ਵੱਡਾ ਹਾਦਸਾ: ਨਮਕ ਕੰਪਨੀ ਦੀ ਡਿੱਗੀ ਕੰਧ, ਮਲਬੇ ਹੇਠ ਦੱਬ ਕੇ 12 ਮਜ਼ਦੂਰਾਂ ਦੀ ਮੌਤ, 18 ਜ਼ਖ਼ਮੀ
ਗੁਜਰਾਤ ਦੇ ਮੋਰਬੀ ਜ਼ਿਲ੍ਹੇ ਦੇ ਹਲਵੜ ਵਿੱਚ ਇੱਕ ਨਮਕ ਫੈਕਟਰੀ ਦੀ ਕੰਧ ਡਿੱਗਣ ਕਾਰਨ ਪੰਜ ਔਰਤਾਂ ਸਮੇਤ 12 ਮਜ਼ਦੂਰਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕਰੀਬ 30 ਮਜ਼ਦੂਰ ਕੰਧ ਦੇ ਮਲਬੇ ਹੇਠਾਂ ਦੱਬ ਗਏ।
ਗੁਜਰਾਤ: ਗੁਜਰਾਤ ਦੇ ਮੋਰਬੀ ਜ਼ਿਲ੍ਹੇ ਦੇ ਹਲਵੜ ਵਿੱਚ ਇੱਕ ਨਮਕ ਫੈਕਟਰੀ ਦੀ ਕੰਧ ਡਿੱਗਣ ਕਾਰਨ ਪੰਜ ਔਰਤਾਂ ਸਮੇਤ 12 ਮਜ਼ਦੂਰਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕਰੀਬ 30 ਮਜ਼ਦੂਰ ਕੰਧ ਦੇ ਮਲਬੇ ਹੇਠਾਂ ਦੱਬ ਗਏ। ਮ੍ਰਿਤਕਾਂ ਤੇ ਜ਼ਖਮੀਆਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਬੱਚਿਆਂ ਦੇ ਜ਼ਖਮੀ ਹੋਣ ਦਾ ਵੀ ਖਦਸ਼ਾ
ਹਾਸਲ ਜਾਣਕਾਰੀ ਅਨੁਸਾਰ ਹਲਵਾਈ ਜੀਆਈਡੀਸੀ ਸਥਿਤ ਸਾਗਰ ਸਾਲਟ ਨਾਂ ਦੀ ਫੈਕਟਰੀ ਵਿੱਚ ਜਦੋਂ ਕੰਧ ਡਿੱਗੀ ਤਾਂ ਉੱਥੇ ਕਰੀਬ 30 ਮਜ਼ਦੂਰ ਕੰਮ ਕਰ ਰਹੇ ਸਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਨ੍ਹਾਂ ਨਾਲ ਕੁਝ ਮਜ਼ਦੂਰਾਂ ਦੇ ਬੱਚੇ ਵੀ ਸਨ, ਜੋ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਹਾਲਾਂਕਿ ਬੱਚਿਆਂ ਨੂੰ ਲੈ ਕੇ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।
ਇਹ ਘਟਨਾ ਦੁਪਹਿਰ ਕਰੀਬ 12 ਵਜੇ ਵਾਪਰੀ। ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਵੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਵਿਧਾਇਕ ਪਰਸ਼ੋਤਮ ਸਾਬਰੀਆ ਤੇ ਕਲੈਕਟਰ ਸਮੇਤ ਕਈ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੰਧ ਕਿਸ ਕਾਰਨ ਡਿੱਗੀ।
ਰੋਟੀ ਖਾਣ ਗਏ ਹੋਏ ਸਨ ਕਈ ਵਰਕਰ
ਹਾਦਸੇ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਤੱਕ ਇੱਥੇ 40 ਤੋਂ ਵੱਧ ਮਜ਼ਦੂਰ ਨਮਕ ਦੀ ਪੈਕਿੰਗ ਕਰ ਰਹੇ ਸਨ। ਉਨ੍ਹਾਂ ਵਿੱਚੋਂ ਕਈ ਬਾਹਰ ਖਾਣਾ ਖਾਣ ਗਏ ਹੋਏ ਸਨ। ਨਹੀਂ ਤਾਂ ਹੋਰ ਮਜ਼ਦੂਰਾਂ ਦੀ ਮੌਤ ਹੋ ਜਾਣੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਦੇ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਰਾਧਨਪੁਰ ਤਹਿਸੀਲ ਦੇ ਪਿੰਡਾਂ ਦੇ ਵਸਨੀਕ ਹਨ।
Gujarat | At least 12 people died after a wall of a salt factory in Morbi's Halvad GIDC collapsed
— ANI (@ANI) May 18, 2022
12 people have died after an incident happened at Sagar Salt Factory in Halvad GIDC. Government stands with the families of the deceased: State Minister Brijesh Merja pic.twitter.com/lSBAaw2jJB