(Source: ECI/ABP News)
ਸੰਘਣੀ ਧੁੰਦ ਤੇ ਸੀਤ ਲਹਿਰ 'ਚ ਅਟਾਰੀ-ਵਾਹਗਾ ਬਾਰਡਰ 'ਤੇ ਗਸ਼ਤ ਕਰ ਰਹੀ BSF ਦੀ ਮਹਿਲਾ ਜਵਾਨ , ਦੇਖੋ ਵੀਡੀਓ
BSF Patrolling : ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਅਤੇ ਇਸ ਸਰਦੀ ਦੇ ਵਿਚਕਾਰ ਅਟਾਰੀ-ਵਾਹਗਾ ਬਾਰਡਰ ਤੋਂ ਬੀਐੱਸਐੱਫ ਮਹਿਲਾ ਜਵਾਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ।
![ਸੰਘਣੀ ਧੁੰਦ ਤੇ ਸੀਤ ਲਹਿਰ 'ਚ ਅਟਾਰੀ-ਵਾਹਗਾ ਬਾਰਡਰ 'ਤੇ ਗਸ਼ਤ ਕਰ ਰਹੀ BSF ਦੀ ਮਹਿਲਾ ਜਵਾਨ , ਦੇਖੋ ਵੀਡੀਓ Punjab dense Fog and cold Wave BSF Women force Patrolling the Fence on Attari Wagah border ਸੰਘਣੀ ਧੁੰਦ ਤੇ ਸੀਤ ਲਹਿਰ 'ਚ ਅਟਾਰੀ-ਵਾਹਗਾ ਬਾਰਡਰ 'ਤੇ ਗਸ਼ਤ ਕਰ ਰਹੀ BSF ਦੀ ਮਹਿਲਾ ਜਵਾਨ , ਦੇਖੋ ਵੀਡੀਓ](https://feeds.abplive.com/onecms/images/uploaded-images/2022/12/21/7a7669fcfd39bf7b89e7b7eb05ed04711671605649157345_original.jpg?impolicy=abp_cdn&imwidth=1200&height=675)
BSF Patrolling : ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਅਤੇ ਇਸ ਸਰਦੀ ਦੇ ਵਿਚਕਾਰ ਅਟਾਰੀ-ਵਾਹਗਾ ਬਾਰਡਰ ਤੋਂ ਬੀਐੱਸਐੱਫ ਮਹਿਲਾ ਜਵਾਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਅਟਾਰੀ-ਵਾਹਗਾ ਸਰਹੱਦ 'ਤੇ ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਵਿਚਕਾਰ ਬੀਐੱਸਐੱਫ ਦੀਆਂ ਮਹਿਲਾ ਜਵਾਨ ਅੰਤਰਰਾਸ਼ਟਰੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ 'ਤੇ ਲਗਾਤਾਰ ਗਸ਼ਤ ਕਰ ਰਹੀ ਹੈ।
ਹਨੇਰੀ ਹੋਵੇ ਜਾਂ ਤੂਫ਼ਾਨ ਸਾਨੂੰ ਹਰ ਹਾਲਤ ਵਿੱਚ ਖੜੇ ਰਹਿਣਾ ਪੈਂਦਾ
ਕੜਾਕੇ ਦੀ ਸਰਦੀ ਵਿੱਚ ਅਟਾਰੀ-ਵਾਹਗਾ ਸਰਹੱਦ ’ਤੇ ਗਸ਼ਤ ਕਰ ਰਹੀ ਇੱਕ ਮਹਿਲਾ ਸਿਪਾਹੀ ਨੇ ਦੱਸਿਆ ਕਿ ਸਾਨੂੰ ਇਸ ਲਈ ਭਰਤੀ ਕੀਤਾ ਗਿਆ ਹੈ ਕਿਉਂਕਿ ਸਾਨੂੰ ਹਰ ਹਾਲਤ ਵਿੱਚ ਖੜ੍ਹਨਾ ਪੈਂਦਾ ਹੈ ਭਾਵੇਂ ਹਨੇਰੀ ਹੋਵੇ ਜਾਂ ਤੂਫ਼ਾਨ ਤਾਂ ਜੋ ਦੇਸ਼ ਵਾਸੀ ਆਰਾਮ ਨਾਲ ਸੌਂ ਸਕਣ, ਇੱਥੇ ਬਹੁਤ ਧੁੰਦ ਹੈ ਪਰ ਅਸੀਂ ਲਗਾਤਾਰ ਗਸ਼ਤ ਕਰਦੇ ਰਹਿੰਦੇ ਹਾਂ।
