14 ਦਿਨ ਲੌਂਗ ਦਾ ਪਾਣੀ ਪੀਣ ਨਾਲ ਮਿਲੇਗਾ 5 ਬਿਮਾਰੀਆਂ ਤੋਂ ਛੁਟਕਾਰਾ, ਮਾਹਿਰਾਂ ਤੋਂ ਜਾਣੋ ਫਾਇਦੇ
ਲੌਂਗ ਸਾਡੀ ਰਸੋਈ ਵਿੱਚ ਵਰਤਿਆ ਜਾਣ ਵਾਲਾ ਇੱਕ ਆਮ ਮਸਾਲਾ ਹੈ। ਇਸਦਾ ਇਸਤੇਮਾਲ ਲੋਕ ਖਾਣੇ ਦਾ ਸੁਆਦ ਵਧਾਉਣ ਲਈ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਲੌਂਗ ਇੱਕ ਗੁਣਕਾਰੀ ਔਸ਼ਧੀ ਗੁਣਾਂ ਨਾਲ ਭਰਪੂਰ ਮਸਾਲਾ ਵੀ ਹੈ?

ਲੌਂਗ ਸਾਡੀ ਰਸੋਈ ਵਿੱਚ ਵਰਤਿਆ ਜਾਣ ਵਾਲਾ ਇੱਕ ਆਮ ਮਸਾਲਾ ਹੈ। ਇਸਦਾ ਇਸਤੇਮਾਲ ਲੋਕ ਖਾਣੇ ਦਾ ਸੁਆਦ ਵਧਾਉਣ ਲਈ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਲੌਂਗ ਇੱਕ ਗੁਣਕਾਰੀ ਔਸ਼ਧੀ ਗੁਣਾਂ ਨਾਲ ਭਰਪੂਰ ਮਸਾਲਾ ਵੀ ਹੈ? ਇਸ ਦੀਆਂ ਛੋਟੀਆਂ ਕਲੀਆਂ ਵਿੱਚ ਮੌਜੂਦ ਤੱਤ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਲੌਂਗ ਦਾ ਪਾਣੀ ਪੀਣ ਨਾਲ ਤੁਹਾਨੂੰ ਇੱਕ ਨਹੀਂ, ਬਲਕਿ ਕਈ ਬਿਮਾਰੀਆਂ ਵਿੱਚ ਰਾਹਤ ਮਿਲਦੀ ਹੈ। ਜੇ ਤੁਸੀਂ ਇਹ ਪਾਣੀ ਲਗਾਤਾਰ 14 ਦਿਨ ਤੱਕ ਪੀਓਗੇ ਤਾਂ ਆਪਣੇ ਸਰੀਰ ਵਿੱਚ ਉਹ ਬਦਲਾਅ ਦੇਖੋਗੇ ਜੋ ਪਹਿਲਾਂ ਨਹੀਂ ਸਨ। ਆਓ ਜਾਣਦੇ ਹਾਂ ਕਿ ਇਸਦਾ ਪਾਣੀ ਕਿਵੇਂ ਪੀਣਾ ਹੈ ਅਤੇ ਕਦੋਂ ਪੀਣਾ ਹੈ।
ਕੀ ਕਹਿੰਦੇ ਹਨ ਡਾਕਟਰ?
ਦਿੱਲੀ ਦੀ ਡਾਕਟਰ ਸੋਨੀਆ ਨਾਰੰਗ, ਜੋ ਇੱਕ ਲਾਈਫਸਟਾਈਲ ਮਾਹਿਰ ਅਤੇ ਡਾਇਟੀਸ਼ਨ ਹਨ, ਦੱਸਦੇ ਨੇ ਕਿ ਲੌਂਗ ਦਾ ਪਾਣੀ ਪੀਣ ਨਾਲ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਜੇਕਰ 14 ਦਿਨਾਂ ਤੱਕ ਲਗਾਤਾਰ ਲੌਂਗ ਦਾ ਪਾਣੀ ਪੀਤਾ ਜਾਵੇ ਤਾਂ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ ਅਤੇ ਇਨਸਾਨ ਸਿਹਤਮੰਦ ਰਹਿੰਦਾ ਹੈ। ਇਸਨੂੰ ਹਰ ਕੋਈ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰ ਸਕਦਾ ਹੈ ਕਿਉਂਕਿ ਇਹ ਇੱਕ ਸੁਪਰਫੂਡ ਵੀ ਹੈ।
ਲੌਂਗ ਦਾ ਪਾਣੀ ਪੀਣ ਦੇ 5 ਫਾਇਦੇ
