Khadur Sahib: ਅੰਮ੍ਰਿਤਪਾਲ ਦੇ ਚੋਣ ਮੈਦਾਨ 'ਚ ਆਉਣ ਨਾਲ ਭੱਖ ਗਿਆ ਅਖਾੜਾ, ਖਡੂਰ ਸਾਹਿਬ 'ਚ AAP ਨੇ ਚੋਣ ਪ੍ਰਚਾਰ ਕੀਤਾ ਤੇਜ਼
Lok Sabha Khadur Sahib: ਖੰਡੂਰ ਸਾਹਿਬ ਦੀ ਧਰਤੀ ਤੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚੋਣ ਮੈਦਾਨ 'ਚ ਨਿੱਤਰਣ ਨਾਲ ਇਹ ਮੁਕਾਬਲਾ ਹੋ ਵੀ ਭੱਖ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਤੋਂ ਹੀ ਚੋਣ ਲੜਨ ਦਾ ਫੈਸਲਾ ਕੀਤਾ ਅਤੇ
Lok Sabha Khadur Sahib: ਵਿਰੋਧੀ ਪਾਰਟੀਆਂ ਨੂੰ ਪੰਜਾਬ ਵਿਚ ਲੋਕ ਮੂੰਹ ਨਹੀ ਲਗਾਉਣਗੇ, ਕਿਉਕਿ ਲੋਕਾਂ ਨੇ ਪਿਛਲੇ 70 ਸਾਲਾਂ ਵਿਚ ਵੇਖ ਲਿਆ ਹੈ ਕਿ ਇੰਨ੍ਹਾਂ ਨੇ ਕੇਵਲ ਆਪਣੇ ਪਰਿਵਾਰਾਂ ਦਾ ਹੀ ਢਿੱਡ ਭਰਿਆ ਹੈ ਅਤੇ ਪੰਜਾਬ ਨੂੰ ਲੁੱਟਿਆ ਹੈ। ਇੰਨਾਂ ਸਬਦਾਂ ਦਾ ਪ੍ਰਗਟਾਵਾ ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀਂ.ਓ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਡੋਰ ਟੂ ਡੋਰ ਮੁਹਿੰਮ ਤਹਿਤ ਮਿਲੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਖੰਡੂਰ ਸਾਹਿਬ ਦੀ ਧਰਤੀ ਤੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚੋਣ ਮੈਦਾਨ 'ਚ ਨਿੱਤਰਣ ਨਾਲ ਇਹ ਮੁਕਾਬਲਾ ਹੋ ਵੀ ਭੱਖ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਜੇਲ੍ਹ ਤੋਂ ਹੀ ਚੋਣ ਲੜਨ ਦਾ ਫੈਸਲਾ ਕੀਤਾ ਅਤੇ ਬੀਤੇ ਦਿਨ ਨਾਮਜ਼ਦਗੀ ਦਾਖਲ ਕਰ ਦਿੱਤੀ ਸੀ।
ਓਧਰ ਪੰਜਾਬ ਦੇ ਮੰਤਰੀ ਈ.ਟੀਂ.ਓ ਨੇ ਕਿਹਾ ਕਿ ਡੋਰ ਟੂ ਡੋਰ ਮਿਲੇ ਭਰਵੇ ਹੁੰਗਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਖਡੁਰ ਸਾਹਿਬ ਦੀ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ: ਲਾਲਜੀਤ ਸਿੰਘ ਭੁੱਲਰ ਸ਼ਾਨ ਨਾਲ ਜਿੱਤਣਗੇ ਅਤੇ ਪੰਜਾਬ ਦੀਆਂ 13-13 ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੇਵਲ ਝੂਠੇ ਲਾਰੇ ਹੀ ਲਾ ਰਹੀਆਂ ਹਨ ਜਦਕਿ ਇੰਨ੍ਹਾਂ ਪਾਰਟੀਆਂ ਨੇ ਕੇਵਲ ਭਾਈ ਭਤੀਜਾਵਾਦ ਨੂੰ ਹੀ ਬੜਾਵਾ ਦਿੱਤਾ ਹੈ
। ਉਨ੍ਹਾਂ ਕਿਹਾ ਕਿ ਭਾਰਤੀ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਸ਼ਾਸਨ ਦੇ ਪਹਿਲੇ ਸਾਲ ਵਿਚ ਹੀ ਪੰਜਾਬ ਵਿਚ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦਿੱਤੀਆਂ ਹਨ, ਜਿਵੇ ਕਿ 600 ਯੂਨਿਅ ਬਿਜਲੀ ਮੁਫਤ, ਬੱਸਾਂ ਦੀ ਮੁਫਤ ਸਹੂਲਤ, 45 ਹਜ਼ਾਰ ਦੇ ਕਰੀਬ ਸਰਕਾਰੀ ਨੋਕਰੀਆਂ ,ਮੁਫਤ ਰਾਸ਼ਨ ਦੀ ਸੁਵਿਧਾ ਦਿੱਤੀ ਹੈ।
ਈ.ਟੀਂ.ਓ ਨੇ ਵਿਰੋਧੀ ਪਾਰਟੀਆਂ ਤੇ ਤੰਜ਼ ਕਸਦਿਆਂ ਕਿਹਾ ਕਿ ਇੰਨ੍ਹਾਂ ਨੂੰ ਤਾਂ ਪਿੰਡਾਂ ਵਿਚ ਬੂਥ ਲਗਾਉਣ ਲਈ ਵਰਕਰ ਤੱਕ ਨਹੀ ਲੱਭਣੇ,ਇਸ ਕਿਥੋ ਸੀਟਾਂ ਜਿੱਤਣ ਦੀ ਗੱਲ ਕਰਦੇ ਹਨ। ਡੂਰ ਟੂ ਡੋਰ ਤਹਿਤ ਬੰਡਾਲਾ,ਜੰਡਿਆਲਾਗੁਰੂ, ਗਹਿਰੀ,ਤਰਸਿੱਕਾ,ਮਹਿਤਾ, ਮਹਿਤਾ ਚੌਕ ਵਿਖੇ ਲੋਕਾਂ ਵਲੋ ਫੁੱਲਾਂ ਨਾਲ ਵਰਖਾ ਕੀਤੀ ਗਈ ਅਤੇ ਪਿੰਡ ਵਾਸੀਆਂ ਨੇ ਇਕ ਸੁਰ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਇਹ ਸੀਟ ਜਿੱਤ ਕੇ ਮੁੱਖ ਮੰਤਰੀ ਮਾਨ ਦੀ ਝੋਲੀ ਵਿਚ ਪਾਵੇਗੀ।