ਪੜਚੋਲ ਕਰੋ

ਘਰ ਦੀ ਸਫਾਈ ਕਰ ਰਿਹਾ ਸੀ ਪਤੀ, ਅਲਮਾਰੀ 'ਚ ਲੁਕਿਆ ਮਿਲਿਆ ਇੱਕ ਬਾਕਸ, ਖੋਲ੍ਹਿਆ ਤਾਂ ਉੱਡ ਗਏ ਹੋਸ਼!

Crime: Reddit 'ਤੇ ਇੱਕ ਪਤੀ ਨੇ ਆਪਣੀ ਪਤਨੀ ਵਲੋਂ ਧੋਖਾ ਦੇਣ ਦੀ ਕਹਾਣੀ ਸਾਂਝੀ ਕੀਤੀ ਅਤੇ ਨਾਲ ਹੀ ਪੁੱਛਿਆ ਹੈ ਕਿ ਉਸ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਆਪਣਾ ਰਿਸ਼ਤਾ ਬਚਾਉਣ ਲਈ।

Crime: ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਵੱਧ ਭਰੋਸੇ ਵਾਲਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਵਿੱਚ ਝੂਠ ਦੀ ਕੋਈ ਥਾਂ ਨਹੀਂ ਹੁੰਦੀ ਹੈ। ਜੇਕਰ ਵਿਸ਼ਵਾਸ ਟੁੱਟਣ ਲੱਗ ਜਾਵੇ ਅਤੇ ਤੁਸੀਂ ਆਪਣੇ ਜੀਵਨਸਾਥੀ ਨੂੰ ਝੂਠ ਬੋਲਣਾ ਸ਼ੁਰੂ ਕਰ ਦੇਵੇ ਤਾਂ ਵਿਆਹ ਟੁੱਟਣ ਵਿੱਚ ਸਮਾਂ ਨਹੀਂ ਲੱਗਦਾ ਪਰ ਫਿਰ ਵੀ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ। 

ਪਰ ਜਦੋਂ ਗੱਲ ਧੋਖਾ ਦੇਣ ਦੀ ਆ ਜਾਵੇ, ਤਾਂ ਮਜ਼ਬੂਤ ਤੋਂ ਮਜ਼ਬੂਤ ​​ਰਿਸ਼ਤੇ ਵੀ ਟੁੱਟ ਜਾਂਦੇ ਹਨ। ਇਕ ਵਿਅਕਤੀ ਨੇ ਆਪਣੀ ਧੋਖੇਬਾਜ਼ ਪਤਨੀ ਦੀ ਅਜਿਹੀ ਹੀ ਕਹਾਣੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਪਤਨੀ ਵਲੋਂ ਲੁਕਾਏ ਇੱਕ ਵੱਡੇ ਰਾਜ਼ ਦਾ ਪਤਾ ਲੱਗਣ ਤੋਂ ਬਾਅਦ ਉਸ ਦਾ ਵਿਆਹ ਖ਼ਤਰੇ ਵਿੱਚ ਹੈ। ਦਰਅਸਲ, ਪਤਨੀ ਪਿੱਠ ਪਿੱਛੇ ਕਿਸੇ ਹੋਰ ਨਾਲ ਰੋਮਾਂਸ ਕਰਦੀ ਸੀ ਅਤੇ ਚਿੱਠੀਆਂ ਲਿਖਦੀ ਸੀ। ਜਦੋਂ ਉਸਦਾ ਪਤੀ ਘਰ ਨਹੀਂ ਹੁੰਦਾ ਸੀ ਤਾਂ ਉਹ ਕਿਸੇ ਹੋਰ ਨੰਬਰ 'ਤੇ ਵੀ ਗੱਲ ਕਰਦੀ ਸੀ।

Reddit 'ਤੇ ਆਪਣੀ ਕਹਾਣੀ ਸਾਂਝੀ ਕਰਦਿਆਂ ਹੋਇਆਂ ਵਿਅਕਤੀ ਨੇ ਕਿਹਾ ਕਿ ਉਸ ਦੇ ਵਿਆਹ ਨੂੰ ਲਗਭਗ ਇੱਕ ਦਹਾਕਾ ਹੋ ਗਿਆ ਹੈ। ਇੱਕ ਦਿਨ ਉਸ ਦੀ ਪਤਨੀ ਨੇ ਕਿਹਾ ਕਿ ਉਹ ਆਪਣੇ 'ਗਰਲਸ ਗੈਂਗ' ਦੇ ਨਾਲ ਬਾਹਰ ਜਾ ਰਹੀ ਹੈ। ਅਜਿਹੇ 'ਚ ਜਦੋਂ ਉਹ ਘਰ ਤੋਂ ਬਾਹਰ ਸੀ ਤਾਂ ਉਸ ਨੇ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਘਰ ਦੀ ਚੰਗੀ ਤਰ੍ਹਾਂ ਸਫਾਈ ਕਰਨ ਦਾ ਫੈਸਲਾ ਕੀਤਾ।

