ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ 12 ਤਾਰੀਖ਼ ਤੱਕ ਸਕੂਲ ਬੰਦ, ਹੋਇਆ ਵੱਡਾ ਐਲਾਨ
ਜ਼ਿਲ੍ਹਾ ਪ੍ਰਸ਼ਾਸਨ ਨੇ ਅਜਨਾਲਾ, ਰਮਦਾਸ ਅਤੇ ਲੋਪੋਕੇ ਦੇ ਇਲਾਕਿਆਂ ਵਿੱਚ 12 ਸਤੰਬਰ ਤੱਕ ਸਕੂਲ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ, ਜਦਕਿ ਹੋਰ ਇਲਾਕਿਆਂ ਵਿੱਚ ਸਕੂਲ ਆਮ ਦਿਨਾਂ ਵਾਂਗ ਖੁਲੇ ਰਹਿਣਗੇ।...

ਅੰਮ੍ਰਿਤਸਰ : ਰਮਦਾਸ ਦੇ ਤਿੰਨ ਟੁੱਟੇ ਹੋਏ ਧੁੱਸੀਆਂ ਬੰਨ੍ਹਾਂ — ਘੋਨੇਵਾਲਾ, ਕੋਟ ਰਜਾਦਾ ਅਤੇ ਮਾਛੀਵਾਲਾ — ਨੂੰ ਜੋੜਨ ਦੇ ਕੰਮ ਵਿੱਚ ਇੱਕ ਵਾਰ ਫਿਰ ਮੀਂਹ ਰੁਕਾਵਟ ਬਣ ਗਿਆ ਹੈ। ਇਸਦੇ ਬਾਵਜੂਦ ਸਰਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੰਨ੍ਹਾਂ ਨੂੰ ਜੋੜਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਜਨਾਲਾ, ਰਮਦਾਸ ਅਤੇ ਲੋਪੋਕੇ ਦੇ ਇਲਾਕਿਆਂ ਵਿੱਚ 12 ਸਤੰਬਰ ਤੱਕ ਸਕੂਲ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ, ਜਦਕਿ ਹੋਰ ਇਲਾਕਿਆਂ ਵਿੱਚ ਸਕੂਲ ਆਮ ਦਿਨਾਂ ਵਾਂਗ ਖੁਲੇ ਰਹਿਣਗੇ।
ਦੂਜੇ ਪਾਸੇ ਡੀ.ਸੀ. ਸਾਕਸ਼ੀ ਸਾਹਨੀ ਨੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਐਸ.ਡੀ.ਐਮ., ਜ਼ਿਲ੍ਹਾ ਮਾਲ ਅਫਸਰ ਅਤੇ ਤਹਿਸੀਲਦਾਰ ਸ਼ਾਮਲ ਹਨ, ਨੂੰ ਹੜ੍ਹ ਪੀੜਤ ਇਲਾਕਿਆਂ ਵਿੱਚ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਦਾ ਡਾਟਾ ਇਕੱਠਾ ਕੀਤਾ ਜਾਵੇ, ਤਾਂ ਜੋ ਪੁਨਰਵਾਸ ਦੇ ਕੰਮ ਵਿੱਚ ਤੇਜ਼ੀ ਲਿਆਈ ਜਾ ਸਕੇ। ਜ਼ਮੀਨਾਂ ਦੀ ਗਿਰਦਾਵਰੀ ਦੇ ਕੰਮ ਵਿੱਚ ਵੀ ਤੇਜ਼ੀ ਕੀਤੀ ਜਾਵੇ। ਜਿਨ੍ਹਾਂ ਲੋਕਾਂ ਦੇ ਦਸਤਾਵੇਜ਼ ਪਾਣੀ ਵਿੱਚ ਬਹਿ ਗਏ ਹਨ ਜਾਂ ਖਰਾਬ ਹੋ ਗਏ ਹਨ, ਉਨ੍ਹਾਂ ਦੇ ਡਿਜੀਟਲ ਸਬੂਤ ਜਿਵੇਂ ਆਧਾਰ ਕਾਰਡ ਆਦਿ ਵਰਤੇ ਜਾਣ ਅਤੇ ਮੋਬਾਈਲ ਨੰਬਰ ਨਾਲ ਆਧਾਰ ਕਾਰਡ ਨੂੰ ਲਿੰਕ ਕੀਤਾ ਜਾਵੇ, ਤਾਂ ਜੋ ਮੁਆਵਜ਼ੇ ਦੀ ਰਕਮ ਸਿੱਧੀ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾ ਸਕੇ।
ਲੋਕਾਂ ਨੂੰ ਦਵਾਈਆਂ ਸਮੇਤ ਦਿੱਤੀ ਜਾਏਗੀ ਡਾਕਟਰੀ ਸਹਾਇਤਾ
ਸਰਕਾਰ ਵੱਲੋਂ ਲੋਕਾਂ ਨੂੰ ਮੁਆਵਜ਼ੇ ਦੀ ਰਕਮ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡੀ.ਸੀ. ਨੇ ਕਿਹਾ ਕਿ ਪਾਣੀ ਹਟਣ ਤੋਂ ਬਾਅਦ ਕਈ ਕਿਸਮ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ, ਜਿਨ੍ਹਾਂ ਵਿੱਚ ਚਮੜੀ ਅਤੇ ਅੱਖਾਂ ਦੀ ਇਨਫੈਕਸ਼ਨ, ਡਾਇਰੀਆ ਅਤੇ ਹੋਰ ਬਿਮਾਰੀਆਂ ਸ਼ਾਮਲ ਹਨ। ਇਸ ਲਈ ਘਰ-ਘਰ ਜਾ ਕੇ ਦਵਾਈਆਂ ਅਤੇ ਲੋੜੀਂਦਾ ਸਮਾਨ ਵੰਡਿਆ ਜਾਵੇ ਅਤੇ ਪਸ਼ੂਆਂ ਲਈ ਵੈਟਰਨਰੀ ਡਾਕਟਰਾਂ ਦੀਆਂ ਸੁਵਿਧਾਵਾਂ ਵੀ ਸੁਚਾਰੂ ਕੀਤੀਆਂ ਜਾਣ।
ਧੁੱਸੀ ਬੰਨ੍ਹ ਦੇ ਵੱਡੇ ਪਾੜਾ ਨੂੰ ਭਰਨ ਅਤੇ ਹੋਰ ਮਜ਼ਬੂਤ ਬਣਾਉਣ ਦਾ ਕੰਮ ਨਿਰੰਤਰ ਜਾਰੀ ਹੈ। ਇਸ ਮਹੱਤਵਪੂਰਨ ਕਾਰਜ ਵਿੱਚ ਸਥਾਨਕ ਲੋਕਾਂ ਅਤੇ ਪਿੰਡਵਾਸੀਆਂ ਵਲੋਂ ਦਿੱਤਾ ਜਾ ਰਿਹਾ ਸਹਿਯੋਗ ਵਾਕਈ ਸਲਾਹਣਯੋਗ ਅਤੇ ਹੌਂਸਲਾ ਅਫਜ਼ਾਈ ਵਾਲਾ ਹੈ। ਇਸ ਏਕਤਾ ਅਤੇ ਹਿੰਮਤ ਦੀ ਮਿਸਾਲ ਨੂੰ ਦਿਲੋਂ ਸਲਾਮ।@PbGovtIndia @CMOPbIndia @CsPunjab pic.twitter.com/hGA13YTFze
— Deputy Commissioner Amritsar (@dc_amritsar) September 9, 2025






















