ਜੂਨ ਵਿੱਚ ਪ੍ਰਚੂਨ ਮਹਿੰਗਾਈ ਦਰ ਵਿੱਚ ਆਈ ਗਿਰਾਵਟ, ਜਾਣੋ ਕਿਹੜੇ ਉਤਪਾਦ ਹੋਏ ਸਸਤੇ
ਅੰਕੜਿਆਂ ਮੁਤਾਬਕ ਜੂਨ 'ਚ ਪ੍ਰਚੂਨ ਮਹਿੰਗਾਈ ਦਰ 7.01 ਫ਼ੀਸਦੀ ਰਹੀ। ਇਹ ਮਈ ਦੇ 7.04 ਦੇ ਮੁਕਾਬਲੇ 0.43 ਫ਼ੀਸਦੀ ਘੱਟ ਹੈ। ਦੱਸ ਦੇਈਏ ਕਿ ਇਹ ਲਗਾਤਾਰ ਛੇਵਾਂ ਮਹੀਨਾ ਹੈ ਜਦੋਂ ਮਹਿੰਗਾਈ ਦਰ ਆਰਬੀਆਈ ਦੀ 6 ਫ਼ੀਸਦੀ...
ਨਵੀਂ ਦਿੱਲੀ : ਮਹਿੰਗਾਈ ਦੀ ਮਾਰ ਤੋਂ ਆਮ ਆਦਮੀ ਨੂੰ ਜੂਨ 'ਚ ਕੁੱਝ ਰਾਹਤ ਮਿਲੀ ਹੈ। ਮੰਗਲਵਾਰ ਨੂੰ ਸਰਕਾਰ ਨੇ ਉਪਭੋਗਤਾ ਮੁੱਲ ਸੂਚਕ ਅੰਕ (ਸੀਪੀਆਈ) ਅਧਾਰਤ ਪ੍ਰਚੂਨ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ। ਅੰਕੜਿਆਂ ਮੁਤਾਬਕ ਜੂਨ 'ਚ ਪ੍ਰਚੂਨ ਮਹਿੰਗਾਈ ਦਰ 7.01 ਫ਼ੀਸਦੀ ਰਹੀ। ਇਹ ਮਈ ਦੇ 7.04 ਦੇ ਮੁਕਾਬਲੇ 0.43 ਫ਼ੀਸਦੀ ਘੱਟ ਹੈ। ਦੱਸ ਦੇਈਏ ਕਿ ਇਹ ਲਗਾਤਾਰ ਛੇਵਾਂ ਮਹੀਨਾ ਹੈ ਜਦੋਂ ਮਹਿੰਗਾਈ ਦਰ ਆਰਬੀਆਈ ਦੀ 6 ਫ਼ੀਸਦੀ ਦੀ ਉਪਰਲੀ ਸੀਮਾ ਨੂੰ ਪਾਰ ਕਰ ਗਈ ਹੈ।
ਪ੍ਰਚੂਨ ਮਹਿੰਗਾਈ ਜਨਵਰੀ 2022 ਵਿੱਚ 6.01 ਫ਼ੀਸਦੀ ਫਰਵਰੀ ਵਿੱਚ 6.07 ਫ਼ੀਸਦੀ, ਮਾਰਚ ਵਿੱਚ 6.95 ਫ਼ੀਸਦੀ ਅਤੇ ਅਪ੍ਰੈਲ ਵਿੱਚ 7.79 ਫ਼ੀਸਦੀ ਦਰਜ ਕੀਤੀ ਗਈ ਸੀ। ਜੂਨ 'ਚ ਮੁੱਖ ਮਹਿੰਗਾਈ ਦਰ 6 ਫੀਸਦੀ 'ਤੇ ਰਹੀ। ਇਸ ਵਿੱਚ ਭੋਜਨ ਅਤੇ ਊਰਜਾ ਖੇਤਰ ਸ਼ਾਮਲ ਨਹੀਂ ਹੈ। ਖੁਰਾਕੀ ਮਹਿੰਗਾਈ ਦਰ ਵਿੱਚ ਵੀ ਮਾਮੂਲੀ ਗਿਰਾਵਟ ਆਈ ਹੈ। ਮਈ 'ਚ ਇਹ 7.97 ਫੀਸਦੀ ਸੀ, ਜੋ ਜੂਨ 'ਚ ਘੱਟ ਕੇ 7.75 'ਤੇ ਆ ਗਿਆ।
ਨਿਵੇਸ਼ ਸਲਾਹਕਾਰ ਫਰਮ ਮਿਲਵੁੱਡ ਕੇਨ ਇੰਟਰਨੈਸ਼ਨਲ ਦੇ ਸੰਸਥਾਪਕ ਅਤੇ ਸੀਈਓ ਨਿਸ਼ ਭੱਟ ਨੇ ਕਿਹਾ ਹੈ ਕਿ 'ਮਹਿੰਗਾਈ ਵਿੱਚ ਮਾਮੂਲੀ ਗਿਰਾਵਟ ਈਂਧਨ 'ਤੇ ਡਿਊਟੀ ਵਿੱਚ ਕਟੌਤੀ ਕਾਰਨ ਹੈ। ਉਨ੍ਹਾਂ ਅੱਗੇ ਕਿਹਾ, “ਸਾਡਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਵਧ ਕੀਮਤਾਂ ਅਤੇ ਮਾਨਸੂਨ ਦੇ ਪ੍ਰਭਾਵ ਦੇ ਪੂਰੇ ਮੁਲਾਂਕਣ ਤੋਂ ਬਾਅਦ, ਹੋਰ ਮਹਿੰਗਾਈ ਵਧਦੀ ਨਜ਼ਰ ਆਵੇਗੀ।
ਜ਼ਿਕਰਯੋਗ ਹੈ ਕਿ ਪ੍ਰਚੂਨ ਮਹਿੰਗਾਈ ਜਨਵਰੀ 2022 ਤੋਂ ਆਰਬੀਆਈ ਦੇ ਤਸੱਲੀਬਖ਼ਸ਼ ਪੱਧਰ ਉੱਪਰ ਬਣੀ ਹੋਈ ਹੈ। ਜੂਨ ਵਿੱਚ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਦਰ ਇੱਕ ਮਹੀਨੇ ਪਹਿਲਾਂ 7.97 ਫ਼ੀਸਦੀ ਤੋਂ ਘੱਟ ਕੇ 7.75 ਫ਼ੀਸਦੀ ਉੱਤੇ ਆ ਗਈ। ਇਸ ਤਰ੍ਹਾਂ ਦੇ ਭੋਜਨ ਉਤਪਾਦ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
Agnipath Scheme: ਕਾਂਗਰਸ ਹਾਈਕਮਾਨ ਅਗਨੀਪਥ ਯੋਜਨਾ 'ਤੇ ਮਨੀਸ਼ ਤਿਵਾੜੀ ਦੇ ਸਟੈਂਡ ਤੋਂ ਨਾਰਾਜ਼, ਪਾਰਟੀ 'ਚੋਂ ਹੋ ਸਕਦੇ ਹਨ ਮੁਅੱਤਲ