Viral Video: ਕੋਈ ਡਰ ਨਹੀਂ! ਚੌਂਕੀਦਾਰ ਨੇ ਸ਼ਰੇਆਮ ਘੁੰਮ ਰਹੇ ਚੋਰਾਂ ਨੂੰ ਰੋਕਿਆ ਤਾਂ ਉਸ 'ਤੇ ਕਰ'ਤਾ ਹਮਲਾ, ਫੋਨ ਖੋਹ ਕੇ ਹੋਏ ਫਰਾਰ
Viral Video: ਤਰਨਤਾਰਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਦਮਾਸ਼ ਰਾਤ ਨੂੰ ਬੇਖੌਫ ਹੋ ਕੇ ਘੁੰਮ ਰਹੇ ਹਨ। ਜਦੋਂ ਚੌਂਕੀਦਾਰ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਸ ਦਾ ਆਹ ਹਾਲ ਕਰ ਦਿੱਤਾ।
Viral Video: ਤਰਨਤਾਰਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਦਮਾਸ਼ ਰਾਤ ਨੂੰ ਬੇਖੌਫ ਹੋ ਕੇ ਘੁੰਮ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਬਦਮਾਸ਼ ਅੱਧੀ ਰਾਤ ਨੂੰ ਘੁੰਮ ਰਹੇ ਹਨ, ਜਦੋਂ ਚੌਕੀਦਾਰ ਨੇ ਉਨ੍ਹਾਂ ‘ਤੇ ਕੁਝ ਸਵਾਲ ਚੁੱਕੇ ਤਾਂ ਬਦਮਾਸ਼ਾਂ ਨੇ ਨਾ ਸਿਰਫ਼ ਉਸ ਨਾਲ ਕੁੱਟਮਾਰ ਕੀਤੀ ਸਗੋਂ ਉਸ ਦਾ ਮੋਬਾਈਲ ਵੀ ਖੋਹ ਕੇ ਫ਼ਰਾਰ ਹੋ ਗਏ। ਇਹ ਘਟਨਾ ਤਰਨਤਾਰਨ ਬੀਬੋ ਸ਼ਾਹ ਮਾਰਕਿਟ ਦੀ ਦੱਸੀ ਜਾ ਰਹੀ ਹੈ, ਜਿਸਦੀ ਵੀਡੀਓ ਇੰਟਰਨੈੱਟ ਤੇ ਵਾਇਰਲ ਹੋ ਰਹੀ ਹੈ।
ਐਕਸ ‘ਤੇ ਵੀਡੀਓ ਪੋਸਟ ਕਰਨ ਵਾਲੇ ਪੰਜਾਬ ਅਧਾਰਤ ਪੱਤਰਕਾਰ ਗਗਨਦੀਪ ਸਿੰਘ ਨੇ ਆਪਣੀ ਪੋਸਟ ਵਿੱਚ ਕਿਹਾ, “ਡੀਐਸਪੀ ਸਬ ਡਵੀਜ਼ਨ ਤਰਨਤਾਰਨ ਤਰਸੇਮ ਮਸੀਹ ਦੇ ਅਨੁਸਾਰ, ਜਿਸ ‘ਤੇ ਹਮਲਾ ਹੋਇਆ ਉਹ ਵਿਅਕਤੀ ਚੌਕੀਦਾਰ ਸੀ। ਉਨ੍ਹਾਂ ਨੇ ਲੜਕਿਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।” ਉਨ੍ਹਾਂ ਅੱਗੇ ਲਿਖਿਆ, “ਪੰਜਾਬ ਦੀ ਸੀਸੀਟੀਵੀ ਫੁਟੇਜ ਵਿੱਚ ਇੱਕ ਚੌਕੀਦਾਰ (ਖਾਕੀ ਵਰਦੀ ਵਿੱਚ) 3 ਲੜਕਿਆਂ ਨੂੰ ਰੋਕਦਾ ਨਜ਼ਰ ਆਉਂਦਾ ਹੈ ਜਿਹੜੇ ਰਾਤ ਨੂੰ ਇੱਕ ਬਾਜ਼ਾਰ ਵਿੱਚ ਘੁੰਮ ਰਹੇ ਸਨ। ਉਸਨੇ ਉਨ੍ਹਾਂ ਨੂੰ ਆਪਣੇ ਸਾਹਮਣੇ ਖੜੇ ਹੋਣ ਲਈ ਕਿਹਾ, ਅਤੇ ਜਦੋਂ ਉਸਨੇ ਉਨ੍ਹਾਂ ਦੀ ਤਸਵੀਰ ਖਿੱਚਣ ਦੀ ਕੋਸ਼ਿਸ਼ ਕੀਤੀ, ਤਾਂ ਇੱਕ ਨੇ ਹਥਿਆਰ ਕੱਢਿਆ, ਉਸਨੂੰ ਧੱਕਾ ਦਿੱਤਾ ਅਤੇ ਮਾਰਿਆ ਅਤੇ ਫਿਰ ਭੱਜ ਗਏ।” ਇਹ ਘਟਨਾ ਕਦੋਂ ਵਾਪਰੀ, ਇਸ ਬਾਰੇ ਅਜੇ ਪਤਾ ਲਗਾਇਆ ਜਾ ਰਿਹਾ ਹੈ।
Update : CCTV footage from Punjab shows a Watchman (In Khaki Uniform) stopping 3 boys who were roaming in a market at night. He asked them to stand in front of him, and as he tried to take their picture, one of them took out his weapon, pushed and hit him, and then ran away. pic.twitter.com/7TyI0eD7aO
— Gagandeep Singh (@Gagan4344) June 13, 2024
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਤਿੰਨੋਂ ਸ਼ੱਕੀ ਢੰਗ ਨਾਲ ਸੜਕ ‘ਤੇ ਘੁੰਮ ਰਹੇ ਹਨ। ਚੌਕੀਦਾਰ ਦੇ ਧਿਆਨ ਵਿੱਚ ਆਉਣ ਤੋਂ ਬਾਅਦ, ਉਹ ਉਨ੍ਹਾਂ ਦਾ ਸਾਹਮਣਾ ਕਰਦਾ ਹੈ ਅਤੇ ਉਨ੍ਹਾਂ ਨੂੰ ਕੁਝ ਸਵਾਲ ਪੁੱਛਦਾ ਦਿਖਾਈ ਦਿੰਦਾ ਹੈ। ਉਹ ਅੱਗੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਸਹੀ ਢੰਗ ਨਾਲ ਖੜ੍ਹਨ ਲਈ ਕਹਿੰਦਾ ਨਜ਼ਰ ਆ ਰਿਹਾ ਹੈ। ਜਿਵੇਂ ਹੀ ਚੌਕੀਦਾਰ ਤਿੰਨ ਬਦਮਾਸ਼ਾਂ ਦੀ ਤਸਵੀਰ ਕਲਿੱਕ ਕਰਦਾ ਨਜ਼ਰ ਆਉਂਦਾ ਹੈ, ਉਨ੍ਹਾਂ ‘ਚੋਂ ਇਕ ਆਪਣੀ ਜੇਬ ‘ਚੋਂ ਹਥਿਆਰ ਕੱਢਦਾ ਦਿਖਾਈ ਦਿੰਦਾ ਹੈ। ਉਸ ਨੇ ਹਥਿਆਰਾਂ ਦੀ ਵਰਤੋਂ ਕਰਕੇ ਚੌਕੀਦਾਰ ‘ਤੇ ਹਮਲਾ ਕੀਤਾ ਅਤੇ ਉਸ ਨੂੰ ਜ਼ਮੀਨ ‘ਤੇ ਧੱਕਾ ਦੇ ਦਿੱਤਾ। ਚੌਕੀਦਾਰ ਦੇ ਡਿੱਗਣ ਤੋਂ ਬਾਅਦ ਤਿੰਨੋਂ ਉਸ ਦਾ ਮੋਬਾਈਲ ਫ਼ੋਨ ਚੁੱਕ ਕੇ ਮੌਕੇ ਤੋਂ ਫ਼ਰਾਰ ਹੋ ਗਏ।