Budget 2024: ਮੋਦੀ 3.0 ਦਾ ਪਹਿਲਾ ਬਜਟ ਅੱਜ, ਇੱਥੇ ਦੇਖ ਸਕੋਗੇ ਲਾਈਵ, ਲੋਕਾਂ ਨੂੰ ਮੋਦੀ ਸਰਕਾਰ ਤੋਂ ਆਹ ਉਮੀਦਾਂ, ਜਾਣੋ
Modi 3.0 First Budget: ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਆਪਣਾ ਸੱਤਵਾਂ ਅਤੇ ਮੋਦੀ ਸਰਕਾਰ ਦਾ ਪਹਿਲਾ ਬਜਟ 3.0 ਪੇਸ਼ ਕਰਨ ਜਾ ਰਹੀ ਹੈ। ਕੇਂਦਰ ਵਿੱਚ ਲਗਾਤਾਰ ਮੋਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਬਜਟ ਤੋਂ ਉਮੀਦਾਂ ਹਨ।
Modi 3.0 First Budget: ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ ਨੂੰ ਸਵੇਰੇ 11 ਵਜੇ ਕੇਂਦਰੀ ਬਜਟ ਪੇਸ਼ ਕਰਨਗੇ। ਸੰਸਦ ਦਾ ਮਾਨਸੂਨ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ ਅਤੇ 12 ਅਗਸਤ ਤੱਕ ਚੱਲੇਗਾ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਅਤੇ ਵਿੱਤ ਮੰਤਰੀ ਸੀਤਾਰਮਨ ਦਾ ਲਗਾਤਾਰ ਸੱਤਵਾਂ ਬਜਟ ਹੋਵੇਗਾ।
ਬਜਟ ਨਾਲ ਸਬੰਧਤ ਸਾਰੇ ਦਸਤਾਵੇਜ਼ indiabudget.gov.in 'ਤੇ ਉਪਲਬਧ ਹੋਣਗੇ। ਬਜਟ ਦੀ ਪੇਸ਼ਕਾਰੀ ਨੂੰ ਦੂਰਦਰਸ਼ਨ, ਸੰਸਦ ਟੀਵੀ ਅਤੇ ਵੱਖ-ਵੱਖ ਸਰਕਾਰੀ ਯੂਟਿਊਬ ਚੈਨਲਾਂ 'ਤੇ ਲਾਈਵ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਨਿਰਮਲਾ ਸੀਤਾਰਮਨ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦਾ ਰਿਕਾਰਡ ਤੋੜਨਗੇ। ਹਾਲਾਂਕਿ, ਸਭ ਤੋਂ ਵੱਧ ਵਾਰ ਬਜਟ ਪੇਸ਼ ਕਰਨ ਦਾ ਰਿਕਾਰਡ ਅਜੇ ਵੀ ਦੇਸਾਈ ਦੇ ਕੋਲ ਹੈ। ਸੀਤਾਰਮਨ ਅਗਲੇ ਮਹੀਨੇ 65 ਸਾਲ ਦੀ ਹੋ ਜਾਵੇਗੀ।
ਉਨ੍ਹਾਂ ਨੇ 2019 ਵਿੱਚ ਭਾਰਤ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਬਣਾਇਆ ਗਿਆ ਸੀ। ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਦੂਜੀ ਵਾਰ ਕੇਂਦਰ ਵਿੱਚ ਸਰਕਾਰ ਬਣਾਈ ਹੈ। ਉਦੋਂ ਤੋਂ, ਸੀਤਾਰਮਨ ਨੇ ਇਸ ਸਾਲ ਫਰਵਰੀ ਵਿੱਚ ਇੱਕ ਅੰਤਰਿਮ ਸਣੇ ਲਗਾਤਾਰ ਛੇ ਬਜਟ ਪੇਸ਼ ਕੀਤੇ ਹਨ। ਵਿੱਤੀ ਸਾਲ 2024-25 (ਅਪ੍ਰੈਲ 2024 ਤੋਂ ਮਾਰਚ 2025) ਦਾ ਪੂਰਾ ਬਜਟ ਉਨ੍ਹਾਂ ਦਾ ਲਗਾਤਾਰ ਸੱਤਵਾਂ ਬਜਟ ਹੋਵੇਗਾ। ਉਹ ਦੇਸਾਈ ਦੇ ਰਿਕਾਰਡ ਤੋਂ ਅੱਗੇ ਨਿਕਲ ਜਾਣਗੇ, ਜਿਨ੍ਹਾਂ ਨੇ 1959 ਤੋਂ 1964 ਦਰਮਿਆਨ ਲਗਾਤਾਰ ਪੰਜ ਪੂਰੇ ਬਜਟ ਅਤੇ ਇੱਕ ਅੰਤਰਿਮ ਬਜਟ ਪੇਸ਼ ਕੀਤਾ ਸੀ।
