(Source: ECI/ABP News)
Crime News: ਪ੍ਰੇਮੀ ਨਾਲ ਮਿਲ ਮਹਿਲਾ ਵੱਲੋਂ ਆਪਣੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਤੇਜ਼ਧਾਰ ਹਥਿਆਰ ਨਾਲ ਵੱਢਿਆ ਗਲਾ
Punjab News: ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇ ਤਾਰ-ਤਾਰ ਹੁੰਦੇ ਹੋਏ ਨਜ਼ਰ ਆ ਰਹੇ ਹਨ, ਜੀ ਹਾਂ ਇੱਕ ਪਤਨੀ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲਕੇ ਆਪਣੇ ਹੀ ਪਤੀ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
![Crime News: ਪ੍ਰੇਮੀ ਨਾਲ ਮਿਲ ਮਹਿਲਾ ਵੱਲੋਂ ਆਪਣੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਤੇਜ਼ਧਾਰ ਹਥਿਆਰ ਨਾਲ ਵੱਢਿਆ ਗਲਾ Faridkot News: woman with a lover killed her husband, cut his throat with a sharp weapon Crime News: ਪ੍ਰੇਮੀ ਨਾਲ ਮਿਲ ਮਹਿਲਾ ਵੱਲੋਂ ਆਪਣੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ, ਤੇਜ਼ਧਾਰ ਹਥਿਆਰ ਨਾਲ ਵੱਢਿਆ ਗਲਾ](https://feeds.abplive.com/onecms/images/uploaded-images/2024/07/31/eda45c3da97f0a28300c4dc45fa615461722432184134700_original.jpg?impolicy=abp_cdn&imwidth=1200&height=675)
Faridkot News: ਫਰੀਦਕੋਟ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਘਨੀਆ ਵਾਲਾ ਦੇ ਇੱਕ 35 ਸਾਲ ਦੇ ਯੁਵਕ ਜਸਜੀਤ ਸਿੰਘ ਉਰਫ ਜੱਸਾ ਦੀ ਖੂਨ 'ਚ ਲੱਥ ਪਥ ਲਾਸ਼ ਉਸਦੇ ਘਰ 'ਚੋਂ ਮਿਲਣ ਤੇ ਪੂਰੇ ਪਿੰਡ 'ਚ ਦਹਿਸ਼ਤ ਦਾ ਮਹੋਲ ਬਣ ਗਿਆ। ਇਸ ਕਤਲ ਦੇ ਪਿੱਛੇ ਦੋਸ਼ ਉਸਦੀ ਪਤਨੀ 'ਤੇ ਹੀ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਦੱਸਿਆ ਕਿ ਜਸਜੀਤ ਪਿੰਡ 'ਚ ਜ਼ਿਮੀਦਾਰ ਨਾਲ ਦਿਹਾੜੀ ਕਰਦਾ ਸੀ ਅਤੇ ਉਸਦੀ ਪਤਨੀ ਨਾਲ ਉਸਦੀ ਅਣਬਣ ਰਹਿੰਦੀ ਸੀ ਜੋ ਕੁੱਝ ਦਿਨਾਂ ਤੋਂ ਘਰ ਨਹੀਂ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਵੀ ਉਹ ਦਿਹਾੜੀ ਕਰ ਰਿਹਾ ਸੀ ਅਤੇ ਰਾਤ ਨੂੰ ਆਪਣੇ ਘਰ ਚਲਾ ਗਿਆ। ਸਵੇਰੇ ਜਦੋਂ ਉਸਦਾ ਸਾਥੀ ਉਸਨੂੰ ਲੈਣ ਗਿਆ ਤਾਂ ਦਰਵਾਜ਼ਾ ਨਾ ਖੋਲ੍ਹੇ ਜਾਣ ਦੀ ਵਜ੍ਹਾ ਕਰਕੇ ਉਹ ਘਰ ਦੀ ਕੰਧ ਟੱਪ ਕੇ ਜਦੋਂ ਅੰਦਰ ਗਿਆ ਤਾਂ ਦੇਖਿਆ ਜਸਜੀਤ ਖੂਨ ਨਾਲ ਲੱਥ ਪਥ ਪਿਆ ਸੀ, ਜਿਸਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਵੱਲੋਂ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਜੋ ਬਾਅਦ 'ਚ ਫਰਾਰ ਹੋ ਗਏ।
ਇਸ ਮਾਮਲੇ ਚ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਘਨੀਆ ਦੇ ਇੱਕ ਵਿਅਕਤੀ ਦਾ ਕਤਲ ਹੋਇਆ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪੁਹੰਚ ਗਈ ਅਤੇ ਬਣਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਭੈਣ ਦੇ ਬਿਆਨਾਂ ਅਨੁਸਾਰ ਜਸਮੀਤ ਦੀ ਪਤਨੀ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸਦਾ ਗਲਾ ਵੱਢ ਕੇ ਹੱਤਿਆ ਕੀਤੀ ਗਈ ਹੈ। ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ । ਜਦੋਂ ਕਿ ਉਸਦਾ ਦੂਜਾ ਸਾਥੀ ਅਜੇ ਵੀ ਫ਼ਰਾਰ ਹੈ ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਕਤਲ ਦੀ ਵਜ੍ਹਾ ਪਤਾ ਲਗਾਇਆ ਜਾ ਸਕੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)