ਪੜਚੋਲ ਕਰੋ

Amritsar News: ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ! ਡਿਬਰੂਗੜ੍ਹ ਜੇਲ੍ਹ ਦਾ ਸੁਪਰਡੈਂਟ ਨਿਪੇਨ ਦਾਸ ਗ੍ਰਿਫ਼ਤਾਰ

Amritsar News: ਇਹ ਗ੍ਰਿਫਤਾਰੀ ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੋਂ ਮੋਬਾਈਲ ਫੋਨ, ਸਪਾਈ ਕੈਮ ਤੇ ਹੋਰ ਸਾਮਾਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਦਰਜ ਐਫਆਈਆਰ ਵਿੱਚ ਕੀਤੀ ਗਈ ਹੈ। 

Amritsar News: ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਆਈ ਹੈ। ਅੰਮ੍ਰਿਤਪਾਲ ਸਿੰਘ ਅਸਾਮ ਦੀ ਜਿਸ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ, ਉਸ ਦੇ ਸੁਪਰਡੈਂਟ ਨਿਪੇਨ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੋਂ ਮੋਬਾਈਲ ਫੋਨ, ਸਪਾਈ ਕੈਮ ਤੇ ਹੋਰ ਸਾਮਾਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਦਰਜ ਐਫਆਈਆਰ ਵਿੱਚ ਕੀਤੀ ਗਈ ਹੈ। 

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ 11 ਸਾਥੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਜੇਲ੍ਹ ਵਿੱਚੋਂ ਸਾਮਾਨ ਬਰਾਮਦ ਹੋਣ 'ਤੇ ਕਾਫੀ ਹੰਗਾਮਾ ਹੋਇਆ ਸੀ। ਫਿਲਹਾਲ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਭੁੱਖ ਹੜਤਾਲ 'ਤੇ ਹਨ। 'ਵਾਰਿਸ ਪੰਜਾਬ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਮਦਦ ਕਰਨ ਦੇ ਦੋਸ਼ ਵਿੱਚ ਜੇਲ੍ਹ ਸੁਪਰਡੈਂਟ ਨਿਪੇਨ ਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੇਲ੍ਹ ਅਧਿਕਾਰੀ ਨੂੰ ਅਣਗਹਿਲੀ ਦੇ ਦੋਸ਼ ਹੇਠ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ। ਫਿਲਹਾਲ ਉਸ ਤੋਂ ਡਿਬਰੂਗੜ੍ਹ 'ਚ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਕਤ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਸਮੇਤ ਉਸ ਦੇ 10 ਸਾਥੀ ਬੰਦ ਹਨ। ਡਿਬਰੂਗੜ੍ਹ ਦੇ ਐਸਪੀ ਵੀਵੀਆਰ ਰੈਡੀ ਨੇ ਕਿਹਾ ਕਿ ਅਧਿਕਾਰੀ ਦੀ ਲਾਪ੍ਰਵਾਹੀ ਕਾਰਨ ਜੇਲ੍ਹ ਵਿੱਚ ਇਲੈਕਟ੍ਰਾਨਿਕ ਵਸਤੂਆਂ ਪਹੁੰਚੀਆਂ। ਇਸ ਕਾਰਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

ਐਸਪੀ ਰੈੱਡੀ ਨੇ ਦੱਸਿਆ ਕਿ ਇਹ ਮਾਮਲਾ ਡਿਬਰੂਗੜ੍ਹ ਦੇ ਸਦਰ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਖਾਲਿਸਤਾਨੀ ਸਮਰਥਕ ਕੈਦੀਆਂ ਦੇ ਕਬਜ਼ੇ ਵਿੱਚੋਂ ਜ਼ਬਤ ਕੀਤੇ ਗਏ ਯੰਤਰਾਂ ਵਿੱਚ ਇੱਕ ਸਿਮ ਕਾਰਡ ਵਾਲਾ ਸਮਾਰਟਫ਼ੋਨ, ਇੱਕ ਕੀਪੈਡ ਫ਼ੋਨ, ਕੀਬੋਰਡ ਵਾਲਾ ਇੱਕ ਟੀਵੀ ਰਿਮੋਟ, ਇੱਕ ਸਪਾਈ-ਕੈਮ ਪੈੱਨ, ਪੈਨ-ਡਰਾਈਵ, ਇੱਕ ਬਲੂਟੁੱਥ ਹੈੱਡਫ਼ੋਨ ਤੇ ਸਪੀਕਰ ਸ਼ਾਮਲ ਹਨ। ਇਹ ਸਾਰਾ ਸਾਮਾਨ ਅਧਿਕਾਰੀ ਦੀ ਨਿਗਰਾਨੀ ਹੇਠ ਮੁਹੱਈਆ ਕਰਵਾਇਆ ਗਿਆ ਸੀ।

