ਅੰਮ੍ਰਿਤਪਾਲ ਲਈ ਆਪਣਾ ਪਰਿਵਾਰ ਤੇ ਨੌਕਰੀ ਛੱਡੀ, ਹਰ ਔਖੀ ਘੜੀ 'ਚ ਵੀ ਸਾਥ ਨਿਭਾਵਾਂਗੀ: ਕਿਰਨਦੀਪ ਕੌਰ
Amritpal Singh's wife: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਪੰਜਾਬ ਪੁਲਿਸ ਲਗਾਤਾਰ ਸਰਚ ਅਭਿਆਨ ਚਲਾ ਰਹੀ ਹੈ।ਇਸ ਦੌਰਾਨ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਦਾ ਬਿਆਨ ਸਾਹਮਣੇ ਆਇਆ ਹੈ।
Amritpal Singh Arrest Operation: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਪੰਜਾਬ ਪੁਲਿਸ ਲਗਾਤਾਰ ਸਰਚ ਅਭਿਆਨ ਚਲਾ ਰਹੀ ਹੈ ਪਰ ਅਜੇ ਤੱਕ ਅੰਮ੍ਰਿਤਪਾਲ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ (NRI Kirandeep Kaur ) ਦਾ ਬਿਆਨ ਸਾਹਮਣੇ ਆਇਆ ਹੈ।
ਕਿਰਨਦੀਪ ਨੇ ਕਿਹਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਸ ਦਾ ਪਤੀ ਅੰਮ੍ਰਿਤਪਾਲ (Amritpal Singh)ਕਿੱਥੇ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਉਸ ਦੀ ਅੰਮ੍ਰਿਤਪਾਲ ਨਾਲ ਕੋਈ ਗੱਲਬਾਤ ਨਹੀਂ ਹੋਈ। ਕਿਰਨਦੀਪ ਕੌਰ ਨੇ ਕਿਹਾ ਕਿ ਉਸ ਨੇ ਅੰਮ੍ਰਿਤਪਾਲ ਲਈ ਆਪਣਾ ਪਰਿਵਾਰ ਤੇ ਨੌਕਰੀ ਛੱਡ ਦਿੱਤੀ ਹੈ, ਹੁਣ ਉਹ ਉਸ ਨੂੰ ਇਸ ਹਾਲਤ ਵਿੱਚ ਵੀ ਕਦੇ ਨਹੀਂ ਛੱਡੇਗੀ।
ਕਿਰਨਦੀਪ ਕੌਰ ਨੇ ਆਪਣੇ ਪਤੀ ਅੰਮ੍ਰਿਤਪਾਲ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਹ ਧਰਮ ਪ੍ਰਚਾਰ ਦੇ ਕੰਮ ਨੂੰ ਬਹੁਤ ਪਹਿਲ ਦਿੰਦੇ ਸੀ। ਸਿੱਖੀ ਦਾ ਪ੍ਰਚਾਰ ਉਨ੍ਹਾਂ ਦੀ ਪਹਿਲੀ ਪਸੰਦ ਹੈ ਤੇ ਮੈਂ ਦੂਜੀ। ਕਿਰਨਦੀਪ ਕੌਰ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਹਮੇਸ਼ਾ ਹੀ ਧਰਮ ਤੇ ਪੰਜਾਬ ਦੇ ਲੋਕਾਂ ਲਈ ਆਵਾਜ਼ ਬੁਲੰਦ ਕੀਤੀ।
