲੇਗੀ। ਖਾਸ ਕਰਕੇ ਕਣਕ, ਚੌਲ, ਖੰਡ, ਛੋਲੇ ਤੇ ਸਬਜ਼ੀਆਂ ਦੇ ਭਾਅ ਨਹੀਂ ਵਧਣਗੇ।
ਸਰਕਾਰ ਨੇ ਸਪਲਾਈ ਨੂੰ ਯਕੀਨੀ ਬਣਾਉਣ ਤੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕਈ ਸਖ਼ਤ ਕਦਮ ਚੁੱਕੇ ਹਨ। ਸਰਕਾਰ ਨੇ ਬਰਾਮਦ ਪਾਬੰਦੀ ਤੇ ਸਟਾਕ ਹੋਲਡਿੰਗ ਸੀਮਾ ਦੇ ਨਾਲ-ਨਾਲ ਕਣਕ, ਚਾਵਲ, ਛੋਲੇ ਤੇ ਪਿਆਜ਼ ਨੂੰ ਮੰਡੀ ਵਿੱਚ ਉਤਾਰਨ ਵਰਗੇ ਕਈ ਕਦਮ ਚੁੱਕੇ ਹਨ, ਜਿਸ ਕਾਰਨ ਸਪਲਾਈ ਤੇ ਕੀਮਤਾਂ ਨੂੰ ਕੰਟਰੋਲ ਕੀਤਾ ਜਾ ਸਕੇਗਾ।
ਖੰਡ ਸਮੇਤ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਨਹੀਂ ਵਧਣਗੀਆਂ
ਇਕੋਨੋਮਿਕ ਟਾਈਮਜ਼ ਦੀ ਰਿਪੋਰਟ 'ਚ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦੇ ਹੀ ਖੰਡ ਸਮੇਤ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਆਪਣੇ ਸਿਖਰ 'ਤੇ ਪਹੁੰਚ ਜਾਂਦੀਆਂ ਹਨ ਪਰ ਇਸ ਵਾਰ ਇਹ ਕੀਮਤਾਂ ਸਥਿਰ ਰਹਿਣਗੀਆਂ। ਕਣਕ ਦਾ ਆਟਾ, ਵੇਸਣ, ਡੇਅਰੀ ਆਈਟਮਾਂ, ਰਸੋਈ ਦੇ ਤੇਲ ਤੇ ਚੀਨੀ ਦੀਆਂ ਕੀਮਤਾਂ ਸਥਿਰ ਰਹਿਣ ਦੀ ਉਮੀਦ ਹੈ।
ਖੰਡ ਦੀ ਸਪਲਾਈ ਵਿੱਚ ਕਮੀ
ਦੇਸ਼ 'ਚ ਖੰਡ ਦੀ ਸਪਲਾਈ 'ਚ ਕਮੀ ਆਈ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਤਿਉਹਾਰੀ ਸੀਜ਼ਨ 'ਚ ਕੀਮਤ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਸਰਕਾਰ ਖੰਡ ਦਾ ਨਵਾਂ ਸਟਾਕ ਬਾਜ਼ਾਰ 'ਚ ਉਤਾਰ ਸਕਦੀ ਹੈ। ਇਸ ਲਈ ਦੀਵਾਲੀ ਮੌਕੇ ਖੰਡ ਦੀ ਕੀਮਤ ਵਧਣ ਦੀ ਕੋਈ ਉਮੀਦ ਨਹੀਂ।
ਇਹ ਵੀ ਪੜ੍ਹੋ:
ਡੇਅਰੀ ਉਤਪਾਦਾਂ ਦੀਆਂ ਕੀਮਤਾਂ ਵੀ ਸਥਿਰ
ਈਟੀ ਅਨੁਸਾਰ, ਪਰਾਗ ਮਿਲਕ ਫੂਡਜ਼ ਦੇ ਕਾਰਜਕਾਰੀ ਨਿਰਦੇਸ਼ਕ ਅਕਸ਼ਾਲੀ ਸ਼ਾਹ ਨੇ ਕਿਹਾ ਕਿ ਪਿਛਲੇ ਸਾਲ ਤੇਜ਼ ਵਾਧੇ ਤੋਂ ਬਾਅਦ ਦੁੱਧ ਦੀਆਂ ਕੀਮਤਾਂ ਸਥਿਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ ਕਾਰਨ ਘਿਓ, ਦੁੱਧ ਤੇ ਹੋਰ ਡੇਅਰੀ ਉਤਪਾਦਾਂ ਦੀ ਖਪਤ ਵਧਣ ਦੇ ਬਾਵਜੂਦ ਕੀਮਤਾਂ ਵਿੱਚ ਕੋਈ ਵਾਧਾ ਹੋਣ ਦੀ ਉਮੀਦ ਨਹੀਂ। ਸਤੰਬਰ 'ਚ ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਸੀ ਕਿ ਸਰਕਾਰ ਨੂੰ ਤਿਉਹਾਰਾਂ ਦੇ ਸੀਜ਼ਨ 'ਚ ਕਿਸੇ ਵੀ ਖਾਣ-ਪੀਣ ਵਾਲੀ ਚੀਜ਼ ਦੀਆਂ ਕੀਮਤਾਂ 'ਚ ਤੇਜ਼ੀ ਦੀ ਉਮੀਦ ਨਹੀਂ।
ਇਹ ਵੀ ਪੜ੍ਹੋ: