Stock Market Opening: ਸ਼ੇਅਰ ਬਾਜ਼ਾਰ ਦੀ ਮੱਠੀ ਓਪਨਿੰਗ, ਮੰਗਲਵਾਰ ਸਵੇਰੇ ਨਹੀਂ ਦਿੱਸਿਆ ਉਤਸ਼ਾਹ
Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਅੱਜ ਮਿਲੀ-ਜੁਲੀ ਸ਼ੁਰੂਆਤ ਰਹੀ ਤੇ ਸੈਂਸੈਕਸ-ਨਿਫਟੀ ਫਲੈਟ ਪੱਧਰ 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਸੈਂਸੈਕਸ ਮਾਮੂਲੀ ਵਾਧੇ ਨਾਲ ਹਰੇ ਰੰਗ ਵਿੱਚ ਖੁੱਲ੍ਹਿਆ ਤੇ ਨਿਫਟੀ ਥੋੜ੍ਹਾ ਜਿਹਾ ਡਿੱਗ...
Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਅੱਜ ਮਿਲੀ-ਜੁਲੀ ਸ਼ੁਰੂਆਤ ਰਹੀ ਤੇ ਸੈਂਸੈਕਸ-ਨਿਫਟੀ ਫਲੈਟ ਪੱਧਰ 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਸੈਂਸੈਕਸ ਮਾਮੂਲੀ ਵਾਧੇ ਨਾਲ ਹਰੇ ਰੰਗ ਵਿੱਚ ਖੁੱਲ੍ਹਿਆ ਤੇ ਨਿਫਟੀ ਥੋੜ੍ਹਾ ਜਿਹਾ ਡਿੱਗ ਕੇ 22100 ਤੋਂ ਹੇਠਾਂ ਖਿਸਕ ਗਿਆ। ਆਟੋ ਦੇ ਨਾਲ IT, ਬੈਂਕਾਂ ਤੇ FMCG ਸੂਚਕਾਂਕ 'ਚ ਗਿਰਾਵਟ ਨੇ ਬਾਜ਼ਾਰ ਨੂੰ ਹੇਠਾਂ ਵੱਲ ਖਿੱਚਿਆ।
ਕਿਵੇਂ ਖੁੱਲ੍ਹਿਆ ਘਰੇਲੂ ਬਾਜ਼ਾਰ?
ਘਰੇਲੂ ਬਾਜ਼ਾਰ 'ਚ BSE ਦਾ ਸੈਂਸੈਕਸ 19.71 ਅੰਕਾਂ ਦੇ ਵਾਧੇ ਨਾਲ 72,727 ਦੇ ਪੱਧਰ 'ਤੇ ਖੁੱਲ੍ਹਿਆ ਤੇ NSE ਦਾ 50 ਸ਼ੇਅਰ ਸੂਚਕ ਅੰਕ ਨਿਫਟੀ 23 ਅੰਕਾਂ ਦੀ ਗਿਰਾਵਟ ਨਾਲ 22,099 ਦੇ ਪੱਧਰ 'ਤੇ ਖੁੱਲ੍ਹਿਆ।
ਪ੍ਰੀ-ਓਪਨਿੰਗ ਵਿੱਚ ਮਾਰਕੀਟ ਦੀ ਮੂਵਮੈਂਟ ਕਿਵੇਂ ਰਹੀ?
