ਪੜਚੋਲ ਕਰੋ
ਟੀਵੀ ਚੋਰੀ ਦੇ ਸ਼ੱਕ 'ਚ ਅੱਧਖੜ ਦਾ ਸਿਰ ਕੁਚਲ ਕੀਤਾ ਬੇਰਹਿਮੀ ਨਾਲ ਕਤਲ
ਅਜਗੈਨ ਕੋਤਵਾਲੀ ਖੇਤਰ ਦੇ ਪਿੰਡ ਬਗਹਰੀ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਉਨਾਓ: ਅਜਗੈਨ ਕੋਤਵਾਲੀ ਖੇਤਰ ਦੇ ਪਿੰਡ ਬਗਹਰੀ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਿੱਚ ਐਲਈਡੀ ਟੀਵੀ ਚੋਰੀ ਕਰਨ ਦੇ ਸ਼ੱਕ ਦੇ ਮੱਦੇਨਜ਼ਰ ਇੱਕ ਅੱਧਖੜ ਉਮਰ ਦੇ ਵਿਅਕਤੀ ਦਾ ਸਿਰ ਕੁਚਲ ਕਿ ਉਸਨੂੰ ਕਤਲ ਕਰ ਦਿੱਤਾ ਗਿਆ। ਇਸ ਕਤਲੇਆਮ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ। ਇਲਾਕੇ ਦੀ ਤਣਾਅ ਵਾਲੀ ਸਥਿਤੀ ਦੇ ਮੱਦੇਨਜ਼ਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮ੍ਰਿਤਕ ਦੀ ਪਛਾਣ 48 ਸਾਲਾ ਲਾਲ ਸਿੰਘ ਵਜੋਂ ਹੋਈ ਹੈ।ਇਹ ਘਟਨਾ ਮੰਗਲਵਾਰ ਦੀ ਸ਼ਾਮ ਨੂੰ ਉਸ ਸਮੇਂ ਵਾਪਰੀ, ਜਦੋਂ ਬੋਲੈਰੋ 'ਚ ਸਵਾਰ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਲਾਲ ਸਿੰਘ ਨੂੰ ਉਸਦੇ ਘਰ ਵਿੱਚ ਬੰਧਕ ਬਣਾ ਲਿਆ। ਬਦਮਾਸ਼ਾਂ ਨੇ ਪਹਿਲਾਂ ਲਾਲ ਸਿੰਘ ਨੂੰ ਡਾਂਗਾ ਨਾਲ ਕੁੱਟਿਆ ਅਤੇ ਫਿਰ ਉਸ ਦੇ ਸਿਰ 'ਤੇ ਬੇਰਹਿਮੀ ਨਾਲ ਹਮਲਾ ਕਰ ਉਸਨੂੰ ਕਤਲ ਕਰ ਦਿੱਤਾ। ਲਾਲ ਸਿੰਘ ਦੇ ਕਤਲ ਤੋਂ ਬਾਅਦ ਪਿੰਡ ਵਿੱਚ ਸਨਸਨੀ ਫੈਲ ਗਈ। ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਵਿੱਚ ਚਾਰ ਥਾਣੇਆਂ ਦੀ ਫੋਰਸ ਤਾਇਨਾਤ ਕੀਤੀ ਗਈ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲਾਲ ਸਿੰਘ ਦਾ ਦੋ ਦਿਨ ਪਹਿਲਾਂ ਆਪਣੇ ਗੁਆਂਢੀ ਨਾਲ ਝਗੜਾ ਹੋਇਆ ਸੀ। ਗੁਆਂਢੀ ਬਾਬੁਲ ਨੇ ਲਾਲ ਸਿੰਘ 'ਤੇ ਟੀਵੀ ਚੋਰੀ ਕਰਨ ਦਾ ਦੋਸ਼ ਲਾਇਆ ਸੀ। ਹਾਲਾਂਕਿ ਪੁਲਿਸ ਨੇ ਦੋਵਾਂ ਧਿਰਾਂ ਵਿਚਕਾਰ ਮਾਮਲਾ ਸੁਲਝਾ ਲਿਆ ਸੀ, ਪਰ ਮੰਗਲਵਾਰ ਨੂੰ ਬਾਬਲ ਨੇ ਉਸਦੇ ਸਾਥੀਆਂ ਨਾਲ ਲਾਲ ਸਿੰਘ ਦੀ ਹੱਤਿਆ ਕਰ ਦਿੱਤੀ। ਐਸ ਪੀ ਦੀ ਅਗਵਾਈ ਵਾਲੀ ਡੌਗ ਸਕਵੈਡ ਅਤੇ ਫੋਰੈਂਸਿਕ ਟੀਮ ਨੇ ਨੇੜਿਓਂ ਨਿਰੀਖਣ ਕੀਤਾ ਹੈ। ਪੁਲਿਸ ਨੇ ਬੋਲੈਰੋ ਮਾਲਕ ਸਣੇ ਪੰਜ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਜਲਦ ਹੀ ਸਾਹਮਣੇ ਆ ਜਾਵੇਗਾ। ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ 'ਚ ਪੰਜਾਬ ਸਭ ਤੋਂ ਅੱਗੇ, ਨੰਦੇੜ ਸਾਹਿਬ ਤੋਂ ਪਰਤੇ ਸਾਰੇ ਸ਼ਰਧਾਲੂ ਤੰਦਰੁਸਤ ਆਰਥਿਕ ਮੰਦੀ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਤੋੜ ਰਹੀਆਂ ਰਿਕਾਰਡ ਕੈਪਟਨ ਸਰਕਾਰ ਦਾ ਅਹਿਮ ਫੈਸਲਾ: ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















