(Source: ECI/ABP News)
Sangrur News: ਸੰਗਰੂਰ ਦੇ ਲੜਕੇ ਤੇ ਬਰਨਾਲਾ ਦੀ ਲੜਕੀ ਨੇ ਫਰੀਦਕੋਟ ਦੇ ਸਰਕਾਰੀ ਸਕੂਲ 'ਚ ਜਾ ਕੇ ਕੀਤੀ ਖੁਦਕੁਸ਼ੀ
Punjab News: ਉਨ੍ਹਾਂ ਨੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ। ਦੋਵੇਂ ਬੇਹੋਸ਼ ਪਏ ਸਨ, ਜਿਨ੍ਹਾਂ ਵਿੱਚੋਂ ਲੜਕੇ ਦੀ ਮੌਤ ਹੋ ਚੁੱਕੀ ਸੀ ਜਦਕਿ ਲੜਕੀ ਸਾਹ ਲੈ ਰਹੀ ਸੀ। ਲੜਕੀ ਨੂੰ ਤੁਰੰਤ ਫਰੀਦਕੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
![Sangrur News: ਸੰਗਰੂਰ ਦੇ ਲੜਕੇ ਤੇ ਬਰਨਾਲਾ ਦੀ ਲੜਕੀ ਨੇ ਫਰੀਦਕੋਟ ਦੇ ਸਰਕਾਰੀ ਸਕੂਲ 'ਚ ਜਾ ਕੇ ਕੀਤੀ ਖੁਦਕੁਸ਼ੀ Sangrur News: A boy from Sangrur and a girl from Barnala committed suicide by going to government school in Faridkot Sangrur News: ਸੰਗਰੂਰ ਦੇ ਲੜਕੇ ਤੇ ਬਰਨਾਲਾ ਦੀ ਲੜਕੀ ਨੇ ਫਰੀਦਕੋਟ ਦੇ ਸਰਕਾਰੀ ਸਕੂਲ 'ਚ ਜਾ ਕੇ ਕੀਤੀ ਖੁਦਕੁਸ਼ੀ](https://feeds.abplive.com/onecms/images/uploaded-images/2023/11/17/a5bb2e469dbd374b43fd3bdc254e1b9f1700198372077700_original.jpg?impolicy=abp_cdn&imwidth=1200&height=675)
Sangrur News: ਫਰੀਦਕੋਟ ਦੇ ਪਿੰਡ ਕਲੇਰ ਦੇ ਸਰਕਾਰੀ ਮਿਡਲ ਸਕੂਲ ਵਿੱਚ ਸੰਗਰੂਰ ਜ਼ਿਲ੍ਹੇ ਦੇ ਇੱਕ ਨੌਜਵਾਨ ਲੜਕੇ ਤੇ ਬਰਨਾਲਾ ਜ਼ਿਲ੍ਹੇ ਦੀ ਇੱਕ ਲੜਕੀ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਕੂਲ ਦਾ ਇੱਕ ਕਰਮਚਾਰੀ ਸਫ਼ਾਈ ਲਈ ਪਹੁੰਚਿਆ।
ਹੋਰ ਪੜ੍ਹੋ : ਕੈਨੇਡਾ ਨੇ ਦਿੱਤੀ ਮੋਦੀ ਸਰਕਾਰ ਨੂੰ ਮੁੜ ਧਮਕੀ, ਵਪਾਰ ਨੂੰ ਲੈ ਕੇ ਕੇ ਟਰੂਡੋ ਨੇ ਲਿਆ ਫੈਸਲਾ
ਉਸ ਨੇ ਮਾਮਲੇ ਦੀ ਸੂਚਨਾ ਪੰਚਾਇਤ ਨੂੰ ਦਿੱਤੀ। ਉਨ੍ਹਾਂ ਨੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ। ਦੋਵੇਂ ਬੇਹੋਸ਼ ਪਏ ਸਨ, ਜਿਨ੍ਹਾਂ ਵਿੱਚੋਂ ਲੜਕੇ ਦੀ ਮੌਤ ਹੋ ਚੁੱਕੀ ਸੀ ਜਦਕਿ ਲੜਕੀ ਸਾਹ ਲੈ ਰਹੀ ਸੀ। ਲੜਕੀ ਨੂੰ ਤੁਰੰਤ ਫਰੀਦਕੋਟ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾਂ ਦੀ ਪਛਾਣ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਝਲਾ ਦੇ ਰਹਿਣ ਵਾਲੇ ਬਿੰਦਰ ਸਿੰਘ ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਦੀ ਰਹਿਣ ਵਾਲੀ ਹਰਮਨਦੀਪ ਕੌਰ ਵਜੋਂ ਹੋਈ ਹੈ। ਜ਼ਹਿਰੀਲੀ ਦਵਾਈ ਪੀਣ ਤੋਂ ਪਹਿਲਾਂ ਉਨ੍ਹਾਂ ਨੇ ਸਕੂਲ ਦੇ ਬਾਥਰੂਮ ਦੀ ਕੰਧ 'ਤੇ ਆਪਣੇ ਪਿੰਡ ਦਾ ਨਾਂ ਤੇ ਮੋਬਾਈਲ ਨੰਬਰ ਲਿਖ ਦਿੱਤਾ ਸੀ। ਉਨ੍ਹਾਂ ਦਾ ਆਧਾਰ ਕਾਰਡ ਵੀ ਬਰਾਮਦ ਕਰ ਲਿਆ ਗਿਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਦੋਵੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ। ਸਕੂਲ ਆਉਣ ਤੋਂ ਬਾਅਦ ਉਨ੍ਹਾਂ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਜਾਂਚ ਥਾਣਾ ਸਦਰ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ : ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਭਾਰਤੀਆਂ ਲਈ ਬੰਪਰ ਨੌਕਰੀਆਂ, ਤਨਖਾਹ 60 ਤੋਂ 70 ਲੱਖ ਰੁਪਏ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)