ਅਣਪਛਾਤੇ ਬਦਮਾਸ਼ਾਂ ਵਿਅਕਤੀ ਨੂੰ ਸਰੇਆਮ ਮਾਰੀਆਂ ਗੋਲੀਆਂ, ਜੇਲ 'ਚ ਬੰਦ ਦੋਸ਼ੀ ਨੇ ਲਈ ਘਟਨਾ ਦੀ ਜਿੰਮੇਵਾਰੀ
ਵੀਰਵਾਰ ਨੂੰ ਅੰਮ੍ਰਿਤਸਰ ਦੇ ਫੋਕਲ ਪੁਆਇੰਟ ਨੇੜੇ ਇੱਕ ਵਿਅਕਤੀ ਤੇ ਤਿੰਨ ਅਣਪਛਾਤੇ ਮੋਟਰਸਾਇਕਲ ਸਵਾਰਾਂ ਵਲੋਂ ਗੋਲੀਆਂ ਚਲਾ ਹਮਲਾ ਕੀਤਾ ਗਿਆ।

ਅੰਮ੍ਰਿਤਸਰ: ਵੀਰਵਾਰ ਨੂੰ ਅੰਮ੍ਰਿਤਸਰ ਦੇ ਫੋਕਲ ਪੁਆਇੰਟ ਨੇੜੇ ਇੱਕ ਵਿਅਕਤੀ ਤੇ ਤਿੰਨ ਅਣਪਛਾਤੇ ਮੋਟਰਸਾਇਕਲ ਸਵਾਰਾਂ ਵਲੋਂ ਗੋਲੀਆਂ ਚਲਾ ਹਮਲਾ ਕੀਤਾ ਗਿਆ।ਜਿਸ ਵਿੱਚ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਇਸ ਵਕਤ ਇੱਕ ਪ੍ਰਾਈਵੇਟ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਪੀੜਤ ਵਿਅਕਤੀ ਦੀ ਪਛਾਣ 45 ਸਾਲਾ ਸੱਜਣ ਸਿੰਘ ਵਜੋਂ ਹੋਈ ਹੈ।ਹੈਰਾਨੀ ਵਾਲੀ ਗੱਲ ਇਹ ਹੈ ਕੇ ਇਸ ਘਟਨਾ ਦੇ ਕੁਝ ਘੰਟਿਆਂ ਬਾਅਦ ਫਰੀਦਕੋਟ ਜੇਲ 'ਚ ਬੰਦ ਜੁਝਾਰ ਸਿੰਘ ਨਾਮ ਦੇ ਦੋਸ਼ੀ ਨੇ ਇਸ ਗੋਲੀ ਕਾਂਡ ਦੀ ਜਿੰਮੇਵਾਰੀ ਫੇਸਬੁੱਕ ਦੇ ਜ਼ਰੀਏ ਲਈ।ਜੁਝਾਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਅਜਿਹਾ 10 ਸਾਲ ਪੁਰਾਣੀ ਰੰਜਿਸ਼ ਦੇ ਤਹਿਤ ਕਰਵਾਇਆ ਹੈ।

ਦੱਸਣਯੋਗ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਆਏ ਨੌਜਵਾਨ ਸੀਸੀਟੀਵੀ 'ਚ ਕੈਦ ਹੋ ਗਏ ਹਨ।ਪੁਲਿਸ ਨੇ ਅਣ ਪਛਾਤੇ ਮੁਲਜ਼ਮਾਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਅੱਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਵੀ ਮੁਲਜ਼ਮਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।






