ਉਸ ਨੂੰ ਪਤਾ ਸੀ ਕਿ ਜਦੋਂ ਉਸਦੀ ਪਤਨੀ ਨੂੰ ਘਰ ਵਾਪਸ ਆਉਂਦਿਆਂ ਹੀ ਸਾਫ਼-ਸੁਥਰਾ ਘਰ ਮਿਲੇਗਾ ਤਾਂ ਉਹ ਖੁਸ਼ ਹੋ ਜਾਵੇਗੀ। ਇਸ ਦੌਰਾਨ ਉਸ ਨੇ ਸਫ਼ਾਈ ਕਰਦਿਆਂ ਹੋਇਆਂ ਕਮਰੇ ਵਿੱਚ ਪਈ ਆਪਣੀ ਪਤਨੀ ਦੀ ਅਲਮਾਰੀ ਖੋਲ੍ਹੀ। ਜਿਵੇਂ ਹੀ ਉਸ ਨੇ ਅਲਮਾਰੀ ਖੋਲ੍ਹੀ ਤਾਂ ਉਸ ਦੇ ਅੰਦਰ ਉਸ ਨੂੰ ਇੱਕ ਬਾਕਸ ਨਜ਼ਰ ਆਇਆ।

ਇਸ ਤੋਂ ਬਾਅਦ ਉਸ ਨੇ ਅਲਮਾਰੀ ਵਿੱਚ ਪਏ ਬਾਕਸ ਨੂੰ ਖੋਲ੍ਹਣ ਦਾ ਫੈਸਲਾ ਲਿਆ। ਜਦੋਂ ਉਸ ਨੇ ਬਾਕਸ ਖੋਲ੍ਹਿਆ ਤਾਂ ਕੁਝ ਅਜਿਹਾ ਮਿਲਿਆ ਜਿਸ ਨੇ ਉਨ੍ਹਾਂ ਦੇ ਵਿਆਹ ਨੂੰ ਖਤਰੇ ਵਿੱਚ ਪਾ ਦਿੱਤਾ। ਵਿਅਕਤੀ ਨੂੰ ਆਪਣੀ ਧੋਖੇਬਾਜ਼ ਪਤਨੀ ਦੀ ਸੱਚਾਈ ਦਾ ਪਤਾ ਉਦੋਂ ਲੱਗਿਆ, ਜਦੋਂ ਉਸ ਨੇ ਡੱਬੇ ਵਿੱਚ ਪਿਆ ਸਮਾਨ ਵੇਖਿਆ। ਉਹ ਗਰਲਸ ਗੈਂਗ ਨਾਲ ਛੁੱਟੀਆਂ ਮਨਾਉਣ ਦੇ ਨਾਂ 'ਤੇ ਆਪਣੇ ਬੁਆਏਫ੍ਰੈਂਡ ਨਾਲ ਬਾਹਰ ਘੁੰਮਣ ਜਾਂਦੀ ਸੀ। ਉਹ ਬਾਕਸ ਵਿੱਚ ਲਵ ਲੈਟਰ, ਫੋਟੋਆਂ ਅਤੇ ਬਰਨਰ ਫੋਨ ਦੇਖ ਕੇ ਹੈਰਾਨ ਰਹਿ ਗਿਆ।

