ਜੰਗਬੰਦੀ ਨਾਲ ਹੀ ਸ਼ੇਅਰ ਬਾਜ਼ਾਰ 'ਚ ਆਈ ਰਾਕਟ ਜਿੰਨੀ ਤੇਜ਼ੀ, ਸੈਂਸੇਕਸ 1660 ਅੰਕ ਵਧਿਆ, ਨਿਫਟੀ 24500 ਤੋਂ ਉੱਪਰ
ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਦੀ ਸ਼ੁਰੂਆਤ 'ਚ ਹੀ ਸੈਂਸੈਕਸ ਨੇ 16630 ਅੰਕਾਂ ਦੀ ਵੱਡੀ ਛਾਲ ਮਾਰੀ। ਇਸੇ ਦੇ ਨਾਲ ਨਿਫਟੀ ਵੀ 24,500 ਦੇ ਪਾਰ ਕਾਰੋਬਾਰ ਕਰ ਰਹੀ ਹੈ।

: ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀਜ਼ਫ਼ਾਇਰ ਦੇ ਐਲਾਨ ਅਤੇ ਸਰਹੱਦ 'ਤੇ ਤਣਾਅ ਘਟਣ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਵਾਰ ਖੁੱਲ੍ਹੇ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਚਮਕ ਦੇਖਣ ਨੂੰ ਮਿਲੀ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਦੀ ਸ਼ੁਰੂਆਤ 'ਚ ਹੀ ਸੈਂਸੈਕਸ ਨੇ 16630 ਅੰਕਾਂ ਦੀ ਵੱਡੀ ਛਾਲ ਮਾਰੀ। ਇਸੇ ਦੇ ਨਾਲ ਨਿਫਟੀ ਵੀ 24,500 ਦੇ ਪਾਰ ਕਾਰੋਬਾਰ ਕਰ ਰਹੀ ਹੈ।
ਤਣਾਅ ਘਟਣ ਨਾਲ ਬਾਜ਼ਾਰ 'ਚ ਤੇਜ਼ੀ
ਹਾਲਾਂਕਿ ਅੱਜ ਦੇ ਦਿਨ ਬਾਜ਼ਾਰ 'ਚ ਵਿਦੇਸ਼ੀ ਨਿਵੇਸ਼ਕਾਂ ਦੀ ਰੁਚੀ, ਕੰਪਨੀਆਂ ਦੇ ਚੌਥੀ ਤਿਮਾਹੀ ਦੇ ਨਤੀਜੇ ਅਤੇ ਚੀਨ-ਅਮਰੀਕਾ ਵਿਚਕਾਰ ਵਪਾਰਕ ਸਮਝੌਤੇ 'ਤੇ ਬਣੀ ਸਹਿਮਤੀ ਕਾਰਨ, ਗਲੋਬਲ ਅਤੇ ਘਰੇਲੂ ਸ਼ੇਅਰ ਬਾਜ਼ਾਰ 'ਚ ਜੋਸ਼ ਦੇਖਿਆ ਗਿਆ। ਗਿਫਟ ਨਿਫਟੀ ਸਵੇਰੇ ਲਗਭਗ ਸੱਤ ਵਜੇ 50 ਮਿੰਟ ਤੇ 496 ਅੰਕ ਚੜ੍ਹ ਕੇ 24,561.5 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ, ਡਾਉ ਜੋਨਸ ਵੀ ਲਗਭਗ 400 ਅੰਕ ਉੱਪਰ ਉੱਛਲਿਆ। ਇਸ ਤੋਂ ਬਾਅਦ ਤੋਂ ਹੀ ਭਾਰਤੀ ਬਾਜ਼ਾਰ ਦੇ ਮਜ਼ਬੂਤੀ ਨਾਲ ਖੁਲ੍ਹਣ ਦੇ ਸੰਕੇਤ ਮਿਲ ਰਹੇ ਸਨ।
ਦੂਜੇ ਪਾਸੇ, ਅਮਰੀਕਾ ਅਤੇ ਚੀਨ ਦਰਮਿਆਨ ਪਿਛਲੇ ਦੋ ਦਿਨਾਂ ਤੋਂ Geneva ਵਿੱਚ ਚੱਲ ਰਹੀ ਮੀਟਿੰਗ ਤੋਂ ਬਾਅਦ ਵ੍ਹਾਈਟ ਹਾਉਸ ਵੱਲੋਂ ਬਿਆਨ ਆਇਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਵਪਾਰਕ ਸਮਝੌਤੇ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਸਹਿਮਤੀ ਬਣ ਗਈ ਹੈ। ਗਲੋਬਲ ਤਣਾਅ ਘਟਣ ਦੇ ਸੰਕੇਤ ਦੇ ਨਾਲ ਏਸ਼ੀਆਈ ਬਾਜ਼ਾਰਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੀ। ASX 200 ਵਿੱਚ 0.47 ਫੀਸਦੀ ਦਾ ਉਛਾਲ ਆਇਆ, ਜਦਕਿ ਨਿਕੋਈ ਵਿੱਚ 0.18 ਫੀਸਦੀ ਦਾ ਵਾਧਾ ਹੋਇਆ। ਟਾਪਿਕਸ ਵਿੱਚ 0.12 ਫੀਸਦੀ ਅਤੇ ਕੋਸਪੀ ਵਿੱਚ 0.60 ਫੀਸਦੀ ਦੀ ਚੜ੍ਹਤ ਦਰਜ ਕੀਤੀ ਗਈ।
ਗਲੋਬਲ ਮਾਰਕੀਟ ਵਿੱਚ ਵੀ ਤੇਜ਼ੀ ਦੇ ਰੁਝਾਨ ਨਜ਼ਰ ਆਇਆ
ਸ਼ੁੱਕਰਵਾਰ ਨੂੰ ਅਮਰੀਕੀ ਮਾਰਕੀਟ ਵਿੱਚ ਮਿਲੀ-ਜੁਲੀ ਕਾਰੋਬਾਰ ਦੀ ਸਥਿਤੀ ਰਹੀ। S&P 500 ਵਿੱਚ 0.07 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦਕਿ ਡਾਉ ਜੋਨਸ 0.29 ਫੀਸਦੀ ਥੱਲੇ ਆ ਗਿਆ। ਇਸ ਹਫ਼ਤੇ ਵੌਲਮਾਰਟ, ਅਲੀਬਾਬਾ ਅਤੇ JD.com ਦੇ ਮਾਲੀ ਨਤੀਜੇ ਆਉਣਗੇ। ਇਨ੍ਹਾਂ ਤੋਂ ਇਲਾਵਾ, ਅਮਰੀਕਾ ਦੇ ਮਹਿੰਗਾਈ ਦੇ ਅੰਕੜੇ ਵੀ ਮੰਗਲਵਾਰ ਨੂੰ ਜਾਰੀ ਕੀਤੇ ਜਾਣਗੇ।






















