Stock Market Opening: ਸ਼ੇਅਰ ਬਾਜ਼ਾਰ 'ਚ ਤੇਜ਼ੀ, ਸੈਂਸੈਕਸ ਖੁੱਲ੍ਹਿਆ 221 ਅੰਕ, ਨਿਫਟੀ ਫਿਰ 16 ਹਜ਼ਾਰ ਦੇ ਪਾਰ
Stock Market Opening: ਪ੍ਰੀ-ਓਪਨਿੰਗ 'ਚ ਲਾਲ ਨਿਸ਼ਾਨ ਦੇ ਬਾਵਜੂਦ ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਖੁੱਲ੍ਹਣ 'ਚ ਕਾਮਯਾਬ ਰਿਹਾ। ਕਮਜ਼ੋਰ ਗਲੋਬਲ ਸੰਕੇਤਾਂ ਦੇ ਬਾਵਜੂਦ ਘਰੇਲੂ ਸ਼ੇਅਰ ਬਾਜ਼ਾਰ ਅੱਜ ਮਜ਼ਬੂਤੀ ਦਿਖਾ ਰਿਹੈ।
Stock Market Opening: ਕਮਜ਼ੋਰ ਗਲੋਬਲ ਸੰਕੇਤਾਂ ਦਾ ਅਸਰ ਅੱਜ ਸ਼ੇਅਰ ਬਾਜ਼ਾਰ 'ਚ ਦੇਖਣ ਨੂੰ ਮਿਲਿਆ। ਅਮਰੀਕਾ 'ਚ ਮਹਿੰਗਾਈ ਦੇ ਅੰਕੜੇ 41 ਸਾਲ ਦੇ ਉੱਚ ਪੱਧਰ 'ਤੇ ਪਹੁੰਚਣ ਤੋਂ ਬਾਅਦ ਅਮਰੀਕੀ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਬਾਜ਼ਾਰ ਕਮਜ਼ੋਰੀ 'ਤੇ ਖੁੱਲ੍ਹਣ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ 'ਚ ਮਜ਼ਬੂਤ ਹੋਇਆ ਹੈ। ਬਾਜ਼ਾਰ ਤੇਜ਼ੀ ਨਾਲ ਖੁੱਲ੍ਹਣ 'ਚ ਕਾਮਯਾਬ ਰਿਹਾ ਹੈ।
ਸਟਾਕ ਮਾਰਕੀਟ ਵਿੱਚ ਇੰਝ ਖੁੱਲ੍ਹਿਆ ਕਾਰੋਬਾਰ
ਅੱਜ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਬੀ.ਐੱਸ.ਈ. ਦਾ ਸੈਂਸੈਕਸ 221.73 ਅੰਕ ਭਾਵ 0.42 ਫੀਸਦੀ ਦੇ ਵਾਧੇ ਨਾਲ 53,637 'ਤੇ ਖੁੱਲ੍ਹਿਆ। ਇਸ ਤੋਂ ਇਲਾਵਾ NSE ਦਾ ਨਿਫਟੀ 72.15 ਅੰਕ ਜਾਂ 0.45 ਫੀਸਦੀ ਦੇ ਵਾਧੇ ਨਾਲ 16,010 'ਤੇ ਖੁੱਲ੍ਹਣ 'ਚ ਕਾਮਯਾਬ ਰਿਹਾ।
ਨਿਫਟੀ ਦਾ ਕੀ ਹਾਲ ਹੈ
ਨਿਫਟੀ ਦੇ 50 ਵਿੱਚੋਂ 40 ਸਟਾਕ ਤੇਜ਼ੀ ਦੇ ਹਰੇ ਨਿਸ਼ਾਨ ਨਾਲ ਵਪਾਰ ਕਰ ਰਹੇ ਹਨ ਅਤੇ ਬਾਕੀ 10 ਸਟਾਕ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਵਪਾਰ ਕਰ ਰਹੇ ਹਨ। ਇਸ ਤੋਂ ਇਲਾਵਾ ਬੈਂਕ ਨਿਫਟੀ 73.30 ਅੰਕ ਜਾਂ 0.21 ਫੀਸਦੀ ਦੇ ਵਾਧੇ ਨਾਲ 34,724 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਪ੍ਰੀ-ਓਪਨਿੰਗ ਵਿੱਚ ਕਿਸ ਤਰ੍ਹਾਂ ਦਿਖੇ ਸੈਂਸੈਕਸ-ਨਿਫਟੀ
ਅੱਜ ਦੇ ਸ਼ੁਰੂਆਤੀ ਕਾਰੋਬਾਰ ਵਿੱਚ, BSE ਸੈਂਸੈਕਸ 47.94 ਅੰਕਾਂ ਦੀ ਗਿਰਾਵਟ ਤੋਂ ਬਾਅਦ 53370.74 'ਤੇ ਕਾਰੋਬਾਰ ਕਰ ਰਿਹਾ ਸੀ ਅਤੇ NSE ਨਿਫਟੀ 7.75 ਅੰਕ ਡਿੱਗ ਕੇ 15930.80 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :