ਗੁਆਂਢੀ ਦਾ ਗੋਲੀ ਮਾਰ ਕਤਲ ਕਰਨ ਵਾਲੇ ASI 'ਤੇ ਪੁਲਿਸ ਦਾ ਵੱਡਾ ਐਕਸ਼ਨ
ਪੰਜਾਬ ਦੇ ਇਸਲਾਮਾਬਾਦ ਦੇ ਖੂਹ ਭਾਲਿਆਂਵਾਲੀ ਵਿੱਚ ਆਨੰਦ ਕਰਿਆਣਾ ਸਟੋਰ ਦੇ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਏਐਸਆਈ ਖ਼ਿਲਾਫ਼ ਪੁਲਿਸ ਨੇ ਕਾਰਵਾਈ ਕੀਤੀ ਹੈ।
ਅੰਮ੍ਰਿਤਸਰ: ਪੰਜਾਬ ਦੇ ਇਸਲਾਮਾਬਾਦ ਦੇ ਖੂਹ ਭਾਲਿਆਂਵਾਲੀ ਵਿੱਚ ਆਨੰਦ ਕਰਿਆਣਾ ਸਟੋਰ ਦੇ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਏਐਸਆਈ ਖ਼ਿਲਾਫ਼ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਨੇ ਏ.ਐਸ.ਆਈ ਰਾਜੇਸ਼ ਕੁਮਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ।
ਦੂਜੇ ਪਾਸੇ ਪੁਲੀਸ ਨੇ ਏਐਸਆਈ ਦੇ ਭਤੀਜੇ ਸੌਰਭ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।ਏ.ਐਸ.ਆਈ ਰਾਜੇਸ਼ ਕੁਮਾਰ ਥਾਣਾ ਸੁਲਤਾਨਵਿੰਡ ਵਿੱਚ ਤਾਇਨਾਤ ਸੀ। ਪੁਲਿਸ ਵਿੱਚ ਹੁੰਦਿਆਂ ਹੀ ਮੁਲਜ਼ਮ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲਿਆ। ਅਜਿਹੇ 'ਚ ਏ.ਐੱਸ.ਆਈ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪੁਲਿਸ ਰਾਜੇਸ਼ ਖ਼ਿਲਾਫ਼ ਕਤਲ ਤੋਂ ਇਲਾਵਾ ਅਸਲਾ ਐਕਟ ਤਹਿਤ ਕਾਰਵਾਈ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਏਐਸਆਈ ਨੇ ਦੁਸ਼ਮਣੀ ਵਿੱਚ ਸੰਜੇ ਉਰਫ਼ ਕੁੱਕੂ ਨੂੰ ਗੋਲੀ ਮਾਰ ਦਿੱਤੀ ਸੀ।
ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ 'ਚ ਪੰਜਾਬ ਪੁਲਿਸ ਦੇ ASI ਨੇ ਆਪਣੀ ਗੁਆਂਢੀ ਦੇ ਬੇਟਾ ਦਾ 12-13 ਦਸੰਬਰ ਦੀ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਸੀ। ASI 'ਤੇ ਇਲਜ਼ਾਮ ਇਹ ਵੀ ਲੱਗੇ ਸੀ ਕਿ ਉਸ ਨੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕਿ ਇਹ ਕਤਲ ਕੀਤਾ ਸੀ।
ਮਾਮਲਾ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਅਧੀਨ ਆਉਂਦੇ ਇਲਾਕਾ ਇਸਲਾਮਾਬਾਦ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਆਨੰਦ ਕਰਿਆਣਾ ਸਟੋਰ ਦੇ ਮਾਲਕ ਸੰਜੇ ਦਾ ਰਜਿੰਸ਼ ਤਹਿਤ ਉਸ ਦੇ ਗੁਆਂਢੀ ASI ਵੱਲੋਂ ਕਤਲ ਕੀਤਾ ਗਿਆ ਸੀ।ਮ੍ਰਿਤਕ ਦਾ ਪਿਤਾ ਕਾਂਗਰਸ ਦਾ ਸੀਨੀਅਰ ਵਰਕਰ ਵੀ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਰੋਪ ਲਾਏ ਜਾ ਰਹੇ ਹਨ ਕਿ ਇਸ ਸੰਬਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ASI ਰਾਜੇਸ਼ ਉਹਰੀ ਸਾਡੇ ਸੰਜੇ ਨੂੰ ਧਮਕੀਆਂ ਦਿੰਦਾ ਹੈ ਤੇ ਰਿਵਾਲਵਰ ਤਾਣ ਕੇ ਡਰਾਉਂਦਾ ਹੈ ਪਰ ਉਸ ਦੇ ਪਿਤਾ DSP ਰਿਟਾਇਰ ਦੇ ਰਸੂਖ ਕਾਰਨ ਕੋਈ ਵੀ ਕਾਰਵਾਈ ਨਹੀਂ ਹੋਈ। ਜੇਕਰ ਪੁਲੀਸ ਵੱਲੋਂ ਸਮਾਂ ਰਹਿੰਦੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :