![ABP Premium](https://cdn.abplive.com/imagebank/Premium-ad-Icon.png)
Jind Road Accident : ਜੀਂਦ 'ਚ ਰੋਡਵੇਜ਼ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ , ਟਰੱਕ ਡਰਾਈਵਰ ਦੀ ਮੌਤ ਅਤੇ 2 ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ
Road Accident : ਜੀਂਦ 'ਚ ਰੋਹਤਕ ਰੋਡ 'ਤੇ ਰੋਡਵੇਜ਼ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। 2 ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਹਨ
![Jind Road Accident : ਜੀਂਦ 'ਚ ਰੋਡਵੇਜ਼ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ , ਟਰੱਕ ਡਰਾਈਵਰ ਦੀ ਮੌਤ ਅਤੇ 2 ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ Jind Road Accident : Roadways Bus and Truck between Collision in Jind, the truck driver died and more passengers injured Jind Road Accident : ਜੀਂਦ 'ਚ ਰੋਡਵੇਜ਼ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ , ਟਰੱਕ ਡਰਾਈਵਰ ਦੀ ਮੌਤ ਅਤੇ 2 ਦਰਜਨ ਤੋਂ ਵੱਧ ਸਵਾਰੀਆਂ ਜ਼ਖਮੀ](https://feeds.abplive.com/onecms/images/uploaded-images/2022/11/26/4cb15fb148fe4200035323cff73bf5131669436531344345_original.jpg?impolicy=abp_cdn&imwidth=1200&height=675)
Jind Road Accident : ਜੀਂਦ 'ਚ ਰੋਹਤਕ ਰੋਡ ਨੈਸ਼ਨਲ ਹਾਈਵੇ 'ਤੇ ਪਿੰਡ ਜੈਜਾਵੰਤੀ ਨੇੜੇ ਰੋਡਵੇਜ਼ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਜਦਕਿ 40 ਤੋਂ ਵੱਧ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿਚ ਜ਼ਿਆਦਾਤਰ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹਨ। ਇਹ ਵਿਦਿਆਰਥੀ ਅਤੇ ਅਧਿਆਪਕ ਸੀਆਰਐਸਯੂ ਯੂਨੀਵਰਸਿਟੀ, ਜੀਂਦ ਵਿੱਚ ਆਯੋਜਿਤ ਰਾਜਪਾਲ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ-ਆਪਣੇ ਸ਼ਹਿਰਾਂ ਨੂੰ ਪਰਤ ਰਹੇ ਸਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਜੀਂਦ ਤੋਂ ਰੋਹਤਕ ਲਈ ਰਵਾਨਾ ਹੋਈ ਸੀ। ਜਿਵੇਂ ਹੀ ਇਹ ਬੱਸ ਪਿੰਡ ਜੈਜਾਵੰਤੀ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਇਸ ਦੀ ਜ਼ਬਰਦਸਤ ਟੱਕਰ ਹੋ ਗਈ।ਟੱਕਰ ਇੰਨੀ ਜਬਰਦਸਤ ਸੀ ਕਿ ਸਾਹਮਣੇ ਤੋਂ ਦੋਵਾਂ ਵਾਹਨਾਂ ਦੇ ਪਰਖੱਚੇ ਉੱਡ ਗਏ। ਬੀਤੇ ਦਿਨੀਂ ਸੀਆਰਐਸਯੂ ਯੂਨੀਵਰਸਿਟੀ ਜੀਂਦ ਵਿੱਚ ਆਯੋਜਿਤ ਰਾਜਪਾਲ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਇਸ ਬੱਸ ਵਿੱਚ ਜ਼ਿਆਦਾਤਰ ਬੱਚੇ ਅਤੇ ਅਧਿਆਪਕ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸਨ।
ਇਹ ਵੀ ਪੜ੍ਹੋ : Farmer Protest : ਪੰਜਾਬ ਦੇ ਕਿਸਾਨਾਂ ਨੇ ਚੰਡੀਗੜ੍ਹ ਵੱਲ ਘੱਤੀਆਂ ਵਹੀਰਾਂ , ਰਾਜਪਾਲ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)