ਟਰੈਕਟਰ ਹੇਠ ਆਉਣ ਨਾਲ ਮਾਸੂਮ ਦੀ ਮੌਤ ਮਗਰੋਂ ਪਿੰਡ ਵਾਸੀਆਂ ਨੇ ਕੀਤਾ ਹੰਗਾਮਾ, ਟਰੈਕਟਰ ਚਾਲਕ ਦੀ ਬਾਈਕ ਨੂੰ ਵੀ ਲਾਈ ਅੱਗ
ਸੋਨੀਪਤ ਦੇ ਪਿੰਡ ਮੁਰਥਲ 'ਚ 10 ਸਾਲ ਮਾਸੂਮ ਕਨ੍ਹਈਆ ਦੀ ਪਿੰਡ ਦੇ ਹੀ ਵਿਅਕਤੀ ਵੀਰਭਾਨ ਦੇ ਟਰੈਕਟਰ ਹੇਠਾਂ ਆਉਣ ਨਾਲ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਮੂਰਥਲ ਮਿਮਾਰਪੁਰ ਘਾਟ ਰੋਡ 'ਤੇ ਜਾਮ ਲਾ ਦਿੱਤਾ ਤੇ ਉਸ ਤੋਂ ਬਾਅਦ ਟਰੈਕਟਰ ਚਾਲਕ ਦੇ ਬਾਈਕ ਨੂੰ ਵੀ ਅੱਗ ਲਗਾ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੁਰਥਲ ਦਾ ਰਹਿਣ ਵਾਲਾ 10 ਸਾਲਾ ਮਾਸੂਮ ਕਨ੍ਹਈਆ ਜੋ ਕਿ ਚੌਥੀ ਜਮਾਤ ਵਿੱਚ ਪੜ੍ਹਦਾ ਸੀ, ਤਾਊ ਦੇਵੀ ਲਾਲ ਗਰਲਜ਼ ਕਾਲਜ ਦੀ ਗਰਾਊਂਡ ਵਿੱਚ ਖੇਡਣ ਗਿਆ ਸੀ ਪਰ ਉੱਥੇ ਟਰੈਕਟਰ ਨਾਲ ਗਰਾਉਂਡ ਨੂੰ ਠੀਕ ਕਰ ਰਹੇ ਰਾਮਬੀਰ ਉਰਫ਼ ਬੀਰਾ ਨਾਮਕ ਵਿਅਕਤੀ ਦੇ ਟਰੈਕਟਰ ਹੇਠਾਂ ਆਉਣ ਨਾਲ ਕਨ੍ਹਈਆ ਦੀ ਮੌਤ ਹੋ ਗਈ ਹੈ।
ਇਸ ਤੋਂ ਬਾਅਦ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਪਹਿਲਾਂ ਪਿੰਡ 'ਚੋਂ ਲੰਘਦੇ ਮੁਰਥਲ ਮੀਮਾਰਪੁਰ ਘਾਟ ਨੂੰ ਜਾਣ ਵਾਲੀ ਸੜਕ 'ਤੇ ਜਾਮ ਲਗਾ ਦਿੱਤਾ ਤੇ ਟਰੈਕਟਰ ਚਾਲਕ ਦੀ ਬਾਈਕ ਨੂੰ ਵੀ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਚੰਡੀਗੜ੍ਹ-ਦਿੱਲੀ ਰੋਡ 'ਤੇ ਬੈਠ ਗਏ ਪਰ ਪੁਲਿਸ ਨੇ ਜਾਮ ਖੁਲਵਾ ਦਿੱਤਾ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਟਰੈਕਟਰ ਚਾਲਕ ਨੇ ਜਾਣਬੁੱਝ ਕੇ ਕਨ੍ਹਈਆ ਦਾ ਕਤਲ ਕੀਤਾ ਹੈ। ਹਾਲਾਂਕਿ ਪੁਲਸ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਕਨ੍ਹਈਆ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਜਨਰਲ ਹਸਪਤਾਲ 'ਚ ਭੇਜ ਦਿੱਤਾ ਹੈ।
ਦੂਜੇ ਪਾਸੇ ਮੁਰਥਲ ਥਾਣਾ ਇੰਚਾਰਜ ਰਵੀ ਕੁਮਾਰ ਨੇ ਦੱਸਿਆ ਕਿ ਦੇਰ ਸ਼ਾਮ ਪਿੰਡ ਮੁਰਥਲ ਦੇ ਮਹਿਲਾ ਕੰਨਿਆ ਮਹਾਵਿਦਿਆਲਿਆ ਦੀ ਗਰਾਊਂਡ ਦੀ ਮੁਰੰਮਤ ਕਰ ਰਹੇ ਰਾਮਬੀਰ ਉਰਫ ਬੀਰਾ ਨਾਂ ਦੇ ਵਿਅਕਤੀ ਦੇ ਟਰੈਕਟਰ ਹੇਠ ਆਉਣ ਨਾਲ ਕਨ੍ਹਈਆ ਨਾਂ ਦੇ ਬੱਚੇ ਦੀ ਮੌਤ ਹੋ ਗਈ , ਜਿਸ ਤੋਂ ਬਾਅਦ ਉਨ੍ਹਾਂ ਨੇ ਉਸ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਇਸ ਪੂਰੇ ਮਾਮਲੇ 'ਚ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਉਕਤ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਦਿੱਲੀ ਨੈਸ਼ਨਲ ਹਾਈਵੇ 'ਤੇ ਜਾਮ ਵੀ ਲਗਾਇਆ।