ਕਿਰਨਦੀਪ ਨੇ ਕਿਹਾ ਕਿ ਅੰਮ੍ਰਿਤਪਾਲ ਸ਼ੋਸ਼ਲ ਮੀਡੀਆ 'ਤੇ ਧਾਰਮਿਕ ਪ੍ਰਚਾਰ ਦੀਆਂ ਵੀਡੀਓ ਪਾਉਂਦਾ ਸੀ, ਜਿਸ ਰਾਹੀਂ ਉਹ ਉਨ੍ਹਾਂ ਦੇ ਸੰਪਰਕ 'ਚ ਆਈ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅੰਮ੍ਰਿਤਪਾਲ ਉਸ ਨਾਲ ਵਿਆਹ ਕਰਵਾ ਲਵੇਗਾ।
ਇੱਕ ਹਿੰਦੀ ਅਖਬਾਰ ਵਿੱਚ ਛਪੀ ਰਿਪੋਰਟ ਮੁਤਾਬਕ ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਨੂੰ ਪਹਿਲੀ ਵਾਰ ਇੰਸਟਾਗ੍ਰਾਮ 'ਤੇ ਮਿਲੀ ਸੀ, ਕਿਉਂਕਿ ਉਹ ਅਧਿਆਤਮਿਕ ਵੀ ਹੈ ਤੇ ਕਦੇ ਵੀ ਨਾਨ-ਵੈਜ ਨਹੀਂ ਖਾਂਦੀ ਤੇ ਨਾ ਹੀ ਡਰਿੰਕ ਕਰਦੀ ਹੈ, ਇਸ ਲਈ ਉਹ ਅੰਮ੍ਰਿਤਪਾਲ ਨਾਲ ਜੁੜ ਗਈ।
ਕਿਰਨਦੀਪ ਨੇ ਦੱਸਿਆ ਕਿ ਉਸ ਦੇ ਦਾਦਾ ਜੀ 1951 ਵਿੱਚ ਯੂਕੇ ਚਲੇ ਗਏ ਸੀ। ਉਦੋਂ ਤੋਂ ਉਨ੍ਹਾਂ ਦਾ ਪਰਿਵਾਰ ਉਥੇ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਸਿੱਖ ਪ੍ਰਚਾਰਕਾਂ ਦਾ ਪਰਿਵਾਰ ਨਹੀਂ ਹੈ। ਹੋਰ ਸਿੱਖ ਪਰਿਵਾਰਾਂ ਵਾਂਗ ਉਹ ਵੀ ਯੂਕੇ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੀ ਸੀ।
ਕਿਰਨਦੀਪ ਨੇ ਕਿਹਾ ਕਿ ਮੈਂ 12 ਸਾਲ ਦੀ ਉਮਰ ਵਿੱਚ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ। ਮੈਂ ਅੰਮ੍ਰਿਤਪਾਲ ਨਾਲ ਕਿਸੇ ਪ੍ਰੋਗਰਾਮ ਵਿੱਚ ਨਹੀਂ ਗਈ ਤੇ ਨਾ ਹੀ ਅੰਮ੍ਰਿਤਪਾਲ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ। ਉਹ ਚਾਹੁੰਦੇ ਸੀ ਕਿ ਕੋਈ ਵੀ ਮੇਰੀ ਪਛਾਣ ਅੰਮ੍ਰਿਤਪਾਲ ਦੇ ਨਾਂ ਨਾਲ ਨਾ ਕਰੇ, ਤਾਂ ਜੋ ਭਵਿੱਖ ਵਿੱਚ ਕੋਈ ਸਮੱਸਿਆ ਨਾ ਆਵੇ। ਅਸੀਂ ਇਹ ਫੈਸਲਾ ਵੀ ਨਹੀਂ ਕੀਤਾ ਸੀ ਕਿ ਅਸੀਂ ਹਮੇਸ਼ਾ ਪੰਜਾਬ ਵਿੱਚ ਹੀ ਰਹਾਂਗੇ।
ਹੋਰ ਪੜ੍ਹੋ : Punjab News: ਭਾਈ ਅੰਮ੍ਰਿਤਪਾਲ ਸਿੰਘ ਦੀ ਤਾਜ਼ਾ ਤਸਵੀਰ ਵਾਇਰਲ, ਜਗਾੜੂ ਰੇਹੜੀ ਵਾਲੀ ਘਟਨਾ ਹੋਈ ਸੱਚ ਸਾਬਤ?