(Source: ECI/ABP News)
ਲੁਟੇਰਿਆਂ ਨੂੰ ਨਹੀਂ ਕਿਸੇ ਦਾ ਡਰ! ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਰਿਹਾਇਸ਼ ਨੇੜਿਓਂ ਪਿਸਤੌਲ ਦੀ ਨੋਕ 'ਤੇ ਲੁੱਟ
Amritsar News: ਅੰਮ੍ਰਿਤਸਰ ਵਿੱਚ ਤਿੰਨ ਨਕਾਬਪੋਸ਼ਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਇੱਕ ਵਾਰ ਫਿਰ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਲੁੱਟ ਦੀ ਵਾਰਦਾਤ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਤੋਂ ਮਹਿਜ਼ 100
![ਲੁਟੇਰਿਆਂ ਨੂੰ ਨਹੀਂ ਕਿਸੇ ਦਾ ਡਰ! ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਰਿਹਾਇਸ਼ ਨੇੜਿਓਂ ਪਿਸਤੌਲ ਦੀ ਨੋਕ 'ਤੇ ਲੁੱਟ Cash and Gold Robbed at gunpoint from milk Seller at the Verka booth in Amritsar ਲੁਟੇਰਿਆਂ ਨੂੰ ਨਹੀਂ ਕਿਸੇ ਦਾ ਡਰ! ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਰਿਹਾਇਸ਼ ਨੇੜਿਓਂ ਪਿਸਤੌਲ ਦੀ ਨੋਕ 'ਤੇ ਲੁੱਟ](https://feeds.abplive.com/onecms/images/uploaded-images/2023/06/29/c04c550bf28914dda0f9849094fbd3c91688020468326345_original.jpg?impolicy=abp_cdn&imwidth=1200&height=675)
Amritsar News: ਅੰਮ੍ਰਿਤਸਰ ਵਿੱਚ ਤਿੰਨ ਨਕਾਬਪੋਸ਼ਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਇੱਕ ਵਾਰ ਫਿਰ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਲੁੱਟ ਦੀ ਵਾਰਦਾਤ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਘਰ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਸਥਿਤ ਪਾਰਕ ਸਥਿਤ ਵੇਰਕਾ ਬੂਥ 'ਤੇ ਹੋਈ ਹੈ। ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ ਹੈ
ਮਿਲੀ ਜਾਣਕਾਰੀ ਅਨੁਸਾਰ ਵੇਰਕਾ ਮਿਲਕ ਪਲਾਂਟ ਤੋਂ ਗੱਡੀ ਦੁੱਧ ਦੀ ਸਪਲਾਈ ਲੈ ਕੇ ਗਰੀਨ ਐਵੀਨਿਊ ਪਾਰਕ ਸਥਿਤ ਵੇਰਕਾ ਬੂਥ ’ਤੇ ਪੁੱਜੀ ਸੀ। ਇਸ ਦੌਰਾਨ ਤਿੰਨ ਨਕਾਬਪੋਸ਼ ਮੋਟਰਸਾਈਕਲ 'ਤੇ ਸਵਾਰ ਹੋ ਕੇ ਉਥੇ ਪਹੁੰਚ ਗਏ। ਇੱਕ ਮੋਟਰਸਾਈਕਲ 'ਤੇ ਬੈਠਾ ਸੀ ਤੇ 2 ਮੋਟਰਸਾਈਕਲ ਤੋਂ ਉਤਰੇ ਤੇ ਦੁੱਧ ਦੀ ਸਪਲਾਈ ਉਤਾਰ ਰਹੇ ਵਿਅਕਤੀ ਨੂੰ ਘੇਰ ਲਿਆ। ਇੱਕ ਨੇ ਪਿਸਤੌਲ ਵਿਖਾਇਆ ਤੇ ਦੂਜੇ ਨੇ ਜੇਬ ਵਿੱਚੋਂ ਸਭ ਕੁਝ ਕੱਢਣ ਲਈ ਕਿਹਾ। ਵਾਰ-ਵਾਰ ਵਿਕਰੇਤਾ ਦੀ ਲੱਤ 'ਤੇ ਗੋਲੀ ਮਾਰਨ ਦੀਆਂ ਧਮਕੀਆਂ ਦੇ ਰਹੇ ਸੀ।
ਇਨ੍ਹਾਂ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਦੁੱਧ ਵਿਕਰੇਤਾ ਤੋਂ 8 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਇਸ ਦੇ ਨਾਲ ਹੀ ਕੰਨਾਂ ਵਿੱਚ ਪਾਈ ਸੋਨੇ ਦੀ ਮੁੰਦਰ ਅਤੇ ਹੱਥ ਵਿੱਚ ਪਾਇਆ ਚਾਂਦੀ ਦਾ ਕੜਾ ਵੀ ਲੈ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਲੁਟੇਰਿਆਂ ਦੀ ਕੁਝ ਜਾਣਕਾਰੀ ਹਾਸਲ ਕੀਤੀ ਜਾ ਸਕੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਇਸੇ ਤਰ੍ਹਾਂ ਮਹਿਤਾ ਚੌਕ ਨੇੜੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Aਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਕਾਰਨ ਰੱਥ ਨੂੰ ਲੱਗੀ ਅੱਗ, 2 ਬੱਚਿਆਂ ਸਮੇਤ 6 ਲੋਕਾਂ ਦੀ ਮੌਤ
ਇਹ ਵੀ ਪੜ੍ਹੋ : ਟਾਈਟੈਨਿਕ ਦਾ ਮਲਬਾ ਦੇਖਣ ਗਏ ਅਰਬਪਤੀਆਂ ਦੀਆਂ ਮਿਲੀਆਂ ਲਾਸ਼ਾਂ , ਪਛਾਣਨਾ ਵੀ ਹੋਇਆ ਮੁਸ਼ਕਿਲ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)