ਆਸਾਮ ਪੁਲਿਸ ਦੇ ਡੀਜੀਪੀ ਜੀਪੀ ਸਿੰਘ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਖਾਲਿਸਤਾਨੀ ਸਮਰਥਕਾਂ ਖਿਲਾਫ NSA ਤਹਿਤ ਕਾਰਵਾਈ ਕੀਤੀ ਗਈ ਹੈ। "ਐਨਐਸਏ ਸੈੱਲ ਵਿੱਚ ਹੋ ਰਹੀਆਂ ਅਣ-ਅਧਿਕਾਰਤ ਗਤੀਵਿਧੀਆਂ ਦੀ ਸੂਚਨਾ ਮਿਲਣ 'ਤੇ ਐਨਐਸਏ ਬਲਾਕ ਦੇ ਜਨਤਕ ਖੇਤਰ ਵਿੱਚ ਵਾਧੂ ਸੀਸੀਟੀਵੀ ਕੈਮਰੇ ਲਾਏ ਗਏ ਸਨ।" ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਕਾਨੂੰਨੀ ਕਾਰਵਾਈ ਤੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਗ੍ਰਿਫਤਾਰ ਅਧਿਕਾਰੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ, ਜਿਸ ਤੋਂ ਬਾਅਦ ਡਿਬਰੂਗੜ੍ਹ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Punjab Holidays: ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
Punjab News: ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
Advertisement
ABP Premium

ਵੀਡੀਓਜ਼

Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky MittalFarmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆBJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjabਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ
Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?
Punjab Holidays: ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ
Punjab News: ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
ਪੰਜਾਬ ਤੋਂ ਚੰਡੀਗੜ੍ਹ ਜਾਣ ਵਾਲੇ ਹੋ ਜਾਓ ਸਾਵਧਾਨ! ਘਰੋਂ ਨਿਕਲਣ ਤੋਂ ਪਹਿਲਾਂ ਜਾਣੋ ਨਵਾਂ ਰੂਟ ਪਲਾਨ
Farmer Protest: ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
ਜਗਜੀਤ ਡੱਲੇਵਾਲ ਦੀ ਭੁੱਖ ਹੜਤਾਲ ਦਾ ਸੱਤਵਾਂ ਦਿਨ, ਲਗਾਤਾਰ ਵਿਗੜ ਰਹੀ ਸਿਹਤ; ਬੋਲੇ- ਸਰਕਾਰ ਕੋਲ ਗੱਲਬਾਤ ਲਈ 5 ਦਸੰਬਰ ਤੱਕ ਦਾ ਸਮਾਂ
Punjab News: ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
ਚੰਡੀਗੜ੍ਹ ਆ ਰਹੇ ਪੀਐਮ ਮੋਦੀ ਨੂੰ ਘੇਰ ਲਓ...ਖਾਲਿਸਤਾਨੀ ਪੰਨੂ ਨੇ ਕੀਤਾ ਵੱਡਾ ਐਲਾਨ, ਸੁਰੱਖਿਆ ਏਜੰਸੀਆਂ ਅਲਰਟ
Punjab News: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾੜ-ਤਾੜ ਚੱਲੀਆਂ ਗੋ*ਲੀਆਂ, ਗੈਂਗਸਟਰ ਦੇ ਪੱਟ 'ਚ ਲੱਗੀ ਗੋ*ਲੀ, ਲੋਕਾਂ 'ਚ ਦਹਿਸ਼ਤ...
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
ਪੰਜਾਬ-ਚੰਡੀਗੜ੍ਹ 'ਚ ਨਹੀਂ ਪਵੇਗੀ ਧੁੰਦ, ਪਹਾੜਾਂ 'ਤੇ ਬਰਫਬਾਰੀ ਦਾ ਅਲਰਟ, 2-3 ਡਿਗਰੀ ਤੱਕ ਡਿੱਗੇਗਾ ਪਾਰਾ
Embed widget