ਉਸ ਆਦਮੀ ਨੇ ਕਿਹਾ, "ਇਹ ਲਵ ਲੈਟਰ ਮੇਰੇ ਨਹੀਂ ਸਨ। ਇਹ ਕਿਸੇ 'ਏ' ਨਾਮ ਦੇ ਵਿਅਕਤੀ ਦੇ ਸਨ। ਤਸਵੀਰਾਂ 'ਚ ਵੀ ਦੋਵੇਂ ਇਕੱਠੇ ਬਹੁਤ ਸਹਿਜ ਨਜ਼ਰ ਆ ਰਹੇ ਸਨ। ਬਰਨਰ ਦਾ ਫ਼ੋਨ ਵੀ ਉਸ ਦੇ ਅਤੇ 'ਏ' ਦੇ ਮੈਸੇਜ ਨਾਲ ਭਰਿਆ ਹੋਇਆ ਸੀ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਿਆ ਕਿ ਉਨ੍ਹਾਂ ਵਿਚਾਲੇ ਘੱਟੋ-ਘੱਟ ਛੇ ਮਹੀਨਿਆਂ ਤੋਂ ਲਵ ਅਫੇਅਰ ਚੱਲ ਰਿਹਾ ਸੀ। ਜਦੋਂ ਮੈਂ ਕੰਮ 'ਤੇ ਜਾਂਦਾ ਸੀ ਤਾਂ ਉਹ ਮਿਲਦੇ ਸਨ। ਕਈ ਵਾਰ ਉਹ 'ਗਰਲਸ ਗੈਂਗ' ਨਾਲ ਘੁੰਮਣ ਦੇ ਬਹਾਨੇ ਮਿਲੇ ਸਨ ਅਤੇ ਕੌਣ ਜਾਣਦਾ ਹੈ ਕਿ ਕਦੋਂ ਅਤੇ ਕੀ ਹੋਇਆ।" ਪਤਨੀ ਵਲੋਂ ਦਿੱਤੇ ਧੋਖੇ ਤੋਂ ਆਦਮੀ ਪਰੇਸ਼ਾਨ ਸੀ ਪਰ ਜਿਵੇਂ ਹੀ ਉਸ ਦੀ ਪਤਨੀ ਘਰ ਵਾਪਸ ਆਈ ਤਾਂ ਉਸ ਨੇ ਉਸਨੂੰ ਉਸਦੇ ਅਫੇਅਰ ਬਾਰੇ ਪੁੱਛਿਆ ਤਾਂ ਪਤਨੀ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ, ਸਗੋਂ ਮਾਫੀ ਮੰਗੀ ਅਤੇ ਜ਼ੋਰ ਦੇਕੇ ਕਿਹਾ ਬਸ ਬਹੁਤ ਹੋ ਗਿਆ, ਪਰ ਗੱਲ ਨਹੀਂ ਬਣੀ। ਇਸ ਘਟਨਾ ਤੋਂ ਬਾਅਦ ਮਹਿਲਾ ਕਿਸੇ ਦੋਸਤ ਦੇ ਘਰ ਚਲੀ ਗਈ।

ਉਸ ਵਿਅਕਤੀ ਨੇ ਕਿਹਾ ਕਿ ਮੇਰਾ ਦਿਲ ਉਸਨੂੰ ਮਾਫ਼ ਕਰਨਾ ਚਾਹੁੰਦਾ ਹੈ, ਪਰ ਮੇਰਾ ਦਿਮਾਗ ਕਹਿ ਰਿਹਾ ਹੈ ਕਿ ਮੈਂ ਉਸ 'ਤੇ ਦੁਬਾਰਾ ਭਰੋਸਾ ਨਹੀਂ ਕਰ ਸਕਦਾ। ਇਸ ਕਰਕੇ ਇਸ ਵਿਅਕਤੀ ਨੇ Reddit 'ਤੇ ਲੋਕਾਂ ਤੋਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਝਾਅ ਮੰਗੇ ਹਨ। ਔਨਲਾਈਨ ਉਪਭੋਗਤਾਵਾਂ ਨੇ ਨਿਰਾਸ਼ ਪਤੀ ਦਾ ਸਮਰਥਨ ਕੀਤਾ ਅਤੇ ਸੁਝਾਅ ਦਿੱਤਾ ਕਿ ਉਸ ਦੀ ਪਤਨੀ ਨੇ ਸਿਰਫ ਬੇਵਫ਼ਾਈ ਨੂੰ ਸਵੀਕਾਰ ਕੀਤਾ ਕਿਉਂਕਿ ਉਹ ਫੜੀ ਗਈ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Punjab News: ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
Advertisement
ABP Premium

