(Source: ECI/ABP News)
ਸ਼ੇਅਰ ਬਾਜ਼ਾਰ ਖੁੱਲ੍ਹਦਿਆਂ ਹੀ ਉਝਲਿਆ, ਸੈਂਸੈਕਸ 221 ਅੰਕ ਵਧ ਕੇ 58217 'ਤੇ ਅਤੇ ਨਿਫਟੀ 17400 ਦੇ ਨੇੜੇ
Stock Market Opening: ਸਟਾਕ ਮਾਰਕੀਟ ਦੀ ਸ਼ੁਰੂਆਤ ਚੰਗੇ ਲਾਭ ਨਾਲ ਹੋਈ ਹੈ, ਨਿਫਟੀ ਦੇ ਸਾਰੇ ਸੈਕਟਰਲ ਸੂਚਕਾਂਕ ਤੇਜ਼ੀ ਦੇ ਹਰੇ ਨਿਸ਼ਾਨ ਵਿੱਚ ਕਾਰੋਬਾਰ ਕਰ ਰਹੇ ਹਨ। ਸੈਂਸੈਕਸ ਸ਼ੁਰੂਆਤ 'ਚ ਹੀ 250 ਅੰਕ ਵਧਿਆ ਹੈ।
![ਸ਼ੇਅਰ ਬਾਜ਼ਾਰ ਖੁੱਲ੍ਹਦਿਆਂ ਹੀ ਉਝਲਿਆ, ਸੈਂਸੈਕਸ 221 ਅੰਕ ਵਧ ਕੇ 58217 'ਤੇ ਅਤੇ ਨਿਫਟੀ 17400 ਦੇ ਨੇੜੇ Stock Market Opening, Stock Market Today, Stock Market Crash, Indian Stock Market, Top Gainers ਸ਼ੇਅਰ ਬਾਜ਼ਾਰ ਖੁੱਲ੍ਹਦਿਆਂ ਹੀ ਉਝਲਿਆ, ਸੈਂਸੈਕਸ 221 ਅੰਕ ਵਧ ਕੇ 58217 'ਤੇ ਅਤੇ ਨਿਫਟੀ 17400 ਦੇ ਨੇੜੇ](https://feeds.abplive.com/onecms/images/uploaded-images/2022/01/31/9322c7844f70bfe506144c84bc50713d_original.jpg?impolicy=abp_cdn&imwidth=1200&height=675)
Stock Market Opening, Stock Market Today, Stock Market Crash, Indian Stock Market, Top Gainers
Stock Market Opening: ਸ਼ੇਅਰ ਬਾਜ਼ਾਰ 'ਚ ਵੀਰਵਾਰ ਚੰਗੀ ਰਫ਼ਤਾਰ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ ਤੇ ਸ਼ੁਰੂਆਤੀ ਕਾਰੋਬਾਰ 'ਚ ਹੀ ਬਾਜ਼ਾਰ ਹਰੇ ਨਿਸ਼ਾਨ 'ਚ ਨਜ਼ਰ ਆ ਰਿਹਾ ਹੈ। ਮੈਟਲ, ਆਟੋ ਤੇ ਆਈਟੀ ਸਟਾਕਾਂ ਦੇ ਨਾਲ-ਨਾਲ PSU ਬੈਂਕਾਂ ਦੀ ਮਜ਼ਬੂਤੀ ਨਾਲ ਬਾਜ਼ਾਰ ਦੀ ਹਲਚਲ ਤੇਜ਼ੀ ਨਾਲ ਦੇਖਣ ਨੂੰ ਮਿਲ ਰਹੀ ਹੈ।
ਕਿਵੇਂ ਖੁੱਲਿਆ ਬਾਜ਼ਾਰ
ਅੱਜ ਦੇ ਕਾਰੋਬਾਰ 'ਚ ਬੀਐੱਸਈ ਦਾ ਸੈਂਸੈਕਸ 221 ਅੰਕਾਂ ਦੀ ਛਾਲ ਨਾਲ 58,217 'ਤੇ ਖੁੱਲ੍ਹਿਆ। ਕੱਲ੍ਹ ਸੈਂਸੈਕਸ 57,996 ਦੇ ਪੱਧਰ 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਨਿਫਟੀ 'ਚ 74 ਅੰਕਾਂ ਦੀ ਤੇਜ਼ੀ ਦੇ ਬਾਅਦ 17396 'ਤੇ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਪ੍ਰੀ-ਓਪਨਿੰਗ ਵਿੱਚ ਮਾਰਕੀਟ
ਜੇਕਰ ਅਸੀਂ ਅੱਜ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਦੀ ਸ਼ੁਰੂਆਤ 'ਤੇ ਨਜ਼ਰ ਮਾਰੀਏ ਤਾਂ ਬੀਐਸਈ ਸੈਂਸੈਕਸ 221.01 ਅੰਕ ਜਾਂ 0.38 ਫੀਸਦੀ ਦੀ ਉਚਾਈ ਨਾਲ 58,217 'ਤੇ ਕਾਰੋਬਾਰ ਕਰ ਰਿਹਾ ਹੈ। NSE ਦਾ ਨਿਫਟੀ 74.30 ਅੰਕਾਂ ਦੀ ਛਾਲ ਨਾਲ 17396 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਖ਼ੁਸ਼ਖਬਰੀ! ਬੈਂਕ ਨੇ FD 'ਤੇ ਵਧਾਇਆ ਵਿਆਜ, ਜਾਣੋ ਕਿਸ ਨੂੰ ਮਿਲੇਗਾ ਫਾਇਦਾ
ਇਹ ਵੀ ਪੜ੍ਹੋ: Punjab Election 2022: ਸੁਖਬੀਰ ਬਾਦਲ ਸਭ ਤੋਂ ਅਮੀਰ ਉਮੀਦਾਵਾਰ! ਪੰਜ ਸਾਲਾਂ 'ਚ ਵਧੀ 100 ਕਰੋੜ ਦੀ ਜਾਇਦਾਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)