Amritsar news: ਅਟਾਰੀ ਕੋਲ ਖੂਹ 'ਚ ਮਿਲਿਆ ਜ਼ਿੰਦਾ ਬੰਬ, ਕਾਫੀ ਪੁਰਾਣਾ ਬੰਬ ਹੋਣ ਦਾ ਖਦਸ਼ਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ
Amritsar news: ਅਟਾਰੀ ਕੋਲ ਇੱਕ ਖੂਹ ਵਿੱਚ ਜ਼ਿੰਦਾ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਅਟਾਰੀ ਦੇ ਕੋਲ ਜੀਟੀ ਰੋਡ ‘ਤੇ ਹੀ ਕਸਟਮ ਵਿਭਾਗ ਦੇ ਕਬਜ਼ੇ ਵਾਲੇ ਸਥਾਨ ‘ਤੇ ਬੰਬ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

Amritsar news: ਅਟਾਰੀ ਕੋਲ ਇੱਕ ਖੂਹ ਵਿੱਚ ਜ਼ਿੰਦਾ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਅਟਾਰੀ ਦੇ ਕੋਲ ਜੀਟੀ ਰੋਡ ‘ਤੇ ਹੀ ਕਸਟਮ ਵਿਭਾਗ ਦੇ ਕਬਜ਼ੇ ਵਾਲੇ ਸਥਾਨ ‘ਤੇ ਬੰਬ ਮਿਲਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਇਹ ਲਗਭਗ ਚਾਰ ਏਕੜ ਥਾਂ ਕਸਟਮ ਪ੍ਰੇਵੇਂਟਿੰਗ ਸਟਾਫ ਦੇ ਕੋਲ ਹੈ ਅਤੇ ਉੱਥੇ ਦੇ ਖੂਹ ‘ਚੋਂ ਜ਼ਿੰਦਾ ਬੰਬ ਮਿਲਿਆ ਹੈ। ਉੱਥੇ ਹੀ ਇਸ ਜ਼ਿੰਦਾ ਬੰਬ ਨੂੰ ਜੰਗ ਲੱਗਿਆ ਹੈ ਜਿਸ ਤੋਂ ਲੱਗਦਾ ਹੈ ਕਿ ਇਹ ਕਾਫੀ ਪੁਰਾਣਾ ਹੈ।
ਇਦਾਂ ਵੀ ਹੋ ਸਕਦਾ ਹੈ ਕਿ ਇਹ ਬੰਬ ਭਾਰਤ-ਪਾਕਿਸਤਾਨ ਦੀ ਲੜਾਈ ਵੇਲੇ ਫੌਜ ਵਲੋਂ ਇੱਥੇ ਰੱਖਿਆ ਗਿਆ ਹੋ ਸਕਦਾ ਹੈ। ਇਸ ਦੇ ਨਾਲ ਹੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab news: ਸੜਕ ਹਾਦਸਾ ਪੀੜਤਾਂ ਦਾ ਹੋਵੇਗਾ ਮੁਫ਼ਤ ਇਲਾਜ! 'ਫਰਿਸ਼ਤੇ ਸਕੀਮ' ਦੀ ਕੀਤੀ ਸ਼ੁਰੂਆਤ, ਇਦਾਂ ਕਰੋ ਅਪਲਾਈ