ਫੇਫੜਿਆਂ ਦੀ ਸਫ਼ਾਈ – 14 ਦਿਨਾਂ ਤੱਕ ਹਰ ਰੋਜ਼ ਸਵੇਰੇ ਲੌਂਗ ਦਾ ਪਾਣੀ ਪੀਣ ਨਾਲ ਫੇਫੜਿਆਂ ਦੀ ਸਫ਼ਾਈ ਹੁੰਦੀ ਹੈ। ਪ੍ਰਦੂਸ਼ਣ ਅਤੇ ਹਾਨੀਕਾਰਕ ਤੱਤ ਫੇਫੜਿਆਂ ਵਿੱਚ ਇਕੱਠੇ ਹੋਣ ਕਾਰਨ ਕਈ ਬਿਮਾਰੀਆਂ ਹੋ ਸਕਦੀਆਂ ਹਨ। ਰੋਜ਼ਾਨਾ 1 ਕੱਪ ਲੌਂਗ ਦਾ ਪਾਣੀ ਇਹ ਸਮੱਸਿਆ ਦੂਰ ਕਰਨ ਵਿੱਚ ਮਦਦਗਾਰ ਹੈ।
ਚਮੜੀ ਨਿਖਰੇਗੀ – ਲੌਂਗ ਦਾ ਪਾਣੀ ਪੀਣ ਨਾਲ ਸਰੀਰ ਦੇ ਅੰਦਰ ਮੌਜੂਦ ਟਾਕਸਿਨ ਬਾਹਰ ਨਿਕਲ ਜਾਂਦੇ ਹਨ। ਇਸ ਲਈ ਲੌਂਗ ਦਾ ਪਾਣੀ ਨਿਯਮਿਤ ਤੌਰ 'ਤੇ ਪੀਣਾ ਚਾਹੀਦਾ ਹੈ। ਖ਼ਾਸਕਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਪਿੰਪਲ ਜਾਂ ਕੀਲ-ਮੁਹਾਂਸਿਆਂ ਦੀ ਸਮੱਸਿਆ ਰਹਿੰਦੀ ਹੈ।
ਜਿਗਰ ਦੀ ਸਿਹਤ ਸੁਧਰੇਗੀ – ਲੌਂਗ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ। ਇਸਦੇ ਗੁਣਾਂ ਨਾਲ ਜਿਗਰ ਦੀ ਸਿਹਤ ਠੀਕ ਰਹਿੰਦੀ ਹੈ। ਜੋ ਲੋਕ ਬਾਹਰ ਦਾ ਖਾਣਾ ਵੱਧ ਖਾਂਦੇ ਹਨ, ਉਹਨਾਂ ਦਾ ਜਿਗਰ ਜਲਦੀ ਖਰਾਬ ਹੋ ਸਕਦਾ ਹੈ। ਲੌਂਗ ਦਾ ਪਾਣੀ ਪੀਣ ਨਾਲ ਜਿਗਰ ਨੂੰ ਤਾਕਤ ਮਿਲਦੀ ਹੈ।
ਤਣਾਅ – ਲੌਂਗ ਦਾ ਪਾਣੀ ਨਿਯਮਿਤ ਤੌਰ 'ਤੇ ਪੀਣ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ। ਤਣਾਅ, ਚਿੰਤਾ ਅਤੇ ਇਮੋਸ਼ਨਲ ਹਾਰਮੋਨਾਂ ਦੇ ਉਤਾਰ-ਚੜ੍ਹਾਅ ਕਾਰਨ ਮਨ ਵਿੱਚ ਬਹੁਤ ਜ਼ਿਆਦਾ ਦਬਾਅ ਪੈਦਾ ਹੋ ਜਾਂਦਾ ਹੈ। ਇਸ ਵਿਚ ਲੌਂਗ ਦਾ ਪਾਣੀ ਪੀਣ ਨਾਲ ਲਾਭ ਮਿਲਦਾ ਹੈ।
ਨੀਂਦ – ਜੇ ਕਿਸੇ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ ਤਾਂ ਉਸਨੂੰ ਰੋਜ਼ਾਨਾ ਲੌਂਗ ਦਾ ਪਾਣੀ ਪੀਣਾ ਚਾਹੀਦਾ ਹੈ। ਲੌਂਗ ਵਿੱਚ ਸਿਡਾਟਿਨ ਹੁੰਦਾ ਹੈ, ਜੋ ਨੀਂਦ ਦੇ ਹਾਰਮੋਨਾਂ ਨੂੰ ਸੰਤੁਲਿਤ ਕਰਦਾ ਹੈ।
ਲੌਂਗ ਦਾ ਪਾਣੀ ਕਿਵੇਂ ਪੀਣਾ ਹੈ?
ਇਸ ਲਈ ਤੁਹਾਨੂੰ ਰਾਤ ਦੇ ਸਮੇਂ 2–3 ਲੌਂਗ ਪਾਣੀ ਵਿੱਚ ਭਿਗੋ ਕੇ ਰੱਖਣੀਆਂ ਹਨ। ਇਸ ਪਾਣੀ ਨੂੰ ਸਵੇਰੇ ਉਬਾਲ ਲਵੋ ਅਤੇ ਫਿਰ ਪੀਓ। ਧਿਆਨ ਰੱਖੋ ਕਿ ਇਸਨੂੰ ਤੁਹਾਨੂੰ ਗੁੰਨਗੁਨਾ ਹੀ ਪੀਣਾ ਹੈ। ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਖਾਣੇ ਦੀ ਨਲੀ ਨੂੰ ਨੁਕਸਾਨ ਹੋ ਸਕਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















