ਪੜਚੋਲ ਕਰੋ
Advertisement
Russia-Ukraine War : ਰੂਸ-ਯੂਕਰੇਨ ਜੰਗ ਕਾਰਨ ਮਹਿੰਗੀ ਹੋ ਸਕਦੀ ਬੀਅਰ ਅਤੇ ਸ਼ਰਾਬ , ਜਾਣੋ ਕਿਉਂ ਤੇ ਕਿਵੇਂ
ਰੂਸ-ਯੂਕਰੇਨ ਤਣਾਅ (Ukraine Russia Crisis) ਦੇ ਵੱਧਣ ਨਾਲ ਇਸ ਦਾ ਅਸਰ ਵੱਖ-ਵੱਖ ਖੇਤਰਾਂ 'ਤੇ ਦਿਖਾਈ ਦੇਣ ਲੱਗਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਸਟਾਕ ਮਾਰਕੀਟ ਵਿੱਚ ਗਿਰਾਵਟ ਹੈ।
ਨਵੀਂ ਦਿੱਲੀ : ਰੂਸ-ਯੂਕਰੇਨ ਤਣਾਅ (Ukraine Russia Crisis) ਦੇ ਵੱਧਣ ਨਾਲ ਇਸ ਦਾ ਅਸਰ ਵੱਖ-ਵੱਖ ਖੇਤਰਾਂ 'ਤੇ ਦਿਖਾਈ ਦੇਣ ਲੱਗਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਸਟਾਕ ਮਾਰਕੀਟ ਵਿੱਚ ਗਿਰਾਵਟ ਹੈ। ਇਸ ਦੇ ਨਾਲ ਹੀ ਅਨਾਜ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨਾਲ ਸਬੰਧਤ ਸੈਕਟਰ 'ਚ ਆਉਣ ਵਾਲੇ ਸਮੇਂ 'ਚ ਦਬਾਅ ਵਧਣ ਦੀ ਸੰਭਾਵਨਾ ਹੈ। ਇਸ ਵਿੱਚੋਂ ਬੀਅਰ ਅਤੇ ਅਲਕੋਹਲ ਸੈਕਟਰ ਵੀ ਹੈ।
ਬ੍ਰੋਕਿੰਗ ਫਰਮ ਮੋਤੀਲਾਲ ਓਸਵਾਲ ਨੇ ਖਦਸ਼ਾ ਜਤਾਇਆ ਹੈ ਕਿ ਰੂਸ-ਯੂਕਰੇਨ ਤਣਾਅ ਬੀਅਰ ਕੰਪਨੀਆਂ (beer companies) ਦੇ ਮਾਰਿਜਨ 'ਤੇ ਅਸਰ ਪਾ ਸਕਦਾ ਹੈ ਅਤੇ ਆਉਣ ਵਾਲੇ ਸਮੇਂ 'ਚ ਬੀਅਰ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਵਾਸਤਵ ਵਿੱਚ ਤਣਾਅ ਦੇ ਕਾਰਨ ਬੀਅਰ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਜੌਂ ਦੀ ਸਪਲਾਈ ਨੂੰ ਦੇਖਿਆ ਜਾ ਸਕਦਾ ਹੈ ਅਤੇ ਕੀਮਤਾਂ ਵਧਣ ਨਾਲ ਗਰਮੀਆਂ ਦੇ ਮੌਸਮ 'ਚ ਬੀਅਰ ਦੀ ਕੀਮਤ 'ਚ ਵਾਧਾ ਹੋਣ ਦੀ ਸੰਭਾਵਨਾ ਵਧ ਗਈ ਹੈ।
ਜੌਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ
ਜੌਂ ਦੀਆਂ ਕੀਮਤਾਂ ਪਿਛਲੇ ਕਈ ਮਹੀਨਿਆਂ ਤੋਂ ਵਧ ਰਹੀਆਂ ਹਨ। ਇੱਕ ਸਾਲ ਦੌਰਾਨ ਕੀਮਤਾਂ ਵਿੱਚ 62 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪਿਛਲੀ ਤਿਮਾਹੀ ਦੇ ਮੁਕਾਬਲੇ ਕੀਮਤਾਂ 'ਚ 5 ਫੀਸਦੀ ਦਾ ਵਾਧਾ ਹੋਇਆ ਹੈ। ਰੂਸ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਜੌਂ ਉਤਪਾਦਕ ਹੈ। ਜਦੋਂ ਕਿ ਯੂਕਰੇਨ ਚੌਥਾ ਸਭ ਤੋਂ ਵੱਡਾ ਜੌਂ ਉਤਪਾਦਕ ਦੇਸ਼ ਹੈ, ਉੱਥੇ ਸੰਘਰਸ਼ ਦੀ ਸਥਿਤੀ ਵਿੱਚ ਜੌਂ ਦੀ ਸਪਲਾਈ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਜੌਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਰੋਬੋਬੈਂਕ ਦੀ ਇੱਕ ਰਿਪੋਰਟ ਨੇ ਭਵਿੱਖਬਾਣੀ ਕੀਤੀ ਹੈ ਕਿ ਜੇਕਰ ਅਗਲੀ ਫਸਲ ਤੱਕ ਅਮਰੀਕਾ ਅਤੇ ਯੂਰਪੀਅਨ ਪਾਬੰਦੀਆਂ ਲਾਗੂ ਰਹਿੰਦੀਆਂ ਹਨ ਤਾਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਹੈ।
ਸ਼ਰਾਬ ਕੰਪਨੀਆਂ 'ਤੇ ਕੀ ਹੋਵੇਗਾ ਅਸਰ?
