ਪੜਚੋਲ ਕਰੋ

ਪੰਜਾਬ 'ਚ ਵਿਗੜੀ ਅਮਨ-ਕਾਨੂੰਨ ਦੀ ਸਥਿਤੀ 'ਤੇ ਹਾਈਕੋਰਟ ਦੀ ਸਖ਼ਤ ਟਿੱਪਣੀ, 'ਲੋਕ ਕਾਨੂੰਨ ਆਪਣੇ ਹੱਥ ਲੈ ਰਹੇ, ਅਧਿਕਾਰੀ ਮੂਕ ਦਰਸ਼ਕ ਬਣੇ'

Amritsar News : ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਵਾਸੀ ਚਿੰਤਤ ਹਨ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨਾਲ ਜੁੜੇ ਇੱਕ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਅਹਿਮ ਟਿੱਪਣੀ ਕੀਤੀ ਹੈ।

ਹਾਈਕੋਰਟ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਕੁਝ ਪਬਲਿਕ, ਐਸੋਸੀਏਸ਼ਨਾਂ, ਗਰੁੱਪਾਂ ਦੇ ਮੈਂਬਰਾਂ ਵੱਲੋਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਦੂਜੇ ਪਾਸੇ ਰਾਜ ਦੇ ਅਧਿਕਾਰੀ (ਸਰਕਾਰ ਤੇ ਪੁਲਿਸ ਪ੍ਰਸ਼ਾਸਨ) ਮੂਕ ਦਰਸ਼ਕ ਬਣੇ ਬੈਠੇ ਹਨ। ਰਾਜ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਕਾਨੂੰਨ ਵਿਵਸਥਾ ਬਣਾਈ ਰੱਖੇ ਤੇ ਨਾਗਰਿਕਾਂ ਵਿੱਚ ਡਰ ਦਾ ਮਾਹੌਲ ਪੈਦਾ ਨਾ ਹੋਵੇ।

ਇਹ ਵੀ ਪੜ੍ਹੋ : ਮੌੜ ਮੰਡੀ ਬੰਬ ਧਮਾਕਾ: ਚੋਣ ਰੈਲੀ ਨੂੰ ਹਿਲਾ ਦੇਣ ਵਾਲੇ ਤਿੰਨ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ, 7 ਲੋਕਾਂ ਦੀ ਮੌਤ

ਹਾਈਕੋਰਟ ਦੇ ਜਸਟਿਸ ਵਿਕਰਮ ਅਗਰਵਾਲ ਦੀ ਬੈਂਚ ਨੇ ਮਾਮਲੇ 'ਚ ਪੇਸ਼ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਮਾਮਲਾ ਅਸਲ 'ਚ ਗੰਭੀਰ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਜੇਕਰ ਲੋੜ ਪਈ ਤਾਂ ਪਟੀਸ਼ਨਕਰਤਾ ਦੀ ਜਾਨ, ਮਾਲ ਤੇ ਅਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਉੱਥੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਇਹ ਵੀ ਪੜ੍ਹੋ : ਖੰਨਾ 'ਚ ਵਿਅਕਤੀ ਨੇ ਪਤਨੀ, ਸਹੁਰੇ ਤੇ ਸਾਲੀ ਤੋਂ ਦੁਖੀ ਹੋ ਕੇ ਕੀਤੀ ਆਤਮ ਹੱਤਿਆ, ਮਿਲਿਆ ਸੁਸਾਇਡ ਨੋਟ

ਇਸ ਕੇਸ ਵਿੱਚ ਪਟੀਸ਼ਨਰ ਹਰਭਜਨ ਸਿੰਘ (70) ਤੇ ਸਤਿੰਦਰ ਕੌਰ (71) ਹਨ। ਉਹ M/s  ਚਤਰ ਸਿੰਘ ਜੀਵਨ ਸਿੰਘ ਪਬਲਿਸ਼ਿੰਗ ਹਾਊਸ ਦੇ ਪਾਟਨਰ ਹਨ। ਉਨ੍ਹਾਂ ਦਾ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਨੇੜੇ ਮੰਡੀ ਵਿੱਚ ਕਾਰੋਬਾਰ ਹੈ। ਮਾਮਲੇ ਵਿੱਚ ਪ੍ਰਦਰਸ਼ਨਕਾਰੀ ਪਟੀਸ਼ਨਰ ਧਿਰ ਦੀ ਇਸ ਬਹੁਤ ਪੁਰਾਣੀ ਦੁਕਾਨ ਦੇ ਬਾਹਰ ਧਰਨੇ ’ਤੇ ਬੈਠੇ ਸਨ। ਪਟੀਸ਼ਨਰਾਂ ਅਨੁਸਾਰ ਉਨ੍ਹਾਂ ਦਾ ਪ੍ਰਕਾਸ਼ਨ ਘਰ ਸਿੱਖ ਧਾਰਮਿਕ ਪੁਸਤਕਾਂ ਦਾ ਬਹੁਤ ਪੁਰਾਣਾ ਪ੍ਰਕਾਸ਼ਨ ਘਰ ਹੈ। ਉਸ 'ਤੇ ਗੋਲੀਬਾਰੀ ਵੀ ਕੀਤੀ ਗਈ ਤੇ ਪੁਲਿਸ ਨੇ ਬਣਦੀ ਕਾਰਵਾਈ ਨਹੀਂ ਕੀਤੀ।

ਹਾਈਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੇ ਸਬੰਧਤ ਅਧਿਕਾਰੀਆਂ (ਜਵਾਬ ਦੇਣ ਵਾਲੀਆਂ ਧਿਰਾਂ) ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਸ ਦੌਰਾਨ ਪੰਜਾਬ ਸਰਕਾਰ ਤੇ ਡੀਜੀਪੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਜਵਾਬਦੇਹ ਨਿੱਜੀ ਧਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਕਥਿਤ ਕਾਰਵਾਈਆਂ ਕਾਰਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਅਦਲਾਤ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਡੀਜੀਪੀ ਸਥਿਤੀ ਦਾ ਜਾਇਜ਼ਾ ਲੈ ਸਕਦੇ ਹਨ ਤੇ ਮਾਮਲੇ ਦੀ ਜਾਂਚ ਲਈ ਸੀਨੀਅਰ ਅਧਿਕਾਰੀ ਤਾਇਨਾਤ ਕਰ ਸਕਦੇ ਹਨ। ਦੂਜੇ ਪਾਸੇ ਜੇਕਰ ਲੋੜ ਹੋਵੇ ਤਾਂ ਪਟੀਸ਼ਨਰ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲਾਂਸ ਏਂਜਲਸ 'ਚ ਨਹੀਂ ਰੁੱਕ ਰਿਹਾ ਅੱਗ ਦਾ ਕਹਿਰ! ਮਚੀ ਤਬਾਹੀ, 31000 ਲੋਕਾਂ ਨੂੰ ਘਰ ਖਾਲੀ ਕਰਨ ਨੂੰ ਆਖਿਆ

Kapil Sharma: ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ

Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ

ABP Premium

ਵੀਡੀਓਜ਼

Bhagwant Mann |CM ਭਗਵੰਤ ਮਾਨ ਨੇ ਕਿਹਾ ਮੇਰੀ ਤਾਂ ਲਾਜ ਰੱਖ ਲਓ ...ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨਡੱਲੇਵਾਲ ਖਤਰੇ 'ਤੋਂ ਬਾਹਰ   ਸੁਪਰੀਮ ਕੋਰਟ ਭੜਕਿਆ!ਆਪ' ਦੇ ਮਹੱਲਾ ਕਲੀਨਕ ਦਾ ਕਿੱਥੋਂ ਆਇਆ ਪੈਸਾ!  ਰਵਨੀਤ ਬਿੱਟੂ ਨੇ ਕੀਤਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਂਸ ਏਂਜਲਸ 'ਚ ਨਹੀਂ ਰੁੱਕ ਰਿਹਾ ਅੱਗ ਦਾ ਕਹਿਰ! ਮਚੀ ਤਬਾਹੀ, 31000 ਲੋਕਾਂ ਨੂੰ ਘਰ ਖਾਲੀ ਕਰਨ ਨੂੰ ਆਖਿਆ
ਲਾਂਸ ਏਂਜਲਸ 'ਚ ਨਹੀਂ ਰੁੱਕ ਰਿਹਾ ਅੱਗ ਦਾ ਕਹਿਰ! ਮਚੀ ਤਬਾਹੀ, 31000 ਲੋਕਾਂ ਨੂੰ ਘਰ ਖਾਲੀ ਕਰਨ ਨੂੰ ਆਖਿਆ
Kapil Sharma: ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Champions Trophy: ਚੈਂਪੀਅਨਜ਼ ਟਰਾਫੀ ਦੀ ਜਰਸੀ 'ਤੇ ਭਾਰਤੀ ਖਿਡਾਰੀ ਲਗਾਉਣਗੇ ਪਾਕਿਸਤਾਨ ਦਾ ਲੋਗੋ? ਜਾਣੋ ਬੀਸੀਸੀਆਈ ਨੇ ਕੀ ਕਿਹਾ

Jute MSP: ਕੈਬਨਿਟ ਨੇ ਕੱਚੇ ਜੂਟ ਦਾ MSP ਛੇ ਫੀਸਦੀ ਵਧਾਇਆ, 5650 ਰੁਪਏ ਪ੍ਰਤੀ ਕੁਇੰਟਲ ਹੋਇਆ ਤੈਅ

Punjab News: ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ ਨਾਲ

ਖੁਸ਼ਖਬਰੀ! 1 ਸਾਲ ਦਾ B.Ed ਕੋਰਸ ਸ਼ੁਰੂ, 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ ਬੀ.ਐੱਡ ਕੋਰਸ

Embed widget