(Source: ECI/ABP News/ABP Majha)
Suicide Case: ਦਿੱਲੀ ਦੇ ਵਸੰਤ ਵਿਹਾਰ ਇਲਾਕੇ 'ਚ ਮਾਂ ਤੇ ਦੋ ਬੇਟੀਆਂ ਦੀ ਸ਼ੱਕੀ ਹਾਲਾਤ 'ਚ ਮੌਤ, ਜਾਂਚ 'ਚ ਜੁਟੀ ਪੁਲਿਸ
ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿੱਚ ਇੱਕ ਫਲੈਟ ਵਿੱਚ ਮਾਂ ਤੇ 2 ਧੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਮੁਤਾਬਕ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਮਾਂ ਦਾ ਨਾਂ ਮੰਜੂ ਸੀ ਜਦੋਂਕਿ ਬੇਟੀਆਂ ਦਾ ਨਾਂ ਅੰਸ਼ਿਕਾ ਤੇ ਅੰਕੂ ਸੀ।
3 Dead bodies Found In Delhi: ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿੱਚ ਇੱਕ ਫਲੈਟ ਵਿੱਚ ਮਾਂ ਤੇ 2 ਧੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਮੁਤਾਬਕ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਮਾਂ ਦਾ ਨਾਂ ਮੰਜੂ ਸੀ ਜਦੋਂਕਿ ਬੇਟੀਆਂ ਦਾ ਨਾਂ ਅੰਸ਼ਿਕਾ ਤੇ ਅੰਕੂ ਸੀ। ਇਹ ਲਾਸ਼ਾਂ ਵਸੰਤ ਅਪਾਰਟਮੈਂਟ ਮਕਾਨ ਨੰਬਰ 207 ਵਿੱਚੋਂ ਮਿਲੀਆਂ ਹਨ। ਫਲੈਟ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਅੰਦਰੋਂ ਬੰਦ ਸਨ। ਪੁਲਿਸ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਗੈਸ ਸਿਲੰਡਰ ਥੋੜ੍ਹਾ ਖੁੱਲ੍ਹਾ ਸੀ। ਤਿੰਨ ਛੋਟੀਆਂ ਅੰਗੀਠੀਆਂ ਵੀ ਮਿਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਤਿੰਨਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਸੁਸਾਈਡ ਨੋਟ ਵੀ ਮਿਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੰਜੂ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਤੇ ਬਿਸਤਰ ਤੋਂ ਹਿੱਲ ਨਹੀਂ ਸਕਦੀ ਸੀ। ਇਸ ਲਈ ਇਸ ਘਰ ਦੇ ਮਾਲਕ ਪਾਰਥੀਆ ਤੇ ਅੰਕੂ ਦੇ ਪਿਤਾ ਦੀ 2021 ਵਿੱਚ ਕੋਰੋਨਾ ਨਾਲ ਮੌਤ ਹੋ ਗਈ ਸੀ। ਉਦੋਂ ਤੋਂ ਪੂਰਾ ਪਰਿਵਾਰ ਡਿਪ੍ਰੈਸ਼ਨ 'ਚ ਸੀ। ਫਿਲਹਾਲ ਜਾਂਚ ਚੱਲ ਰਹੀ ਹੈ।
ਡਿਪਰੈਸ਼ਨ ਵਿੱਚ ਹੋਈ ਮੌਤ
ਮਾਮਲੇ ਦੀ ਜਾਂਚ ਕਰ ਰਹੇ ਆਈਓ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੋਂ ਲੰਬੇ ਸਮੇਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸਨ, ਡੀਡੀਏ ਦੇ ਜਨਤਾ ਫਲੈਟ ਵਿੱਚ ਰਹਿੰਦੇ ਸਨ। ਫਿਲਹਾਲ ਇਨ੍ਹਾਂ ਵਿਅਕਤੀਆਂ ਦੇ ਕੋਈ ਰਿਸ਼ਤੇਦਾਰ ਨਹੀਂ ਮਿਲੇ ਹਨ, ਜਿਨ੍ਹਾਂ ਪਾਸੋਂ ਹੋਰ ਜਾਣਕਾਰੀ ਹਾਸਲ ਕੀਤੀ ਜਾਵੇ। ਲਾਸ਼ਾਂ ਨੂੰ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਸੁਸਾਈਡ ਨੋਟ ਬਾਰੇ ਕੋਈ ਖੁਲਾਸਾ ਨਹੀਂ ਕਰ ਰਹੀ ਹੈ।
ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ 2021 'ਚ ਕੋਰੋਨਾ ਦੌਰਾਨ ਘਰ ਦੇ ਮਾਲਕ ਦੀ ਮੌਤ ਤੋਂ ਬਾਅਦ ਮਾਂ ਡਿਪ੍ਰੈਸ਼ਨ 'ਚ ਚਲੀ ਗਈ ਤੇ ਉਦੋਂ ਤੋਂ ਹੀ ਬੀਮਾਰ ਰਹਿਣ ਲੱਗੀ ਅਤੇ ਬਿਸਤਰ ਫੜ ਲਿਆ। ਮਾਂ ਦੀ ਖ਼ਰਾਬ ਸਿਹਤ ਕਾਰਨ ਦੋਵੇਂ ਬੱਚੀਆਂ ਵੀ ਪ੍ਰੇਸ਼ਾਨ ਰਹਿਣ ਲੱਗੀਆਂ। ਦੱਸਿਆ ਗਿਆ ਹੈ ਕਿ ਇਹ ਕੁੜੀਆਂ ਵੀ ਕਿਸੇ ਨਾਲ ਕੋਈ ਮਤਲਬ ਨਹੀਂ ਰੱਖਦੀਆਂ ਸੀ।
ਪੁਲਿਸ ਦਾ ਕੀ ਕਹਿਣਾ
ਇਸ ਮਾਮਲੇ 'ਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ 8:55 'ਤੇ ਸੂਚਨਾ ਮਿਲੀ ਕਿ ਵਸੰਤ ਵਿਹਾਰ ਇਲਾਕੇ ਦੇ ਅਪਾਰਟਮੈਂਟ ਨੰਬਰ 207 ਦੇ ਦਰਵਾਜ਼ੇ ਨਹੀਂ ਖੁੱਲ੍ਹ ਰਹੇ ਹਨ। ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਸਮੇਤ ਕਈ ਹੋਰ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ। ਮੌਕੇ 'ਤੇ ਪੁੱਜੀ ਪੁਲਸ ਨੇ ਦੇਖਿਆ ਕਿ ਫਲੈਟ ਦੇ ਦਰਵਾਜ਼ੇ ਅਤੇ ਖਿੜਕੀਆਂ ਚਾਰੇ ਪਾਸਿਓਂ ਬੰਦ ਸਨ। ਦਰਵਾਜ਼ਾ ਖੜਕਾਉਣ ਤੇ ਦਰਵਾਜ਼ੇ ਦੀ ਘੰਟੀ ਵਜਾਉਣ 'ਤੇ ਵੀ ਅੰਦਰੋਂ ਕੋਈ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਸੀ, ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਣ 'ਤੇ ਪੁਲਿਸ ਨੇ ਦਰਵਾਜ਼ਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਤਿੰਨ ਲਾਸ਼ਾਂ ਪਈਆਂ ਸਨ।