ਲੋਕਾਂ ਦੀ ਬਜਟ ਤੋਂ ਉੱਮੀਦਾਂ
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਹਫਤੇ ਪੇਸ਼ ਹੋਣ ਵਾਲੇ ਆਮ ਬਜਟ ਵਿੱਚ ਨਵੀਂ ਅਪੈਨਸ਼ਨ ਪ੍ਰਣਾਲੀ ਤੇ ਆਯੁਸ਼ਮਾਨ ਭਾਰਤ ਵਰਗੀਆਂ ਸਮਾਜਿਕ ਸੁਰੱਖਿਆ ਨਾਲ ਸਬੰਧਤ ਯੋਜਨਾਵਾਂ ਬਾਰੇ ਕੁਝ ਐਲਾਨ ਹੋ ਸਕਦੇ ਹਨ। ਹਾਲਾਂਕਿ ਇਨਕਮ ਟੈਕਸ ਦੇ ਮਾਮਲੇ 'ਚ ਰਾਹਤ ਦੀ ਉਮੀਦ ਘੱਟ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ 'ਤੇ ਜ਼ੋਰ ਦੇਣ, ਪੇਂਡੂ ਅਤੇ ਖੇਤੀਬਾੜੀ ਵੰਡ ਵਿੱਚ ਵਾਧਾ ਅਤੇ ਸੂਖਮ ਅਤੇ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕਦਮ ਚੁੱਕਣ ਦੀ ਸੰਭਾਵਨਾ ਹੈ।
ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ 70 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਲਈ ਆਯੁਸ਼ਮਾਨ ਯੋਜਨਾ ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪਾਰਟੀ ਦਾ ਧਿਆਨ ਨਿਵੇਸ਼ ਰਾਹੀਂ ਲੋਕਾਂ ਦੇ ਮਾਨ-ਸਨਮਾਨ ਅਤੇ ਬਿਹਤਰ ਜੀਵਨ ਅਤੇ ਰੁਜ਼ਗਾਰ ਨੂੰ ਯਕੀਨੀ ਬਣਾਉਣ 'ਤੇ ਹੈ।
ਇਸ ਦੇ ਨਾਲ ਹੀ ਮੂਡੀਜ਼ ਐਨਾਲਿਟਿਕਸ ਨੇ ਕਿਹਾ ਕਿ ਮੰਗਲਵਾਰ ਨੂੰ ਸੰਸਦ 'ਚ ਪੇਸ਼ ਹੋਣ ਵਾਲੇ ਵਿੱਤੀ ਸਾਲ 2024-25 ਦੇ ਪੂਰਨ ਬਜਟ 'ਚ ਪੂੰਜੀ ਖਰਚ 'ਚ ਵਾਧਾ ਹੋ ਸਕਦਾ ਹੈ। ਮੂਡੀਜ਼ ਐਨਾਲਿਟਿਕਸ ਅਰਥ ਸ਼ਾਸਤਰੀ ਅਦਿਤੀ ਰਮਨ ਨੇ ਸੋਮਵਾਰ ਨੂੰ ਕਿਹਾ ਕਿ ਜੂਨ ਵਿੱਚ ਲੋਕ ਸਭਾ ਵਿੱਚ ਆਪਣਾ ਪੂਰਨ ਬਹੁਮਤ ਗੁਆਉਣ ਤੋਂ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਵੀਂ ਗਠਜੋੜ ਸਰਕਾਰ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਕਰੇਗੀ।
ਉਨ੍ਹਾਂ ਕਿਹਾ ਕਿ ਅੰਤਰਿਮ ਬਜਟ ਵਿੱਚ ਟੈਕਸ ਦਰਾਂ ਨੂੰ ਬਰਕਰਾਰ ਰੱਖਿਆ ਗਿਆ ਹੈ ਪਰ ਯੋਜਨਾਬੱਧ ਸਰਕਾਰੀ ਖਰਚਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਧਾ ਘਾਟੇ ਨੂੰ ਵਧਣ ਤੋਂ ਰੋਕਣ ਲਈ ਸਿੱਧੇ ਜਾਂ ਅਸਿੱਧੇ ਟੈਕਸਾਂ ਰਾਹੀਂ ਉੱਚ ਟੈਕਸਾਂ ਦੇ ਨਾਲ ਕਰਨਾ ਹੋਵੇਗਾ।