Amritsar News: ਹੈਰੀਟੇਜ ਸਟਰੀਟ 'ਤੇ ਤੜਕਸਾਰ ਨਜ਼ਰ ਆਇਆ ਨਸ਼ੇੜੀ, ਉੱਠੇ ਵੱਡੇ ਸਵਾਲ
ਇਹ ਵਾਇਰਲ ਵੀਡੀਓ ਐਤਵਾਰ ਦਾ ਹੈ, ਜਦੋਂ ਤੜਕਸਾਰ ਸ਼ਰਧਾਲੂ ਅੰਮ੍ਰਿਤ ਵੇਲਾ ਦਰਸ਼ਨਾਂ ਲਈ ਹਰਿਮੰਦਰ ਸਾਹਿਬ ਜਾ ਰਹੇ ਸਨ ਤਾਂ ਵਿਰਾਸਤੀ ਮਾਰਗ ’ਤੇ ਇੱਕ ਨਸ਼ੇੜੀ ਝੂਲਦਾ ਦੇਖਿਆ ਗਿਆ

Amritsar News: ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਰਸਤੇ 'ਤੇ ਨਸ਼ੇ ਦੇ ਆਦੀ ਵਿਅਕਤੀ ਦੀ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਸ਼ਰਧਾਲੂਆਂ ਦੀ ਆਸਥਾ ਨੂੰ ਠੇਸ ਪੁੱਜੀ ਹੈ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸ਼ਨਕ ਉੱਤੇ ਸਵਾਲ ਉੱਠ ਰਹੇ ਹਨ।
ਜਾਣਕਾਰੀ ਮੁਤਾਬਕ, ਇਹ ਵਾਇਰਲ ਵੀਡੀਓ ਐਤਵਾਰ ਦਾ ਹੈ, ਜਦੋਂ ਤੜਕਸਾਰ ਸ਼ਰਧਾਲੂ ਅੰਮ੍ਰਿਤ ਵੇਲਾ ਦਰਸ਼ਨਾਂ ਲਈ ਹਰਿਮੰਦਰ ਸਾਹਿਬ ਜਾ ਰਹੇ ਸਨ ਤਾਂ ਵਿਰਾਸਤੀ ਮਾਰਗ ’ਤੇ ਇੱਕ ਨਸ਼ੇੜੀ ਝੂਲਦਾ ਦੇਖਿਆ ਗਿਆ। ਕੁਝ ਲੋਕ ਉਥੋਂ ਚਲੇ ਗਏ ਪਰ ਕੁਝ ਸ਼ਰਧਾਲੂਆਂ ਨੇ ਉਸ ਨੂੰ ਫੜ ਕੇ ਵਿਰਾਸਤੀ ਰਸਤੇ ਤੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ।
ਵੀਡੀਓ ਵਿੱਚ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਜਿਸ ਨੇ ਮਫਲਰ ਨਾਲ ਮੂੰਹ ਢੱਕਿਆ ਹੋਇਆ ਸੀ, ਬੈਂਚ 'ਤੇ ਪੈਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਸ਼ੇ ਦਾ ਅਸਰ ਉਸ 'ਤੇ ਬੈਠਣ ਲਈ ਬਹੁਤ ਜ਼ਿਆਦਾ ਸੀ। ਹੈਰਾਨੀ ਦੀ ਗੱਲ ਹੈ ਕਿ ਜਦੋਂ ਤੜਕਸਾਰ ਲੋਕ ਨਤਮਸਤਕ ਹੋਣ ਲਈ ਜਾ ਰਹੇ ਸੀ ਤਾਂ ਉਹ ਨਸ਼ੇੜੀ ਉੱਥੇ ਕੀ ਕਰ ਰਿਹਾ ਸੀ।
ਜ਼ਿਕਰ ਕਰ ਦਈਏ ਕਿ ਇਸ ਤੋਂ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ 'ਚ ਇਕ ਔਰਤ ਦਾ ਵੀਡੀਓ ਵਾਇਰਲ ਹੋਇਆ ਸੀ। ਜਿਸ ਵਿੱਚ ਨਸ਼ੇੜੀ ਕੁੜੀ ਚੂੜੀਆਂ ਪਾ ਕੇ ਸ਼ਰਾਬ ਦੇ ਨਸ਼ੇ ਵਿੱਚ ਝੂਲ ਰਹੀ ਸੀ।
ਆਏ ਦਿਨ ਪੰਜਾਬ ਵਿੱਚ ਨਸ਼ਾ ਤਸਕਰੀ ਤੇ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਦੀ ਹੋ ਜਾਂਦੀ ਹੈ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ ਵੱਖ-ਵੱਖ ਥਾਵਾਂ ਤੇ ਸਰਚ ਆਪ੍ਰੇਸ਼ਨ ਵੀ ਚਲਾਏ ਪਰ ਹਾਲੇ ਵੀ ਆਏ ਦਿਨ ਨਸ਼ੇ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ: ਮੁੜ ਪ੍ਰਦੂਸ਼ਣ ਦੀ ਮਾਰ ਹੇਠ ਕੌਮੀ ਰਾਜਧਾਨੀ, ਨਿਰਮਾਣ ਕਾਰਜਾਂ 'ਤੇ ਪਾਬੰਦੀ, ਵਪਾਰੀਆਂ ਨੇ ਮੰਗੀ ਛੋਟ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