ਵੀਡੀਓਜ਼

SKM | Farmers Protest | ਕਿਉਂ ਨਹੀਂ ਹੁੰਦੇ ਕਿਸਾਨ ਇਕੱਠੇ SKM ਦੇ ਆਗੂ ਨੇ ਕੀਤੇ ਖ਼ੁਲਾਸੇ | DallewalGurmeet Ram Rahim | ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, 23 ਸਾਲ ਪੁਰਾਣੇ ਕਤਲ ਕੇਸ 'ਚ SC ਦਾ ਨੋਟਿਸ |Abp SanjhaFarmers Protest | ਕਿਸਾਨ ਅੰਦੋਲਨ 'ਤੇ ਸੁਪਰੀਮ ਕੋਰਟ ਕਮੇਟੀ ਦੀ ਮੀਟਿੰਗ ਰੱਦ SKM ਨੇ ਕਿਉਂ ਨਹੀਂ ਲਿਆ ਹਿੱਸਾ|PRTC Bus | ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
ਪੰਜਾਬ-ਹਰਿਆਣਾ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਅੱਜ, ਡੱਲੇਵਾਲ ਕਰਨਗੇ ਸੰਬੋਧਨ, ਧਾਰਾ 163 ਹੋਈ ਲਾਗੂ
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Good News: ਹਰ ਖਾਤੇ 'ਚ ਜਮ੍ਹਾ ਹੋਣਗੇ 5000 ਰੁਪਏ! ਜਾਣੋ ਇਸ ਸਕੀਮ ਦਾ ਕਿਵੇਂ ਚੁੱਕਣਾ ਲਾਭ, ਪੜ੍ਹੋ ਡਿਟੇਲ...
Punjab News: ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
ਪੰਜਾਬ 'ਚ ਆਈ ਸਭ ਤੋਂ ਵੱਡੀ ਲਾਟਰੀ ਸਕੀਮ, ਜਾਣੋ ਪਹਿਲਾ ਅਤੇ ਦੂਜਾ ਇਨਾਮ ਕਿੰਨੇ ਕਰੋੜ! ਪੜ੍ਹੋ ਡਿਟੇਲ...
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
NEET ਦੀ ਵਿਦਿਆਰਥਣ ਨੇ ਪੁੱਲ ਤੋਂ ਮਾਰੀ ਛਾਲ, ਦੋਵੇਂ ਪੈਰ ਅਤੇ ਜਬਾੜਾ ਟੁੱਟਿਆ, ਕੋਚਿੰਗ ਲਈ ਨਿਕਲੀ ਸੀ ਘਰੋਂ
ਲੋਕਾਂ ਦੀ ਵੀ ਹੱਦ! ਵਿਅਕਤੀ ਨੇ Swiggy ਤੋਂ ਆਰਡਰ ਕੀਤੀ ਗਰਲਫਰੈਂਡ, ਕੰਪਨੀ ਦਾ ਜਵਾਬ ਹੋ ਗਿਆ ਵਾਇਰਲ
ਲੋਕਾਂ ਦੀ ਵੀ ਹੱਦ! ਵਿਅਕਤੀ ਨੇ Swiggy ਤੋਂ ਆਰਡਰ ਕੀਤੀ ਗਰਲਫਰੈਂਡ, ਕੰਪਨੀ ਦਾ ਜਵਾਬ ਹੋ ਗਿਆ ਵਾਇਰਲ
ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਘਰ 'ਚ ਸੁੱਤੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਮੁਲਜ਼ਮ ਫਰਾਰ
ਪੰਜਾਬ 'ਚ ਤੜਕੇ-ਤੜਕੇ ਵਾਪਰ ਗਿਆ ਭਾਣਾ, ਘਰ 'ਚ ਸੁੱਤੇ ਨੌਜਵਾਨਾਂ 'ਤੇ ਚਲਾਈਆਂ ਗੋਲੀਆਂ, ਮੁਲਜ਼ਮ ਫਰਾਰ
Liver Cancer: ਸਾਵਧਾਨ! ਲਿਵਰ ਕੈਂਸਰ ਵੱਲ ਇਸ਼ਾਰਾ ਕਰਦੇ ਇਹ ਲੱਛਣ, ਜਾਣੋ ਹੌਲੀ-ਹੌਲੀ ਕਿਵੇਂ ਬਣਦੇ ਮੌਤ ਦਾ ਕਾਰਨ ?
Liver Cancer: ਸਾਵਧਾਨ! ਲਿਵਰ ਕੈਂਸਰ ਵੱਲ ਇਸ਼ਾਰਾ ਕਰਦੇ ਇਹ ਲੱਛਣ, ਜਾਣੋ ਹੌਲੀ-ਹੌਲੀ ਕਿਵੇਂ ਬਣਦੇ ਮੌਤ ਦਾ ਕਾਰਨ ?
ਭਾਰਤੀ ਫੌਜ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਇਨ੍ਹਾਂ ਅਹੁਦਿਆਂ ਲਈ ਹੋਵੇਗਾ ਲਾਗੂ
ਭਾਰਤੀ ਫੌਜ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਇਨ੍ਹਾਂ ਅਹੁਦਿਆਂ ਲਈ ਹੋਵੇਗਾ ਲਾਗੂ
Embed widget