ਪ੍ਰੀ-ਓਪਨਿੰਗ 'ਚ BSE ਸੈਂਸੈਕਸ 22.53 ਅੰਕਾਂ ਦੀ ਤੇਜ਼ੀ ਨਾਲ 72,730 ਦੇ ਪੱਧਰ 'ਤੇ ਅਤੇ NSE ਨਿਫਟੀ 16.50 ਅੰਕਾਂ ਦੀ ਗਿਰਾਵਟ ਨਾਲ 22105 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਸੈਂਸੈਕਸ ਸ਼ੇਅਰਾਂ ਦੀ ਤਸਵੀਰ
ਸੈਂਸੈਕਸ ਦੇ 30 ਸਟਾਕਾਂ 'ਚੋਂ ਸਿਰਫ 9 ਸਟਾਕ ਵਾਧੇ ਨਾਲ ਕਾਰੋਬਾਰ ਕਰਦੇ ਨਜ਼ਰ ਆਏ ਤੇ 21 ਸਟਾਕ ਗਿਰਾਵਟ 'ਚ ਸਨ। ਉਭਰੇ ਸਟਾਕਾਂ 'ਚ ਪਾਵਰਗ੍ਰਿਡ 2 ਫੀਸਦੀ ਤੇ ਕੋਟਕ ਮਹਿੰਦਰਾ ਬੈਂਕ 1.50 ਫੀਸਦੀ ਚੜ੍ਹੇ। ਅਲਟ੍ਰਾਟੈੱਕ ਸੀਮੈਂਟ 'ਚ 0.68 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਡਿੱਗਦੇ ਸੈਂਸੈਕਸ ਸਟਾਕਾਂ ਵਿੱਚੋਂ, ਐਮਐਂਡਐਮ ਅੱਜ 1.16 ਪ੍ਰਤੀਸ਼ਤ ਫਿਸਲ ਗਿਆ। ਬਜਾਜ ਫਿਨਸਰਵ 1.01 ਫੀਸਦੀ ਤੇ ICICI ਬੈਂਕ ਲਗਪਗ 1 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ।
ਨਿਫਟੀ ਸ਼ੇਅਰਾਂ ਦੀ ਸਥਿਤੀ
ਨਿਫਟੀ ਦੇ 50 ਸਟਾਕਾਂ 'ਚੋਂ 20 'ਚ ਵਾਧਾ ਤੇ 30 'ਚ ਗਿਰਾਵਟ ਦਿਖਾਈ ਦਿੱਤੀ। ਪਾਵਰ ਗਰਿੱਡ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਰਿਹਾ ਤੇ ਇਹ 2.17 ਫੀਸਦੀ ਵਧਿਆ। ਕੋਟਕ ਮਹਿੰਦਰਾ ਬੈਂਕ 1.45 ਫੀਸਦੀ ਤੇ ਯੂਪੀਐਲ 1.28 ਫੀਸਦੀ ਚੜ੍ਹੇ। ਅਪੋਲੋ ਹਸਪਤਾਲ 0.85 ਫੀਸਦੀ ਤੇ ਗ੍ਰਾਸੀਮ ਦਾ ਸ਼ੇਅਰ 0.84 ਫੀਸਦੀ 'ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ: Farmers Protest: ਕੇਂਦਰ ਦਾ ਪ੍ਰਸਤਾਵ ਰੱਦ ਕਰਨ ਮਗਰੋਂ ਸੀਐਮ ਭਗਵੰਤ ਮਾਨ ਦਾ ਐਲਾਨ...ਮੈਂ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨਾਲ ਖੜ੍ਹਾ...
ਸੈਕਟਰ ਅਨੁਸਾਰ ਮਾਰਕੀਟ ਦੀ ਸਥਿਤੀ
ਮੀਡੀਆ, ਮੈਟਲ, ਫਾਰਮਾ, ਰੀਅਲਟੀ, ਕੰਜ਼ਿਊਮਰ ਡਿਊਰੇਬਲਸ, ਆਟੋ ਤੇ ਗੈਸ, ਹੈਲਥਕੇਅਰ ਸੂਚਕਾਂਕ ਤੇਜ਼ ਰਫਤਾਰ ਨਾਲ ਵਪਾਰ ਕਰ ਰਹੇ ਹਨ। ਹਾਲਾਂਕਿ ਬੈਂਕ, ਆਟੋ, ਐੱਫਐੱਮਸੀਜੀ ਤੇ ਆਈਟੀ ਸਟਾਕ 'ਤੇ ਗਿਰਾਵਟ ਦਾ ਲਾਲ ਨਿਸ਼ਾਨ ਹਾਵੀ ਹੈ।
ਇਹ ਵੀ ਪੜ੍ਹੋ: Petrol Diesel Prices: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ ਦਾ ਹਾਲ