Tata Motors: ਮਹਿੰਗਾਈ ਦਾ ਇੱਕ ਹੋਰ ਝਟਕਾ! ਟਾਟਾ ਮੋਟਰਸ ਦੀਆਂ ਗੱਡੀਆਂ ਹੋਣਗੀਆਂ ਮਹਿੰਗੀਆਂ, 1 ਜੁਲਾਈ ਤੋਂ ਵਧਣਗੀਆਂ ਕੀਮਤਾਂ
Price Hike: ਚੋਣਾਂ ਤੋਂ ਬਾਅਦ ਬੈਕ ਟੂ ਬੈਕ ਲੋਕਾਂ ਨੂੰ ਮਹਿੰਗਾਈ ਦੇ ਝਟਕੇ ਲੱਗ ਰਹੇ ਹਨ। ਜੇਕਰ ਤੁਸੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਦੇਸ਼ ਦੀ ਮਸ਼ਹੂਰ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਆਪਣੇ ਗਾਹਕਾਂ ਨੂੰ ਝਟਕਾ
Tata Motors Commercial Vehicles: ਜੇਕਰ ਤੁਸੀਂ ਵੀ ਨਵੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਜੁਲਾਈ ਦੇ ਵਿੱਚ ਕੀਮਤਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ। ਦੇਸ਼ ਦੀ ਮਸ਼ਹੂਰ ਆਟੋਮੋਬਾਈਲ ਕੰਪਨੀ ਟਾਟਾ ਮੋਟਰਸ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਟਾਟਾ ਮੋਟਰਜ਼ ਦੀਆਂ ਗੱਡੀਆਂ ਕਰੀਬ 2 ਫੀਸਦੀ ਮਹਿੰਗੀਆਂ ਹੋਣ ਜਾ ਰਹੀਆਂ ਹਨ। ਨਵੀਆਂ ਕੀਮਤਾਂ 1 ਜੁਲਾਈ ਤੋਂ ਲਾਗੂ ਹੋਣੀਆਂ ਹਨ। ਟਾਟਾ ਮੋਟਰਜ਼ ਨੇ ਬੁੱਧਵਾਰ ਨੂੰ ਕਿਹਾ ਕਿ ਵਸਤੂਆਂ ਦੀਆਂ ਕੀਮਤਾਂ ਵਧਣ ਕਾਰਨ ਉਸ ਨੂੰ ਆਪਣੇ ਵਾਹਨਾਂ ਦੇ ਰੇਟ ਵਧਾਉਣੇ ਪਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਵਾਧਾ ਸਾਰੇ ਵੇਰੀਐਂਟ 'ਤੇ ਵੱਖ-ਵੱਖ ਹੋਵੇਗਾ।
ਪਿਛਲੀ ਵਾਰ ਕੰਪਨੀ ਨੇ ਮਾਰਚ 'ਚ ਕੀਮਤ ਵਧਾਈ ਸੀ
ਟਾਟਾ ਮੋਟਰਸ (Tata Motors) ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕੰਪਨੀ ਫਿਲਹਾਲ ਨਵੇਂ ਉਤਪਾਦ ਲਾਂਚ ਕਰਨ ਦੀ ਤਿਆਰੀ 'ਚ ਰੁੱਝੀ ਹੋਈ ਹੈ। ਇਨ੍ਹਾਂ ਵਾਹਨਾਂ ਨੂੰ ਭਾਰਤ, ਬ੍ਰਿਟੇਨ, ਅਮਰੀਕਾ, ਇਟਲੀ ਅਤੇ ਦੱਖਣੀ ਕੋਰੀਆ ਵਿੱਚ ਜਨਰਲ ਨੈਕਸਟ ਗਾਹਕਾਂ ਦੀਆਂ ਲੋੜਾਂ ਮੁਤਾਬਕ ਡਿਜ਼ਾਈਨ ਕੀਤਾ ਜਾ ਰਿਹਾ ਹੈ। ਇਹ ਸਾਰੇ ਵਾਹਨ ਆਧੁਨਿਕ ਤਕਨੀਕ ਨਾਲ ਲੈਸ ਹੋਣਗੇ।
