PITEX 'ਚ ਪਹੁੰਚੀ ਪਾਕਿਸਤਾਨੀ ਉਦਮੀ ਮਹਿਲਾਵਾਂ ਦੀ ਮੰਗ, ਕਿਹਾ, ਬਾਹਗਾ ਬਾਰਡਰ ਦੇ ਰਾਸਤੇ ਮਿਲੇ ਕਾਰੋਬਾਰ ਨੂੰ ਮਨਜੂਰੀ
ਲਾਹੌਰ ਤੋਂ ਆਈ ਮਹਿਲਾ ਉਦਮੀ ਸਪਨਾ ਓਬਰਾਏ ਨੇ ਦੋਨਾਂ ਦੇਸ਼ਾ ਵਿਚਕਾਰ ਕਾਰੋਬਾਰੀ ਬੈਰੀਅਰ ਸਮਾਪਤ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਬਾਹਗਾ ਬਾਰਡ ਰਸਤੇ ਤੋਂ ਸਾਮਾਨ ਲਿਆਉਣ ਦੀਆਂ ਸ਼ਰਤਾ ਵਿੱਚ ਛੋਟ ਦਿੱਤੀ ਜਾਵੇ ਤਾਂ ਜੋ ਕਾਰੋਬਾਰੀ ਰਿਸ਼ਤੇ ਮਜਬੂਤ ਹੋ ਸਕਣ

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਚੱਲ ਰਹੇ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ) ਵਿੱਚ ਪਾਕਿਸਤਾਨ ਤੋਂ ਪਹੁੰਚੀ ਮਹਿਲਾ ਉਦਮੀਆ ਨੇ ਬਾਹਗਾ ਬਾਰਡਰ ਦੇ ਰਸਤੇ ਕਾਰੋਬਾਰ ਨੂੰ ਮਨਜੂਰੀ ਦੇਣ ਦੀ ਮੰਗ ਕੀਤੀ ਹੈ। ਮਹਿਲਾ ਉਦਮੀਆ ਦੀ ਮੰਗ ਹੈ ਕਿ ਦੋਨਾਂ ਦੇਸ਼ਾ ਵਲੋਂ ਕਾਰੋਬਾਰ ਨੂੰ ਉਤਸ਼ਾਹਿਤ ਕੀਤੇ ਜਾਣ ਨਾਲ ਹੀ ਵਿਕਾਸ ਦੇ ਰਸਤੇ ਖੁੱਲਣਗੇ।
ਪਾਈਟੈਕਸ ਵਿੱਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲਾਹੌਰ ਤੋਂ ਆਈ ਮਹਿਲਾ ਉਦਮੀ ਸਪਨਾ ਓਬਰਾਏ ਨੇ ਦੋਨਾਂ ਦੇਸ਼ਾ ਵਿਚਕਾਰ ਕਾਰੋਬਾਰੀ ਬੈਰੀਅਰ ਸਮਾਪਤ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਬਾਹਗਾ ਬਾਰਡ ਰਸਤੇ ਤੋਂ ਸਾਮਾਨ ਲਿਆਉਣ ਦੀਆਂ ਸ਼ਰਤਾ ਵਿੱਚ ਛੋਟ ਦਿੱਤੀ ਜਾਵੇ ਤਾਂ ਜੋ ਕਾਰੋਬਾਰੀ ਰਿਸ਼ਤੇ ਮਜਬੂਤ ਹੋ ਸਕਣ। ਉਨਾ ਕਿਹਾ ਕਿ ਦੋਨਾਂ ਦੇਸ਼ਾ ਵਿਚਕਾਰ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।
ਕਰਾਚੀ ਤੋਂ ਇਥੇ ਪਹੁੰਚੀ ਸੈਇਦਾ ਨੇ ਕਿਹਾ ਕਿ ਵਪਾਰ ਖੁੱਲੇਗਾ ਤਾ ਭਾਈਚਾਰਾ ਮਜਬੂਤ ਹੋਵੇਗਾ। ਪਾਈਟੈਕਸ ਵਿੱਚ ਪਹੁੰਚੀ ਨਫੀਸਾ ਆਲਮ ਨੇ ਕਿਹਾ ਕਿ ਉਹ ਜਦੋਂ ਇਥੇ ਆਉਂਦੇ ਹਨ ਤਾਂ ਉਨਾ ਨੂੰ ਕਦੇ ਇਹ ਮਹਿਸੂਸ ਨਹੀ ਹੋਇਆ ਕਿ ਉਹ ਗੁਆਂਢੀ ਦੇਸ਼ ਵਿੱਚ ਹਨ ਜਿਸਦੇ ਨਾਲ ਉਨਾ ਦੇ ਦੇਸ਼ ਦੇ ਰਾਜਨੀਤਿਕ ਰਿਸ਼ਤੇ ਠੀਕ ਨਹੀ ਹਨ।
ਇਸੇ ਦੌਰਾਨ ਪੀ ਐਚ ਡੀ ਚੈਬਰ ਆਫ ਕਾਮਰਸ ਐਡ ਇੰਡਸਟਰੀ ਦੇ ਚੇਅਰ ਆਰ ਐਸ ਸਚਦੇਵਾ ਨੇ ਦੱਸਿਆ ਕਿ ਚੈਬਰ ਵਲੋਂ ਲ਼ਾਹੌਰ ਚੈਬਰ ਆਫ ਕਾਮਰਸ ਐਡ ਇੰਡਸਟਰੀ ਨੂੰ ਪੰਜਾਬ ਦੌਰੇ ਦਾ ਸੱਦਾ ਦਿੱਤਾ ਹੈ। ਸਚਦੇਵਾ ਨੇ ਦੱਸਿਆ ਕਿ ਲਾਹੌਰ ਚੈਬਰ ਦੀ ਹਾਮੀ ਤੋਂ ਬਾਅਦ ਉਨਾ ਨੂੰ ਸੱਦਾ ਭੇਜਿਆ ਗਿਆ ਹੈ। ਬਹੁਤ ਜਲਦ ਪਾਕਿਸਤਾਨ ਦੇ ਉਦਯੋਗਪਤੀਆ ਦਾ ਇਕ ਵਫਦ ਪੰਜਾਬ ਦੌਰੇ ਤੇ ਆਵੇਗਾ। ਇਸ ਦੌਰੇ ਵਿੱਚ ਦੋਨਾਂ ਦੇਸ਼ਾ ਚ ਉਦਯੋਗਿਕ ਸਬੰਧ ਸਜਬੂਤ ਹੋਣਗੇ।
ਇਹ ਵੀ ਪੜ੍ਹੋ: Amritsar: ਪੁਲਿਸ ਨੇ ਰੇਲਵੇ ਲਿੰਕ ਰੋਡ ਤੋਂ "ਸਫਾਈ" ਮੁਹਿੰਮ ਦੀ ਕੀਤੀ ਸ਼ੁਰੂਆਤ, ਕਿਹਾ ਜੇ ਹੁਣ ਵੀ ਨਾ ਹਟੇ ਤਾਂ ਕਰਾਂਗੇ ਕਾਰਵਾਈ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















