(Source: ECI/ABP News)
Petrol-Diesel Price: ਦੇਸ਼ ਦੇ ਕਈ ਸੂਬਿਆਂ ਵਿੱਚ ਘਟੇ ਪੈਟਰੋਲ-ਡੀਜ਼ਲ ਦੇ ਰੇਟ, ਇੰਝ ਚੈੱਕ ਕਰੋ ਨਵੀਆਂ ਕੀਮਤਾਂ
Petrol-Diesel Rates Latest News: ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਇਸ ਦੇ ਨਾਲ ਹੀ ਕੱਚੇ ਤੇਲ ਦੀ ਕੀਮਤ 'ਚ ਵੀ ਉਛਾਲ ਵੇਖਣ ਨੂੰ ਮਿਲ ਰਿਹਾ ਹੈ।
![Petrol-Diesel Price: ਦੇਸ਼ ਦੇ ਕਈ ਸੂਬਿਆਂ ਵਿੱਚ ਘਟੇ ਪੈਟਰੋਲ-ਡੀਜ਼ਲ ਦੇ ਰੇਟ, ਇੰਝ ਚੈੱਕ ਕਰੋ ਨਵੀਆਂ ਕੀਮਤਾਂ Petrol-Diesel Price update Reduced petrol-diesel rates in many states of the country check the new prices like this Petrol-Diesel Price: ਦੇਸ਼ ਦੇ ਕਈ ਸੂਬਿਆਂ ਵਿੱਚ ਘਟੇ ਪੈਟਰੋਲ-ਡੀਜ਼ਲ ਦੇ ਰੇਟ, ਇੰਝ ਚੈੱਕ ਕਰੋ ਨਵੀਆਂ ਕੀਮਤਾਂ](https://feeds.abplive.com/onecms/images/uploaded-images/2023/08/07/9cc3bfb9c5461b56b2d1d62b304b42e01691373082021497_original.jpeg?impolicy=abp_cdn&imwidth=1200&height=675)
Petrol-Diesel Price Update on 7th August 2023: ਦੇਸ਼ ਦੀਆਂ ਤੇਲ ਕੰਪਨੀਆਂ ਨੇ ਅੱਜ ਭਾਵ 7 ਅਗਸਤ 2023 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। ਨਵੀਂ ਦਿੱਲੀ ਸਮੇਤ ਹੋਰ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਜਦਕਿ ਕੁਝ ਛੋਟੇ ਅਤੇ ਵੱਡੇ ਸ਼ਹਿਰਾਂ 'ਚ ਈਂਧਨ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਕੁਝ ਥਾਵਾਂ 'ਤੇ ਪੈਟਰੋਲ ਮਹਿੰਗਾ ਹੋ ਗਿਆ ਹੈ ਅਤੇ ਕਈ ਥਾਵਾਂ 'ਤੇ ਸਸਤਾ ਹੋ ਗਿਆ ਹੈ। ਆਓ ਜਾਣਦੇ ਹਾਂ ਤੁਹਾਡੇ ਸ਼ਹਿਰ 'ਚ ਪ੍ਰਤੀ ਲੀਟਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕਿੰਨੀ ਹੈ।
ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੈ। ਚੇਨਈ 'ਚ ਇਕ ਲੀਟਰ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਕਿੱਥੇ-ਕਿੱਥੇ ਈਂਧਨ ਦੀ ਬਦਲਦੀ ਹੈ ਕੀਮਤ
ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਇੱਕ ਲੀਟਰ ਪੈਟਰੋਲ 33 ਪੈਸੇ ਮਹਿੰਗਾ ਹੋ ਕੇ 96.92 ਰੁਪਏ ਅਤੇ ਡੀਜ਼ਲ 32 ਪੈਸੇ ਮਹਿੰਗਾ ਹੋ ਕੇ 90.08 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਪੈਟਰੋਲ ਦੀ ਕੀਮਤ 14 ਪੈਸੇ ਸਸਤੇ ਹੋ ਕੇ 96.43 ਰੁਪਏ ਅਤੇ ਡੀਜ਼ਲ 13 ਪੈਸੇ ਸਸਤੇ ਹੋ ਕੇ 89.63 ਰੁਪਏ 'ਤੇ ਵਿਕ ਰਿਹਾ ਹੈ। ਗੋਰਖਪੁਰ 'ਚ ਪੈਟਰੋਲ 6 ਪੈਸੇ ਘੱਟ ਕੇ 96.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.99 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਪ੍ਰਯਾਗਰਾਜ 'ਚ ਇਕ ਲੀਟਰ ਪੈਟਰੋਲ ਦੀ ਕੀਮਤ 19 ਪੈਸੇ ਵਧ ਕੇ 97.09 ਰੁਪਏ ਅਤੇ ਡੀਜ਼ਲ ਦੀ ਕੀਮਤ 19 ਪੈਸੇ ਵਧ ਕੇ 90.28 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਬਿਹਾਰ ਦੇ ਪਟਨਾ 'ਚ ਇਕ ਲੀਟਰ ਪੈਟਰੋਲ ਦੀ ਕੀਮਤ 65 ਪੈਸੇ ਵਧ ਕੇ 108.12 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 61 ਪੈਸੇ ਵਧ ਕੇ 94.86 ਰੁਪਏ ਹੋ ਗਈ ਹੈ। ਰਾਜਸਥਾਨ ਦੇ ਜੈਪੁਰ ਵਿੱਚ ਪੈਟਰੋਲ ਦੀ ਕੀਮਤ 108.48 ਰੁਪਏ ਅਤੇ ਡੀਜ਼ਲ ਦੀ ਕੀਮਤ 93.72 ਰੁਪਏ ਤੇ ਪੰਜਾਬ ਵਿੱਚ ਪੈਟਰੋਲ ਦੀ ਕੀਮਤ 98.8 ਰੁਪਏ ਤੇ ਡੀਜ਼ਲ 85 ਰੁਪਏ ਤੇ ਚੰਡੀਗ੍ਹੜ ਵਿੱਚ 94.21 ਰੁਪਏ ਤੇ ਡੀਜ਼ਲ 80.89 ਰੁਪਏ ਹੈ।
ਇੰਝ ਚੈੱਕ ਕਰੋ ਨਵੀਂ ਕੀਮਤਾਂ
ਭਾਰਤ ਵਿੱਚ, ਤੁਸੀਂ ਸ਼ਹਿਰਾਂ ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਆਸਾਨੀ ਨਾਲ ਚੈੱਕ ਕਰ ਸਕਦੇ ਹੋ। BPCL ਗਾਹਕਾਂ ਲਈ, ਡੀਲਰ ਕੋਡ> 9223112222 'ਤੇ ਭੇਜੋ ਅਤੇ HPCL ਗਾਹਕਾਂ ਲਈ, HPPRICE <ਡੀਲਰ ਕੋਡ> 9222201122 'ਤੇ ਭੇਜੋ। ਦੂਜੇ ਪਾਸੇ, ਜੇ ਤੁਸੀਂ ਇੰਡੀਅਨ ਆਇਲ ਦੇ ਗਾਹਕ ਹੋ, ਤਾਂ ਬਾਲਣ ਦੀਆਂ ਦਰਾਂ ਜਾਣਨ ਲਈ, RSP <ਡੀਲਰ ਕੋਡ> ਲਿਖੋ ਅਤੇ 9224992249 'ਤੇ ਮੈਸੇਜ ਭੇਜੋ। ਇਸ ਤੋਂ ਬਾਅਦ, ਤੁਹਾਨੂੰ ਕੁਝ ਮਿੰਟਾਂ ਵਿੱਚ ਨਵੀਨਤਮ ਦਰਾਂ ਬਾਰੇ ਜਾਣਕਾਰੀ ਮਿਲ ਜਾਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)