#WATCH अटारी-वाघा सीमा पर घना कोहरा और शीत लहर जारी है। कड़ाके की ठंड में बीएसएफ के जवान अंतरराष्ट्रीय सीमा पर लगी फेंस पर लगातार पेट्रोलिंग कर रहे हैं। pic.twitter.com/4x04Zp2V9t
— ANI_HindiNews (@AHindinews) December 21, 2022
ਵਧਦੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ
ਤੁਹਾਨੂੰ ਦੱਸ ਦੇਈਏ ਕਿ ਤਾਪਮਾਨ ਵਿੱਚ ਗਿਰਾਵਟ ਦੇ ਨਾਲ ਹੀ ਪੰਜਾਬ ਵਿੱਚ ਠੰਡ ਵਧ ਗਈ ਹੈ ਅਤੇ ਹੁਣ ਕਈ ਇਲਾਕਿਆਂ ਵਿੱਚ ਧੁੰਦ ਦੀ ਚਾਦਰ ਛਾਈ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਸਵੇਰੇ ਬਹੁਤ ਹੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਅਤੇ ਹੁਣ ਸ਼ਾਮ ਤੋਂ ਬਾਅਦ ਵੀ ਇਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਸਰਦੀ ਦੇ ਮੌਸਮ 'ਚ ਵਧ ਰਹੀ ਧੁੰਦ ਕਾਰਨ ਆਵਾਜਾਈ ਦੀ ਰਫਤਾਰ ਵੀ ਘੱਟ ਗਈ ਹੈ ਅਤੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੀ ਠੰਡ ਦੇ ਮੱਦੇਨਜ਼ਰ ਇਹ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ।
ਦਿਨ ਵੇਲੇ ਸੀਤ ਲਹਿਰ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਦਿਨ ਵੇਲੇ ਠੰਢ ਵਧਣ ਦੀ ਸੰਭਾਵਨਾ ਹੈ ਪਰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਆਈਐਮਡੀ ਦੇ ਅਨੁਸਾਰ ਦਸੰਬਰ 2020 ਵਿੱਚ 8.4 ਮਿਲੀਮੀਟਰ ਅਤੇ ਦਸੰਬਰ 2021 ਵਿੱਚ 11 ਮਿਲੀਮੀਟਰ ਮੀਂਹ ਪਿਆ ਹੈ ਅਤੇ 2023 ਵਿੱਚ 10 ਦਿਨ ਬਾਕੀ ਹਨ। ਜਦੋਂ ਕਿ ਦਸੰਬਰ 2021 ਵਿਚ ਤਾਪਮਾਨ 23 ਤੋਂ 25 ਡਿਗਰੀ ਦੇ ਵਿਚਕਾਰ ਸੀ ਅਤੇ ਇਸ ਸਾਲ ਦਸੰਬਰ ਦੇ ਮੱਧ ਵਿਚ ਤਾਪਮਾਨ 25 ਤੋਂ 27 ਡਿਗਰੀ ਦੇ ਵਿਚਕਾਰ ਰਿਹਾ ਹੈ, ਜਦੋਂ ਕਿ ਸ਼ਾਮ ਦਾ ਤਾਪਮਾਨ 18 ਤੋਂ 19 ਡਿਗਰੀ ਦੇ ਵਿਚਕਾਰ ਰਿਹਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)