Ludhiana: ਲੁਧਿਆਣਾ ਤੋਂ ਮੰਦਭਾਗੀ ਖਬਰ! ਨਹਿਰ 'ਚ ਡੁੱਬਣ ਕਾਰਨ ਦੋ ਮੁੰਡਿਆਂ ਦੀ ਮੌਤ: ਸਮਾਗਮ 'ਚ ਮੱਥਾ ਟੇਕਣ ਤੋਂ ਬਾਅਦ ਨਹਿਰ 'ਚ ਨਹਾਉਂਦੇ ਸਮੇਂ ਹੋਇਆ ਹਾਦਸਾ
ਲੁਧਿਆਣਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਦੋ ਨਾਬਾਲਿਗ ਮੁੰਡਿਆਂ ਦੀ ਨਹਿਰ ਦੇ ਵਿੱਚ ਨਹਾਉਣ ਕਰਕੇ ਜਾਨ ਚੱਲੀ ਗਈ। ਇਸ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਛਾਈ ਪਈ ਹੈ। ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ...

Ludhiana News: ਲੁਧਿਆਣਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਤਾਜਪੁਰ ਰੋਡ ਸਥਿਤ ਬਾਲਾਜੀ ਪੁਲ ਦੇ ਨੇੜੇ ਉਹ ਸਮਾਂ ਦੁਰਘਟਨਾ ਵਾਪਰੀ ਜਦੋਂ ਦੋ ਨਾਬਾਲਿਗ ਲੜਕੇ ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬ ਗਏ। ਇਹ ਦਰਦਨਾਕ ਹਾਦਸਾ ਐਤਵਾਰ ਨੂੰ ਉਸ ਸਮੇਂ ਹੋਇਆ, ਜਦੋਂ ਦੋਹਾਂ ਲੜਕਿਆਂ ਨੇ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਆਏ ਸਨ ਅਤੇ ਨਹਿਰ ਦੇ ਨੇੜੇ ਚਲੇ ਗਏ। ਇਹ ਦੋ ਲੜਕੇ ਗੁਰੂ ਰਾਮਦਾਸ ਨਗਰ, ਤਾਜਪੁਰ ਰੋਡ ਦੇ ਰਹਿਣ ਵਾਲੇ ਸਨ ਅਤੇ ਨੇੜਲੇ ਬਾਬਾ ਜੀ ਦੇ ਸਮਾਗਮ ਵਿੱਚ ਮੱਥਾ ਟੇਕਣ ਆਏ ਸਨ।
ਪਾਣੀ ਦੀ ਗਹਿਰਾਈ ਦਾ ਨਹੀਂ ਸੀ ਅੰਦਾਜਾ : ਐਸ.ਐੱਚ.ਓ.
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਇੱਕ ਦੀ ਉਮਰ 15 ਸਾਲ ਅਤੇ ਦੂਜੇ ਦੀ 13 ਸਾਲ ਸੀ। ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੋਹਾਂ ਬੁੱਧਾ ਨਹਿਰ ਦੇ ਨੇੜੇ ਪੁੱਜੇ ਅਤੇ ਨਹਾਉਣ ਲੱਗ ਪਏ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਨਹਿਰ ਦੀ ਗਹਿਰਾਈ ਕਿੰਨੀ ਡੂੰਘੀ ਹੋ ਸਕਦੀ ਹੈ।
ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜੇ
ਗਹਿਰਾਈ ਦਾ ਅੰਦਾਜਾ ਨਾ ਲਗਣ ਕਾਰਨ ਦੋਹਾਂ ਨਾਬਾਲਿਗ ਨਹਾਉਂਦੇ ਸਮੇਂ ਪਾਣੀ ਵਿੱਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦਰਦਨਾਕ ਹਾਦਸੇ ਨਾਲ ਇਲਾਕੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ। ਦੱਸ ਦਈਏ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਹਰ ਸਾਲ ਅਪੀਲ ਕੀਤੀ ਜਾਂਦੀ ਹੈ ਕਿ ਗਰਮੀ ਤੋਂ ਰਾਹਤ ਦੇ ਪਾਉਣ ਦੇ ਲਈ ਨਹਿਰਾਂ, ਨਾਲਿਆਂ, ਸੂਹਿਆਂ ਦੇ ਵਿੱਚ ਨਹਾਉਂਣ ਤੋਂ ਗੁਰੇਜ਼ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