ਬੀਅਰ ਦੇ ਉਤਪਾਦਨ ਦੀ ਲਾਗਤ ਦਾ ਇੱਕ ਤਿਹਾਈ ਹਿੱਸਾ ਜੌਂ ਦਾ ਹੁੰਦਾ ਹੈ। ਵੈਸੇ, ਜੌਂ ਦਾ ਉਤਪਾਦਨ ਭਾਰਤ ਵਿੱਚ ਵੀ ਹੁੰਦਾ ਹੈ ਪਰ ਮੋਤੀਲਾਲ ਓਸਵਾਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ ਭਰ 'ਚ ਕੀਮਤਾਂ ਵਧਣ ਨਾਲ ਭਾਰਤ 'ਚ ਵੀ ਕੀਮਤਾਂ ਦਾ ਅਸਰ ਦੇਖਣ ਨੂੰ ਮਿਲੇਗਾ ਅਤੇ ਕੰਪਨੀਆਂ ਕੋਲ ਉਤਪਾਦਨ ਦੀ ਲਾਗਤ ਵਧ ਸਕਦੀ ਹੈ, ਮੋਤੀਲਾਲ ਓਸਵਾਲ ਦੀ ਰਿਪੋਰਟ ਮੁਤਾਬਕ ਯੂਨਾਈਟਿਡ ਬਰੂਅਰੀਜ਼ ਵਰਗੀਆਂ ਕੰਪਨੀਆਂ ਦੀ ਲਾਗਤ ਵਧ ਸਕਦੀ ਹੈ ਅਤੇ ਮਾਰਜਿਨ ਘੱਟ ਸਕਦਾ ਹੈ। ਕੰਪਨੀ ਦੇਸ਼ ਦੇ 40 ਫੀਸਦੀ ਬੀਅਰ ਬਾਜ਼ਾਰ 'ਤੇ ਕਬਜ਼ਾ ਕਰਦੀ ਹੈ। ਰਿਪੋਰਟ ਮੁਤਾਬਕ ਇਹ ਸੰਘਰਸ਼ ਉਸ ਸਮੇਂ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਕੰਪਨੀਆਂ ਆਪਣੇ ਸੀਜ਼ਨ ਦੀ ਤਿਆਰੀ ਕਰ ਰਹੀਆਂ ਹਨ। ਗਰਮੀਆਂ ਦੇ ਮੌਸਮ ਵਿੱਚ ਦੇਸ਼ ਵਿੱਚ ਬੀਅਰ ਦੀ ਮੰਗ ਸਭ ਤੋਂ ਵੱਧ ਹੁੰਦੀ ਹੈ। ਅਜਿਹੇ 'ਚ ਕੱਚੇ ਮਾਲ ਦੀ ਕੀਮਤ ਵਧਣ ਨਾਲ ਕੰਪਨੀਆਂ 'ਤੇ ਦਬਾਅ ਵੀ ਕਾਫੀ ਵਧ ਸਕਦਾ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿਹਤ
ਲਾਈਫਸਟਾਈਲ
ਤਕਨਾਲੌਜੀ
Advertisement