(Source: ECI | ABP NEWS)
ਸ਼ਰਾਬ ਦੇ ਨਸ਼ੇ 'ਚ ਦਰਬਾਰ ਸਾਹਿਬ 'ਚ ਵੜਿਆ ਵਿਅਕਤੀ, ਸੇਵਾਦਾਰਾਂ ਨੇ ਕੱਢਿਆ ਬਾਹਰ, ਕਿਹਾ- ਹਾਂ ਮੈਂ ਕਿਰਪਾਨ ਪਾ ਕੇ ਪੀਂਦਾ...
Amritsar News: ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇੇਂ ਪ੍ਰਕਾਸ਼ ਦਿਹਾੜੇ ਮੌਕੇ ਦਰਬਾਰ ਸਾਹਿਬ ਵਿੱਚ ਹੰਗਾਮਾ ਹੋ ਗਿਆ, ਜਦੋਂ ਸ਼ਰਾਬ ਦੇ ਨਸ਼ੇ ਵਿੱਚ ਵਿਅਕਤੀ ਦਰਬਾਰ ਸਾਹਿਬ ਵਿੱਚ ਦਾਖਲ ਹੋ ਗਿਆ।

Amritsar News: ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇੇਂ ਪ੍ਰਕਾਸ਼ ਦਿਹਾੜੇ ਮੌਕੇ ਦਰਬਾਰ ਸਾਹਿਬ ਵਿੱਚ ਹੰਗਾਮਾ ਹੋ ਗਿਆ, ਜਦੋਂ ਸ਼ਰਾਬ ਦੇ ਨਸ਼ੇ ਵਿੱਚ ਵਿਅਕਤੀ ਦਰਬਾਰ ਸਾਹਿਬ ਵਿੱਚ ਦਾਖਲ ਹੋ ਗਿਆ।
ਜਦੋਂ ਮੌਕੇ 'ਤੇ ਮੌਜੂਦ ਲੋਕਾਂ ਅਤੇ ਸੇਵਾਦਾਰਾਂ ਨੇ ਉਸ ਆਦਮੀ ਨੂੰ ਪੁੱਛਿਆ ਕਿ ਕੀ ਉਸਨੇ ਸ਼ਰਾਬ ਪੀਤੀ ਹੈ, ਤਾਂ ਉਸਨੇ ਬਿਨਾਂ ਝਿਜਕ ਜਵਾਬ ਦਿੱਤਾ- ਕਿ ਹਾਂ ਮੈਂ ਦਾਰੂ ਪੀਤੀ ਹੈ। ਵੀਡੀਓ ਬਣਾ ਲਓ, ਗੁਰੂ ਮੇਰਾ ਰਾਖਾ ਹੈ, ਮੈਂ ਕਿਰਪਾਣ ਪਾ ਕੇ ਪੀਂਦਾ ਹਾਂ।
ਉਸ ਨੇ ਆਪਣੇ ਆਪ ਨੂੰ ਗੁਰਸਿੱਖ ਦੱਸਿਆ ਅਤੇ ਕਿਹਾ ਕਿ ਉਹ ਕਰਨਾਲ, ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਸ਼ਰਾਬੀ ਸੀ ਅਤੇ ਗਲਤ ਵਿਵਹਾਰ ਕਰਨ ਲੱਗ ਪਿਆ ਸੀ। ਮੌਕੇ 'ਤੇ ਮੌਜੂਦ ਸੇਵਾਦਾਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਫੜ ਲਿਆ ਅਤੇ ਪਵਿੱਤਰ ਸਥਾਨ ਤੋਂ ਬਾਹਰ ਕੱਢ ਦਿੱਤਾ।
ਸ਼ਰਧਾਲੂਆਂ ਨੇ ਕਿਹਾ ਕਿ ਜੇਕਰ ਉਸਨੂੰ ਸਮੇਂ ਸਿਰ ਨਾ ਰੋਕਿਆ ਜਾਂਦਾ, ਤਾਂ ਉਹ ਅੰਦਰ ਜਾ ਕੇ ਕੋਈ ਅਣਉਚਿਤ ਕੰਮ ਕਰ ਸਕਦਾ ਸੀ। ਇਸ ਘਟਨਾ ਕਰਕੇ ਸ਼ਰਧਾਲੂਆਂ ਵਿੱਚ ਰੋਸ ਹੈ ਅਤੇ ਉਨ੍ਹਾਂ ਸਾਰਿਆਂ ਨੇ ਕਿਹਾ ਕਿ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨਾਲ ਕੋਈ ਵੀ ਸਮਝੌਤਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।




















