ਪੜਚੋਲ ਕਰੋ
Advertisement
RBI ਨੇ ਕਿਹਾ ਕਿ ਅਰਥਵਿਵਸਥਾ ਆਸ ਤੋਂ ਜ਼ਿਆਦਾ ਬਿਹਤਰ, -7.5% ਰਹਿ ਸਕਦੀ GDP ਵਾਧਾ ਦਰ
ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਦੇਸ਼ ਦੇ ਕੇਂਦਰੀ ਬੈਂਕ RBI ਨੇ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ ਤੇ ਉਸ ਨੂੰ 4 ਫ਼ੀਸਦੀ ਉੱਤੇ ਰੱਖਿਆ ਹੈ।
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ। ਦੇਸ਼ ਦੇ ਕੇਂਦਰੀ ਬੈਂਕ RBI ਨੇ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ ਤੇ ਉਸ ਨੂੰ 4 ਫ਼ੀਸਦੀ ਉੱਤੇ ਰੱਖਿਆ ਹੈ। ਇਸ ਤੋਂ ਇਲਾਵਾ ਰਿਵਰਸ ਰੈਪੋ ਰੇਟ ਵੀ ਜਿਉਂ ਦਾ ਤਿਉਂ 3.35 ਫ਼ੀਸਦੀ ਰੱਖੀ ਗਈ ਹੈ। ਇਹ ਲਗਾਤਾਰ ਤੀਜੀ ਵਾਰ ਹੈ, ਜਦੋਂ ਆਰਬੀਆਈ ਨੇ ਰੈਪੋ ਰੇਟ ਤੇ ਰਿਵਰਸ ਰੈਪੋ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਇਸ ਵਰ੍ਹੇ ਕੁੱਲ ਘਰੇਲੂ ਉਤਪਾਦਨ ਵਿੱਚ ਵਾਧਾ ਮਨਫ਼ੀ (-) 7.5% ਰਹਿਣ ਦਾ ਅਨੁਮਾਨ ਲਾਇਆ ਗਿਆ ਹੈ।
ਮੀਟਿੰਗ ਤੋਂ ਬਾਅਦ RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਦਿਹਾਤੀ ਤੇ ਸ਼ਹਿਰੀ ਮੰਗ ਵਿੱਚ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ। ਦਿਹਾਤੀ ਮੰਗ ਵਿੱਚ ਸੁਧਾਰ ਨਾਲ ਹੋਰ ਮਜ਼ਬੂਤੀ ਮਿਲਣ ਦੀ ਆਸ ਹੈ; ਜਦ ਕਿ ਸ਼ਹਿਰੀ ਮੰਗ ਵੀ ਰਫ਼ਤਾਰ ਫੜ ਰਹੀ ਹੈ।
ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਦੀ ਐਡਜਸਟਮੈਂਟ ਦਾ ਰੁਖ਼ ਤਦ ਤੱਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ, ਜਦੋਂ ਤੱਕ ਘੱਟੋ-ਘੱਟ ਚਾਲੂ ਵਿੱਤੀ ਵਰ੍ਹੇ ਤੱਕ ਅਤੇ ਅਗਲੇ ਸਾਲ ਤੱਕ ਟਿਕਾਊ ਆਧਾਰ ਉੱਤੇ ਵਿਕਾਸ ਨੂੰ ਮੁੜ–ਸੁਰਜੀਤ ਨਾ ਕਰ ਲਿਆ ਜਾਵੇ ਅਤੇ ਮੁਦਰਾ ਸਫ਼ੀਤੀ ਦਾ ਟੀਚਾ ਨਿਸ਼ਚਤ ਕਰਦਿਆਂ ਕੋਵਿਡ-19 ਦਾ ਪ੍ਰਭਾਵ ਘੱਟ ਨਾ ਕਰ ਲਿਆ ਜਾਵੇ।
ਇਸ ਤੋਂ ਇਲਾਵਾ MSF ਰੇਟ ਤੇ ਬੈਂਕ ਰੇਟ ਵਿੱਚ ਵੀ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸ ਨੂੰ ਵੀ 4.25% ਉੱਤੇ ਕਾਇਮ ਰੱਖਿਆ ਗਿਆ ਹੈ। ਗਵਰਨਰ ਨੇ ਕਿਹਾ ਕਿ ਖ਼ਰੀਫ਼ ਦੀ ਬੰਪਰ ਫ਼ਸਲ ਕਾਰਣ ਸਰਦੀਆਂ ਦੇ ਮਹੀਨਿਆਂ ਵਿੱਚ ਮੁਦਰਾ ਸਫ਼ੀਤੀ ਵਿੱਚ ਕੁਝ ਰਾਹਤ ਨਾਲ ਇਸ ਦੇ ਉੱਚਾ ਰਹਿਣ ਦੀ ਸੰਭਾਵਨਾ ਹੈ।MPC decided to continue with accommodative stands of monetary policy as long as necessary, at least till current financial year & into next year to revive growth on a durable basis & mitigate the impact of COVID-19 while ensuring that inflation remains within target: RBI Governor https://t.co/XjbTZ58gx5
— ANI (@ANI) December 4, 2020
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement