Punjab News: ਕੁੜੀ ਨੂੰ ਘਸੀਟਦੇ ਹੋਏ ਲੈ ਗਏ ਲੁਟੇਰੇ ਬੈਗ ਖੋਹਣ ਦੀ ਕੀਤੀ ਕੋਸ਼ਿਸ਼, ਲੜਕੀ ਬੁਰੀ ਤਰ੍ਹਾਂ ਹੋਈ ਜ਼ਖਮੀ
Barnala News: ਜ਼ਿਲ੍ਹਾ ਬਰਨਾਲਾ 'ਚ ਚੋਰੀ ਅਤੇ ਲੁੱਟ ਖੋਹ ਦੀਆ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਲੜੀ ਦੇ ਵਿੱਚ ਇੱਕ ਹੋਰ ਮਾਮਲਾ ਸ਼ਾਮਿਲ ਹੋ ਗਿਆ, ਜਿੱਥੇ ਚਿੱਟੇ ਦਿਨੀਂ ਹੀ ਇੱਕ ਕੁੜੀ ਦਾ ਬੈਗ ਖੋਹਣ ਦੀ ਕੋਸ਼ਿਸ਼
Barnala News: ਜ਼ਿਲ੍ਹਾ ਬਰਨਾਲਾ ਦੇ ਵਿੱਚ ਚੋਰੀ ਅਤੇ ਲੁੱਟ ਖੋਹ ਦੀਆ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਚੋਰ ਬਿਨਾਂ ਕਿਸੇ ਖੌਫ ਦੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਦੇ 16 ਏਕੜ ਬੱਸ ਸਟੈਂਡ ਨਜ਼ਦੀਕ ਇੱਕ ਲੜਕੀ ਜੋ ਕਿ ਕਾਲਜ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੀ ਸੀ ਤਾਂ ਇਸ ਦੌਰਾਨ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੜਕੀ ਦਾ ਬੈਗ ਖੋਹਣ ਦੀ ਕੀਤੀ ਗਈ ਕੋਸ਼ਿਸ਼ ਇਸ ਦੌਰਾਨ ਲੜਕੀ ਨੂੰ ਬੜੀ ਦੂਰ ਤੱਕ ਘਸੀਟਦੇ ਲੈ ਗਏ ਨੌਜਵਾਨ ਚੋਰੀ ਦੀ ਵਾਰਦਾਤ ਨੂੰ ਤਾਂ ਅੰਜਾਮ ਨਹੀਂ ਦੇ ਸਕੇ ਪਰ ਇਸ ਦੌਰਾਨ ਲੜਕੀ ਹੋਈ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਈ।
ਇਸ ਮਾਮਲੇ ਸੰਬੰਧੀ ਪ੍ਰਤੱਖਦਰਸ਼ੀਆ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 16 ਏਕੜ ਬੱਸ ਸਟੈਂਡ ਨਜ਼ਦੀਕ ਇੱਕ ਲੜਕੀ ਪੈਦਲ ਜਾ ਰਹੀ ਸੀ ਤਾਂ ਇਸ ਦੌਰਾਨ ਲੜਕੀ ਤੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਬੈਗ ਖੋਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਲੜਕੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੜਕੀ ਤੋਂ ਬੈਗ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੜਕੀ ਵੱਲੋਂ ਬੈਗ ਨਾ ਛੱਡੇ ਜਾਣ ਕਾਰਨ ਮੋਟਰਸਾਈਕਲ ਸਵਾਰ ਕਈ ਮੀਟਰ ਦੂਰ ਤੱਕ ਲੜਕੀ ਨੂੰ ਘਸੀਟਦੇ ਹੋਏ ਲੈ ਗਏ । ਇਸ ਕਾਰਨ ਲੜਕੀ ਬੁਰੀ ਤਰ੍ਹਾਂ ਨਾਲ ਜਖਮੀ ਹੋਈ, ਜਿਸ ਤੋਂ ਬਾਅਦ ਲੜਕੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਹੈ।
ਇਸ ਮਾਮਲੇ ਸਬੰਧੀ ਜਦੋਂ ਸਰਕਾਰੀ ਹਸਪਤਾਲ ਵਿਖੇ ਡਾਕਟਰ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਦੋ ਵਜੇ ਦੇ ਕਰੀਬ ਸਾਡੇ ਕੋਲ ਇੱਕ ਜ਼ਖਮੀ ਹਾਲਤ ਵਿੱਚ ਲੜਕੀ ਪਹੁੰਚੀ ਸੀ, ਜਿਸ ਦਾ ਇਲਾਜ ਕੀਤਾ ਗਿਆ, ਜਿਸਦੇ ਸਿਰ 'ਤੇ ਸੱਟਾਂ ਲੱਗੀਆਂ ਸਨ। ਲੜਕੀ ਜ਼ਿਆਦਾ ਗੰਭੀਰ ਜਖਮੀ ਨਾ ਹੋਣ ਕਾਰਨ ਲੜਕੀ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ : ਲੁਧਿਆਣਾ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪ੍ਰਿੰਸੀਪਲ ਨੂੰ ਆਈ ਈਮੇਲ