Unclaimed Money: ਸੇਵਿੰਗ ਅਤੇ ਕਰੰਟ ਅਕਾਊਂਟ ਨੂੰ ਲੈ ਕੇ ਬਦਲੇ ਜਾਣਗੇ ਨਿਯਮ, ਜਾਣੋ ਨਿਯਮ
Unclaimed Deposits: ਅਪਰੈਲ 2023 ਵਿੱਚ ਜਮ੍ਹਾਂਕਰਤਾਵਾਂ ਦੇ ਪੈਸੇ ਦੀ ਸੁਰੱਖਿਆ ਦੇ ਮੱਦੇਨਜ਼ਰ, ਆਰਬੀਆਈ ਨੇ ਮੌਜੂਦਾ ਅਨਕਲੇਮਡ ਡਿਪਾਜ਼ਿਟ ਰਾਸ਼ੀ ਨੂੰ ਉਸ ਦੇ ਸਹੀ ਮਾਲਕਾਂ ਨੂੰ ਵਾਪਸ ਕਰਨ ਦੀ ਗੱਲ ਕੀਤੀ ਸੀ।
Unclaimed Deposits: 1 ਜੂਨ ਤੋਂ ਸੇਵਿੰਗ ਅਤੇ ਕਰੰਟ ਖਾਤੇ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਹ ਬਦਲਾਅ ਅਨਕਲੇਮਡ ਡਿਪਾਜਿਟ ਦੇ ਸਬੰਧ ਵਿੱਚ ਹੋਵੇਗਾ। ਇਸ ਦੇ ਲਈ ਆਰਬੀਆਈ ਨੇ 100 ਦਿਨ 100 ਮੁਹਿੰਮ ਸ਼ੁਰੂ ਕੀਤੀ ਹੈ। ਬੈਂਕਾਂ ਨੂੰ ਇਸ ਸਮਾਂ ਸੀਮਾ ਦੇ ਅੰਦਰ ਇਨ੍ਹਾਂ ਜਮ੍ਹਾਂ ਰਕਮਾਂ ਦਾ ਨਿਪਟਾਰਾ ਕਰਨਾ ਹੋਵੇਗਾ।
ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜੇਕਰ ਬੱਚਤ ਅਤੇ ਚਾਲੂ ਖਾਤੇ ਵਿੱਚ 10 ਸਾਲਾਂ ਤੋਂ ਬਿਨਾਂ ਆਪਰੇਟ ਕੀਤੀ ਰਕਮ ਬਚੀ ਹੋਈ ਹੈ ਜਾਂ ਮੈਚਿਊਰਿਟੀ ਦੀ ਮਿਤੀ ਤੋਂ 10 ਸਾਲਾਂ ਦੇ ਅੰਦਰ ਕਿਸੇ ਨੇ ਦਾਅਵਾ ਨਹੀਂ ਕੀਤਾ, ਤਾਂ ਉਸ ਨੂੰ ਅਨਕਲੇਮਡ ਡਿਪਾਜਿਟ ਦੇ ਰੂਪ ਵਿੱਚ ਮੰਨਿਆ ਜਾਵੇਗਾ। ਗਾਈਡਲਾਈਨ ਮੁਤਾਬਕ ਬੈਂਕਾਂ ਨੂੰ 1 ਜੂਨ ਤੋਂ ਇਸ ਦਾ ਨਿਪਟਾਰਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ: 2000 Rupee Notes: ਵਾਪਸ ਲਏ ਜਾਣਗੇ 2000 ਦੇ ਨੋਟ, ਜੇਕਰ ਤੁਹਾਡੇ ਕੋਲ ਹਨ, ਤਾਂ ਇਦਾਂ ਕਰ ਸਕਦੇ ਵਾਪਸ
ਆਰਬੀਆਈ ਲੈ ਕੇ ਆਈ ਵੈਬ ਪੋਰਟਲ
ਇਹ ਰਕਮਾਂ ਬੈਂਕਾਂ ਦੁਆਰਾ ਆਰਬੀਆਈ ਦੇ ਅਧੀਨ ਬਣਾਏ ਗਏ ਡਿਪਾਜ਼ਿਟਰ ਐਜੂਕੇਸ਼ਨ ਐਂਡ ਅਵੇਅਰਨੈਸ (DEA) ਫੰਡ ਵਿੱਚ ਟ੍ਰਾਂਸਫਰ ਕੀਤੀਆਂ ਜਾਂਦੀਆਂ ਹਨ। ਹਾਲ ਹੀ ਵਿੱਚ ਆਰਬੀਆਈ ਨੇ ਕਈ ਬੈਂਕਾਂ ਵਿੱਚ ਅਨਕਲੇਮਡ ਡਿਪਾਜਿਟ ਦਾ ਪਤਾ ਲਗਾਉਣ ਲਈ ਇੱਕ ਵੈੱਬ ਪੋਰਟਲ ਲਿਆਂਦਾ ਸੀ। ਅਪਰੈਲ 2023 ਵਿੱਚ, ਜਮ੍ਹਾਂਕਰਤਾਵਾਂ ਦੇ ਪੈਸੇ ਦੀ ਸੁਰੱਖਿਆ ਦੇ ਮੱਦੇਨਜ਼ਰ ਅਨਕਲੇਮਡ ਡਿਪਾਜਿਟ ਰਕਮ ਨੂੰ ਉਸ ਦੇ ਸਹੀ ਮਾਲਕਾਂ ਨੂੰ ਵਾਪਸ ਦੇਣ ਦੀ ਗੱਲ ਕੀਤੀ ਸੀ।
ਇਸ ਕਰਕੇ, ਆਰਬੀਆਈ ਨੇ ਹਾਲ ਹੀ ਵਿੱਚ ਕਈ ਬੈਂਕਾਂ ਵਿੱਚ ਅਨਕਲੇਮਡ ਡਿਪਾਜਿਟ ਰਕਮਾਂ ਨੂੰ ਟਰੈਕ ਕਰਨ ਲਈ ਇੱਕ ਵੈੱਬ ਪੋਰਟਲ ਬਣਾਉਣ ਦਾ ਫੈਸਲਾ ਕੀਤਾ ਸੀ। ਆਰਬੀਆਈ ਦੇ ਡਿਪਟੀ ਗਵਰਨਰ ਰਾਜੇਸ਼ਵਰ ਰਾਓ ਨੇ ਅਪਰੈਲ ਵਿੱਚ ਕਿਹਾ ਸੀ ਕਿ ਅਨਕਲੇਮਡ ਡਿਪਾਜ਼ਿਟ ਲਈ ਇਹ ਵੈੱਬ ਪੋਰਟਲ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਤਿਆਰ ਹੋਣ ਦੀ ਉਮੀਦ ਹੈ।
1 ਜੂਨ ਤੋਂ ਸ਼ੁਰੂ ਹੋਵੇਗੀ ਮੁਹਿੰਮ
ਇਸ ਤੋਂ ਬਾਅਦ, 12 ਮਈ ਨੂੰ, ਆਰਬੀਆਈ ਨੇ ਇਨ੍ਹਾਂ ਅਨਕਲੇਮਡ ਡਿਪਾਜਿਟ ਰਕਮਾਂ ਦਾ ਪਤਾ ਲਗਾਉਣ ਲਈ '100 ਦਿਨ 100 ਪੇ' ਮੁਹਿੰਮ ਦਾ ਐਲਾਨ ਕੀਤਾ। ਇਸ ਦੇ ਤਹਿਤ ਦੇਸ਼ ਦੇ ਹਰ ਜ਼ਿਲ੍ਹੇ ਦੇ ਹਰ ਬੈਂਕ ਨੂੰ 100 ਦਿਨ ਦੇ ਅੰਦਰ 100 ਅਨਕਲੇਮਡ ਡਿਪਾਜਿਟ ਦਾ ਨਿਪਟਾਰਾ ਕਰਨਾ ਹੋਵੇਗਾ। ਬੈਂਕਾਂ ਨੂੰ ਇਹ ਮੁਹਿੰਮ 1 ਜੂਨ 2023 ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ: G7 Summit Video: ‘ਭਾਰਤ ਕੋ ਨਮਸਤੇ’,ਜਦੋਂ ਜੀ-7 ਸੰਮੇਲਨ 'ਚ ਰੋਬੋਟ ਨੇ ਭਾਰਤੀਆਂ ਨੂੰ ਜਾਪਾਨ ਆਉਣ ਦੀ ਕੀਤੀ ਅਪੀਲ