ਮਹਿਲਾਵਾਂ ਖ਼ਿਲਾਫ਼ ਅਪਰਾਧਿਕ ਅੰਕੜੇ ਡਰਾਉਣ ਵਾਲੇ, 2019 ਵਿੱਚ ਹਰ ਦਿਨ ਬਲਾਤਕਾਰ ਦੇ 87 ਕੇਸ
ਸਾਲ 2019 ਦੌਰਾਨ ਦੇਸ਼ ਭਰ ਵਿੱਚ ਕੁੱਲ 32,033 ਬਲਾਤਕਾਰ ਦੇ ਕੇਸ ਦਰਜ ਹੋਏ ਸੀ, ਜੋ ਸਾਲ ਦੌਰਾਨ ਔਰਤਾਂ ਵਿਰੁੱਧ ਜੁਰਮ ਦੇ ਕੁੱਲ ਮਾਮਲਿਆਂ ਦਾ 7.3 ਪ੍ਰਤੀਸ਼ਤ ਸੀ।
ਨਵੀਂ ਦਿੱਲੀ: ਸਾਲ 2019 ਵਿੱਚ ਭਾਰਤ ਵਿੱਚ ਪ੍ਰਤੀ ਦਿਨ ਔਸਤਨ 87 ਬਲਾਤਕਾਰ ਦੇ ਕੇਸ ਦਰਜ ਕੀਤੇ ਗਏ ਅਤੇ ਸਾਲ ਦੌਰਾਨ ਔਰਤਾਂ ਵਿਰੁੱਧ ਜੁਰਮ ਦੇ ਕੁੱਲ 4,05,861 ਮਾਮਲੇ ਦਰਜ ਕੀਤੇ ਗਏ, ਜੋ ਕਿ ਸਾਲ 2018 ਦੇ ਮੁਕਾਬਲੇ ਸੱਤ ਪ੍ਰਤੀਸ਼ਤ ਵੱਧ ਹਨ।
ਇਹ ਜਾਣਕਾਰੀ ਸਰਕਾਰ ਵਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਵਿੱਚ ਸਾਹਮਣੇ ਆਈ ਹੈ।ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਅਨੁਸਾਰ ਸਾਲ 2018 ਵਿਚ ਦੇਸ਼ ਵਿਚ ਔਰਤਾਂ ਵਿਰੁੱਧ ਅਪਰਾਧ ਦੇ 3,78,236 ਕੇਸ ਦਰਜ ਕੀਤੇ ਗਏ ਸੀ।
ਭਾਰਤ ਵਿਚ ਪ੍ਰਤੀ ਦਿਨ ਔਸਤਨ ਕਤਲ ਦੇ 79 ਮਾਮਲੇ ਸਾਹਮਣੇ ਆਏ ਅੰਕੜਿਆਂ ਦੇ ਅਨੁਸਾਰ, 2019 ਵਿੱਚ ਕੁੱਲ 32,033 ਬਲਾਤਕਾਰ ਦੇ ਕੇਸ ਦਰਜ ਕੀਤੇ ਗਏ, ਜੋ ਇੱਕ ਸਾਲ ਦੌਰਾਨ ਔਰਤਾਂ ਵਿਰੁੱਧ ਜੁਰਮ ਦੇ ਕੁੱਲ ਮਾਮਲਿਆਂ ਦਾ 7.3 ਪ੍ਰਤੀਸ਼ਤ ਸੀ।ਤਾਜ਼ਾ ਸਰਕਾਰੀ ਅੰਕੜਿਆਂ ਦੇ ਅਨੁਸਾਰ, 2019 ਵਿੱਚ, ਭਾਰਤ ਵਿੱਚ ਪ੍ਰਤੀ ਦਿਨ ਔਸਤਨ ਹੱਤਿਆ ਦੇ 79 ਮਾਮਲੇ ਸਾਹਮਣੇ ਆਏ ਸੀ। ਸਾਲ 2019 ਵਿੱਚ ਕੁੱਲ 28,918 ਕਤਲ ਕੇਸ ਦਰਜ ਕੀਤੇ ਗਏ, ਜੋ ਕਿ 2018 (29,017 ਕੇਸ) ਨਾਲੋਂ 0.3 ਪ੍ਰਤੀਸ਼ਤ ਘੱਟ ਹਨ।