Punjab news: ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਪਾਈਟੈਕਸ ਮੇਲੇ 'ਚ ਕੀਤੀ ਸ਼ਿਰਕਤ, ਕਿਹਾ- ਪੰਜਾਬ ਦੇ ਲੋਕਾਂ ਨੂੰ ਆਤਮਸਮਰਪਣ ਬਣਾਉਣ ਦਾ CM ਦਾ ਸੁਪਨਾ...
Amritsar news: ਅੰਮ੍ਰਿਤਸਰ ਦੇ ਪਾਇਟੈਕਸ ਮੇਲੇ ਵਿਚ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਉਚੇਚੇ ਤੌਰ 'ਤੇ ਪਹੁੰਚੇ,ਜਿੱਥੇ ਉਨ੍ਹਾਂ ਨੇ ਮੇਲੇ ਵਿਚ ਸ਼ਿਰਕਤ ਕੀਤੀ।
Amritsar news: ਅੰਮ੍ਰਿਤਸਰ ਦੇ ਪਾਇਟੈਕਸ ਮੇਲੇ ਵਿਚ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਉਚੇਚੇ ਤੌਰ 'ਤੇ ਪਹੁੰਚੇ,ਜਿੱਥੇ ਉਨ੍ਹਾਂ ਨੇ ਮੇਲੇ ਵਿਚ ਸ਼ਿਰਕਤ ਕੀਤੀ। ਉੱਥੇ ਹੀ ਉਨ੍ਹਾਂ ਵਲੋਂ ਮੇਲੇ ਵਿੱਚ ਭਾਗ ਲੈਣ ਵਾਲੇ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਆਤਮ-ਨਿਰਭਰ ਬਣਾਉਣਾ ਅਤੇ ਆਪਣੇ ਪੁਰਾਤਨ ਕੀਤੇ ਨਾਲ ਜੋੜਣਾ ਸੁਪਨਾ ਹੈ। ਇਸ ਦੇ ਸਦਕਾ ਅੱਜ ਪਾਇਟੈਕਸ ਮੇਲੇ ਵਿਚ ਭਾਗ ਲੈਣ ਵਾਲੇ ਕਿਸਾਨ ਵੀਰਾਂ ਅਤੇ ਭੈਣਾ ਨੂੰ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Punjab news: ਬਿਕਰਮ ਸਿੰਘ ਮਜੀਠੀਆ ਨੂੰ ਪੁਲਿਸ ਨੇ ਜਾਰੀ ਕੀਤਾ ਸੰਮਨ, 18 ਦਸੰਬਰ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ
ਜਿਹੜੇ ਕਿਸਾਨ ਇੱਕ ਏਕੜ ਵਿਚ ਹਲਦੀ ਦੀ ਫਸਲ ਲਾਉਂਦੇ ਹਨ, ਉਨ੍ਹਾਂ ਨੂੰ ਸਾਲ ਦਾ 12 ਲਖ ਰੁਪਏ ਅਤੇ ਬਾਕੀ ਕਿਸਾਨ ਜੋ ਝੋਨਾ ਕਣਕ ਲਗਾਉਂਦੇ ਹਨ, ਉਨ੍ਹਾਂ ਦੀ ਆਮਦਨ 1 ਤੋਂ ਡੇਢ ਲੱਖ ਵਿਚ ਸੀਮਟ ਜਾਂਦੀ ਹੈ। ਕਿਸਾਨ ਵੀਰਾਂ ਨੂੰ ਇਨ੍ਹਾਂ ਤੋ ਸੀਖ ਲੈਂਦਿਆਂ ਖੇਤੀ ਦੀਆ ਨਵੀਂਆਂ ਨੀਤੀਆਂ 'ਤੇ ਕੰਮ ਕਰਨ ਦੀ ਲੋੜ ਹੈ ਅਤੇ ਆਉਣ ਵੇਲੇ ਸਮੇਂ ਵਿੱਚ ਕਿਸਾਨ ਅਜਿਹੇ ਕਿੱਤਿਆਂ ਵਿੱਚ ਵਾਧੂ ਆਮਦਨ ਕਮਾਉਣਗੇ।
ਪੰਜਾਬ ਵਿਚ ਨਸ਼ੇ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਹਰ ਪਖੋਂ ਨਸ਼ੇ 'ਤੇ ਨਕੇਲ ਕੱਸਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਅਤੇ ਜਲਦੀ ਹੀ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਦਾ ਸੁਪਨਾ ਪੂਰਾ ਹੋਵੇਗਾ।
ਇਹ ਵੀ ਪੜ੍ਹੋ: Punjab news: '...ਮਾਨ ਸਾਬ ਤੇਰੇ ਸੀਨੇ ‘ਤੇ ਸੱਟ ਮਾਰਨੀ ਸੀ, ਠਾਹ ਵੱਜੀ ਆ ਜਾ ਕੇ', ਮਜੀਠੀਆ ਨੇ ਭਗਵੰਤ ਮਾਨ ਨੂੰ ਮੁੜ ਵੰਗਾਰਿਆ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।