ਪੜਚੋਲ ਕਰੋ

Punjab News: ਸਿੱਖ ਜਗਤ ਵੀਰ ਬਾਲ ਦਿਵਸ ਨਹੀਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਮਨਾਏ- ਐਡਵੋਕੇਟ ਧਾਮੀ

ਐਡਵੋਕੇਟ ਧਾਮੀ ਨੇ ਆਖਿਆ ਕਿ ਜੇ ਸਰਕਾਰ ਸਾਹਿਬਜ਼ਾਦਿਆਂ ਨੂੰ ਸੱਚਮੁੱਚ ਹੀ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਇਹ ਦਿਹਾੜਾ ਮਨਾਉਣ ਵਿੱਚ ਕੀ ਪ੍ਰੇਸ਼ਾਨੀ ਹੈ? 

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ ਵੀਰ ਬਾਲ ਦਿਵਸ ਨੂੰ ਰੱਦ ਕਰਦਿਆਂ ਸਿੱਖ ਇਤਿਹਾਸ ਛੁਟਿਆਉਣ ਵਾਲੀ ਸਰਕਾਰੀ ਚਾਲ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਰੀ ਇੱਕ ਬਿਆਨ ਵਿਚ ਕਿਹਾ ਕਿ  ਭਾਰਤ ਸਰਕਾਰ ਸਿੱਖਾਂ ਦੇ ਇਤਿਹਾਸ ਨੂੰ ਰਲਗੱਡ ਕਰਨ ਦੇ ਰਾਹ ਤੁਰੀ ਹੋਈ ਹੈ ਅਤੇ ਦੁੱਖ ਦੀ ਗੱਲ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ  ਹਰਮੀਤ ਸਿੰਘ ਕਾਲਕਾ ਇਸ ਵਿਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਦੁਨੀਆ ਦੇ ਧਰਮ ਇਤਿਹਾਸ ਅੰਦਰ ਸਭ ਤੋਂ ਵੱਡੀ ਸ਼ਹਾਦਤ ਤੇ ਮੁੱਲਵਾਨ ਵਿਰਾਸਤ ਨੂੰ ਖੋਰਾ ਲਗਾਉਣ ਦੀ ਕੋਝੀ ਸਾਜ਼ਿਸ਼ ਹੈ।  
ਐਡਵੋਕੇਟ ਧਾਮੀ ਨੇ ਆਖਿਆ ਕਿ ਜੇ ਸਰਕਾਰ ਸਾਹਿਬਜ਼ਾਦਿਆਂ ਨੂੰ ਸੱਚਮੁੱਚ ਹੀ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਇਹ ਦਿਹਾੜਾ ਮਨਾਉਣ ਵਿੱਚ ਕੀ ਪ੍ਰੇਸ਼ਾਨੀ ਹੈ? 

ਉਨ੍ਹਾਂ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਮੁਗਲਾਂ ਦੀਆਂ ਇਸ ਖਿੱਤੇ ਵਿੱਚੋਂ ਜੜ੍ਹਾਂ ਪੁੱਟਣ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਹਿਮ ਸੀ, ਪਰ ਜਿਸ ਤਰ੍ਹਾਂ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦੀ ਜ਼ਿੱਦ ਕੀਤੀ ਜਾ ਰਹੀ ਹੈ ਉਸ ਤੋਂ ਸਾਫ ਜਾਹਿਰ ਹੈ ਕਿ ਇਹ ਖੇਡ ਸਰਕਾਰ ਵੱਲੋਂ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ 'ਤੇ ਖੇਡੀ ਜਾ ਰਹੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਵੀ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਵੀਰ ਬਾਲ ਦਿਵਸ ਨਾਮ ਕੌਮ ਨੂੰ ਪ੍ਰਵਾਨ ਨਾ ਹੁੰਦੀਆਂ ਵੀ ਕਾਲਕਾ ਕੇਂਦਰ ਸਰਕਾਰ ਦਾ ਮੋਹਰਾ ਬਣੇ ਹੋਏ ਹਨ।  ਉਨ੍ਹਾਂ ਕਾਲਕਾ ਨੂੰ ਸੁਆਲ ਕੀਤਾ ਕਿ ਕੀ ਉਸ ਦੀ ਇਹ ਹਰਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨਣ ਤੋਂ ਇਨਕਾਰੀ ਹੋਣਾ ਨਹੀਂ ਹੈ? 

ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ 'ਤੇ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ਵੀਰ ਬਾਲ ਦਿਵਸ ਦੀ ਥਾਂ 'ਤੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਨਾਮ ਸੁਝਾਇਆ ਗਿਆ ਹੈ ਅਤੇ ਇਸ ਸਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸਭਿਆਚਾਰਕ ਮੰਤਰਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਭੇਜਿਆ ਜਾ ਚੁੱਕਾ ਹੈ। ਪਰ ਫੇਰ ਵੀ ਸਰਕਾਰ ਵੱਲੋਂ ਨਾਮ ਨਾ ਬਦਲਣਾ ਅਤੇ ਦਿੱਲੀ ਕਮੇਟੀ ਪ੍ਰਧਾਨ ਕਾਲਕਾ ਵੱਲੋਂ ਸਰਕਾਰੀ ਸਮਾਗਮਾਂ ਦਾ ਹਿੱਸਾ ਬਣਨਾ ਕੌਮ ਲਈ ਦੁਖਦਾਈ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰਮੀਤ ਸਿੰਘ ਕਾਲਕਾ ਸਿੱਖ ਇਤਿਹਾਸ ਵਿਗਾੜਨ ਦੀਆਂ ਸਰਕਾਰੀ ਚਾਲਾਂ ਵਿੱਚ ਆਪਣੀ ਸ਼ਮੂਲੀਅਤ ਬਾਰੇ ਜਰੂਰ ਸਪਸ਼ਟ ਕਰਨ। ਉਨ੍ਹਾਂ ਦਿੱਲੀ ਕਮੇਟੀ ਦੇ ਬਾਕੀ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਵਿਚਾਰਧਾਰਾ ਦਾ ਘਾਣ ਨਾ ਹੋਣ ਦੇਣ। ਐਡਵੋਕੇਟ ਧਾਮੀ ਨੇ ਕਿਹਾ ਕਿ  ਸਿੱਖ ਕੌਮ ਆਪਣੇ ਇਤਿਹਾਸ ਦੀ ਮੌਲਿਕਤਾ ਅਤੇ ਮਹੱਤਤਾ ਨੂੰ ਕਦੇ ਵੀ ਘੱਟ ਨਹੀਂ ਹੋਣ ਦੇਵੇਗੀ ਅਤੇ ਆਪਣੇ ਇਤਿਹਾਸ ਦੀ ਭਾਵਨਾ ਅਨੁਸਾਰ ਹੀ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰੇਗੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ ‘ਚ 606 ਕਰਮਚਾਰੀਆਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਨੇ ਸੌਂਪੇ; ਭਰਤੀ ਲਈ ਬਣਾਇਆ ਖਾਸ ਕੈਡਰ, 17 ਹਜ਼ਾਰ ਨੌਕਰੀਆਂ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ 'ਚ ਮੱਚਿਆ ਹਾਹਾਕਾਰ, ਆਗੂਆਂ ਵਿਚਾਲੇ ਹੋਈ ਝੜਪ: ਮਸ਼ਹੂਰ ਨੇਤਾ ਦੀ ਲਾਹੀ ਪੱਗ: ਜਾਣੋ ਇੱਕ ਦੂਜੇ ਨੂੰ ਕਿਉਂ ਦਿੱਤੀ ਚੁਣੌਤੀ...?
ਪੰਜਾਬ ‘ਚ 606 ਕਰਮਚਾਰੀਆਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਨੇ ਸੌਂਪੇ; ਭਰਤੀ ਲਈ ਬਣਾਇਆ ਖਾਸ ਕੈਡਰ, 17 ਹਜ਼ਾਰ ਨੌਕਰੀਆਂ ਦਾ ਐਲਾਨ
ਪੰਜਾਬ ‘ਚ 606 ਕਰਮਚਾਰੀਆਂ ਨੂੰ ਮਿਲੇ ਨਿਯੁਕਤੀ ਪੱਤਰ, CM ਮਾਨ ਨੇ ਸੌਂਪੇ; ਭਰਤੀ ਲਈ ਬਣਾਇਆ ਖਾਸ ਕੈਡਰ, 17 ਹਜ਼ਾਰ ਨੌਕਰੀਆਂ ਦਾ ਐਲਾਨ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਮਾਮਲੇ ‘ਚ SIT ਜਾਂਚ ਤੇਜ਼, ਪੰਜਾਬ-ਚੰਡੀਗੜ੍ਹ 'ਚ 15 ਥਾਵਾਂ ‘ਤੇ ਦਬਿਸ਼, ਸਤਿੰਦਰ ਕੋਹਲੀ ਦੇ ਰਿਹਾਇਸ਼ ਦੀ ਤਲਾਸ਼ੀ, CP ਬੋਲੇ- ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ
ਗੋਲੀਆਂ ਦੇ ਨਾਲ ਦਹਿਲਿਆ ਮੋਗਾ, ਸ਼ਰੇਆਮ ਕੀਤਾ ਕਤਲ! ਕੰਮ ‘ਤੇ ਜਾਣ ਲਈ ਨਿਕਲੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਪਿੰਡ 'ਚ ਦਹਿਸ਼ਤ
ਪੰਜਾਬ ਚੋਣਾਂ 'ਚ ਕਾਂਗਰਸ ਦੇ 80 ਆਗੂਆਂ ਦੇ ਕੱਟੇ ਜਾਣਗੇ ਟਿਕਟ, ਪ੍ਰਧਾਨ ਵੜਿੰਗ ਨੇ ਕਿਹਾ- ਨਵੇਂ ਚਿਹਰਿਆਂ ਨੂੰ ਉਮੀਦਵਾਰ ਬਣਾਵਾਂਗੇ....

ਕੈਨੇਡਾ 'ਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ 'ਚ, ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਗੈਰਕਾਨੂੰਨੀ ਪ੍ਰਵਾਸੀ

10ਵੀਂ–12ਵੀਂ ਪਾਸ ਨੌਜਵਾਨਾਂ ਲਈ ਵੱਡਾ ਮੌਕਾ! ਆਧਾਰ ਸੁਪਰਵਾਈਜ਼ਰ ਅਤੇ ਓਪਰੇਟਰਾਂ ਦੀ ਨਿਕਲੀ ਭਰਤੀ, ਅਰਜ਼ੀਆਂ 31 ਜਨਵਰੀ ਤੱਕ...

Punjab Weather Today: ਪੰਜਾਬ 'ਚ ਠੰਡ ਦਾ ਕਹਿਰ! ਠੰਡੀਆਂ ਹਵਾਵਾਂ ਨਾਲ ਛਿੜੇਗਾ ਕਾਂਬਾ, ਅੱਜ ਤੋਂ ਤਿੰਨ ਦਿਨ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ

Embed widget