ਮਾਲੀਏ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਟਾਟਾ ਮੋਟਰਜ਼ ਨੇ ਆਖਰੀ ਵਾਰ ਮਾਰਚ 'ਚ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ 'ਚ 2 ਫੀਸਦੀ ਦਾ ਵਾਧਾ ਕੀਤਾ ਸੀ। ਵਿੱਤੀ ਸਾਲ 2024 'ਚ ਟਾਟਾ ਮੋਟਰਜ਼ ਦੀ ਆਮਦਨ 52.44 ਅਰਬ ਡਾਲਰ ਰਹੀ ਹੈ।
ਟਾਟਾ ਮੋਟਰਜ਼ ਦੇ ਸਟਾਕ ਨੇ ਇਸ ਸਾਲ 26 ਫੀਸਦੀ ਰਿਟਰਨ ਦਿੱਤਾ ਹੈ
ਇਸ ਸਾਲ ਟਾਟਾ ਮੋਟਰਜ਼ ਸਟਾਕ (Tata Motors shares) ਵੀ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ, ਜਿਸ 'ਚ ਕਰੀਬ 26.6 ਫੀਸਦੀ ਦਾ ਵਾਧਾ ਹੋਇਆ ਹੈ। ਬੁੱਧਵਾਰ ਦੁਪਹਿਰ ਨੂੰ ਨੈਸ਼ਨਲ ਸਟਾਕ ਐਕਸਚੇਂਜ (NSE) 'ਤੇ ਕੰਪਨੀ ਦੇ ਸ਼ੇਅਰ ਲਗਭਗ 2.40 ਰੁਪਏ ਯਾਨੀਕਿ 0.24 ਫੀਸਦੀ ਹੇਠਾਂ ਚਲੇ ਗਏ ਸਨ। ਟਾਟਾ ਮੋਟਰਜ਼ ਦਾ ਸਟਾਕ 983 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਸੀ। ਪਿਛਲੇ ਕੁਝ ਦਿਨਾਂ ਤੋਂ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ। ਇਸ ਸਾਲ ਇਹ ਕਈ ਵਾਰ 1000 ਰੁਪਏ ਦਾ ਅੰਕੜਾ ਪਾਰ ਕਰ ਚੁੱਕਾ ਹੈ।
ਫ੍ਰੀਲੈਂਡਰ ਇਲੈਕਟ੍ਰਿਕ ਅਵਤਾਰ 'ਚ ਆਵੇਗਾ
ਦੂਜੇ ਪਾਸੇ ਟਾਟਾ ਮੋਟਰਜ਼ ਦੀ ਮਲਕੀਅਤ ਵਾਲੀ ਜੈਗੁਆਰ ਅਤੇ ਲੈਂਡ ਰੋਵਰ ਨੇ ਆਪਣੀ ਮਸ਼ਹੂਰ ਕਾਰ ਫ੍ਰੀਲੈਂਡਰ ਨੂੰ ਨਵੇਂ ਅੰਦਾਜ਼ 'ਚ ਲਾਂਚ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਚੀਨ ਦੀ ਚੈਰੀ ਆਟੋਮੋਬਾਈਲ ਨਾਲ ਹੱਥ ਮਿਲਾਇਆ ਗਿਆ ਹੈ। ਫ੍ਰੀਲੈਂਡਰ ਨੂੰ ਇਲੈਕਟ੍ਰਿਕ ਅਵਤਾਰ ਵਿੱਚ ਲਿਆਂਦਾ ਜਾਵੇਗਾ। ਫ੍ਰੀਲੈਂਡਰ ਨੂੰ ਲਗਭਗ ਇੱਕ ਦਹਾਕਾ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ।