ਪੜਚੋਲ ਕਰੋ

SGPC ਨੇ ਸਿੱਖ ਲੜਕੀ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ,ਕਿਹਾ- ਦੋਸ਼ੀ ਪੁਲਿਸ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ, ਗ੍ਰਹਿ ਮੰਤਰੀ ਦੇਵੇ ਦਖ਼ਲ

ਉਨ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ, ਕਿਉਂਕਿ ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਦੇਸ਼ ਅੰਦਰ ਸਿੱਖਾਂ ਨਾਲ ਨਾ-ਇਨਸਾਫ਼ੀ ਵੱਧ ਰਹੀ ਹੈ

Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਓੜੀਸਾ ’ਚ ਭੁਵਨੇਸ਼ਵਰ ਦੇ ਇੱਕ ਪੁਲਿਸ ਥਾਣੇ ਵਿੱਚ ਸਿੱਖ ਫ਼ੌਜੀ ਅਫਸਰ ਦੀ ਲੜਕੀ ’ਤੇ ਕੀਤੇ ਗਏ ਹਮਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਰਕਾਰ ਪਾਸੋਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। 

ਐਡਵੋਕੇਟ ਧਾਮੀ ਨੇ ਕਿਹਾ ਕਿ ਦੇਸ਼ ਅੰਦਰ ਔਰਤਾਂ ਨਾਲ ਕਈ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਸਰਕਾਰਾਂ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀਆਂ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਰਾਹੀਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਦੇਸ਼ ਦੀ ਰੱਖਿਆ ਕਰਨ ਵਾਲੇ ਫ਼ੌਜੀ ਅਫ਼ਸਰ ਦੀ ਵਕੀਲ ਬੇਟੀ ਦਾ ਪਿੱਛਾ ਕਰ ਰਹੇ ਗਲਤ ਅਨਸਰਾਂ ਤੋਂ ਬਚਣ ਲਈ ਪੁਲਿਸ ਥਾਣੇ ਵਿਚ ਜਾਂਦੀ ਹੈ, ਪਰ ਪੁਲਿਸ ਦੇ ਮੁਲਾਜ਼ਮ ਹੀ ਉਸ ਨਾਲ ਬਦਸਲੂਕੀ ਕਰਦੇ ਹਨ, ਜੋ ਬਹੁਤ ਗੰਭੀਰ ਮਾਮਲਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਕੰਮ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨਾ ਹੁੰਦੀ ਹੈ, ਪਰੰਤੂ ਜਦੋਂ ਪੁਲਿਸ ਅਫ਼ਸਰ ਆਪਣੇ ਡਿਊਟੀ ਨਿਭਾਉਣ ਦੀ ਬਜਾਇ ਫ਼ਰਿਆਦ ਲੈ ਕੇ ਆਏ ਲੋਕਾਂ ਨੂੰ ਹੀ ਜਲੀਲ ਕਰਨ ਤਾਂ ਇਨਸਾਫ਼ ਕਿਥੋਂ ਮਿਲੇਗਾ। ਉਨ੍ਹਾਂ ਕਿਹਾ ਕਿ ਫ਼ੌਜੀ ਦੇਸ਼ ਦੀ ਰੱਖਿਆ ਲਈ ਬਾਰਡਰਾਂ ’ਤੇ ਡਿਊਟੀ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਜਿਹੀ ਘਟਨਾ ਵਾਪਰਨੀ ਸਰਕਾਰ ਲਈ ਹੋਰ ਵੀ ਨਮੋਸ਼ੀ ਵਾਲੀ ਗੱਲ ਹੈ। ਐਡਵੋਕੇਟ ਧਾਮੀ ਨੇ ਓੜੀਸਾ ਸਰਕਾਰ ਨੂੰ ਸਬੰਧਤ ਪੁਲਿਸ ਮੁਲਾਜ਼ਮਾਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਲਈ ਆਖਿਆ। 

ਉਨ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ, ਕਿਉਂਕਿ ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਦੇਸ਼ ਅੰਦਰ ਸਿੱਖਾਂ ਨਾਲ ਨਾ-ਇਨਸਾਫ਼ੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਗ੍ਰਹਿ ਮੰਤਰੀ ਸੂਬਾ ਸਰਕਾਰ ਨੂੰ ਵੀ ਨਿਰਦੇਸ਼ ਦੇਣ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ

ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?

ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 

Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ

ABP Premium

ਵੀਡੀਓਜ਼

ਹਿਜ਼ਬੁੱਲਾ ਚੀਫ ਹਸਨ ਨਸਰੱਲਾ ਮਾਰਿਆ ਗਿਆ, ਇਜ਼ਰਾਈਲ ਫੌਜ ਦਾ ਦਾਅਵਾਪ੍ਰੇਮ ਸਿੰਘ ਚੰਦੂਮਾਜਰਾ ਦੀ ਸਫਾਈ 'ਤੇ ਅਕਾਲੀ ਦਲ ਨੇ ਲਾਇਆ ਵੱਡਾ ਇਲਜ਼ਾਮDiljit Dosanjh ਦੀ ਖਾਲੜਾ ਫ਼ਿਲਮ ਦੇ ਪੱਖ ਚ ਆਈ SGPC ! | Abp SanjhaStubble Burning ਵਾਲੇ Farmers 'ਤੇ Action!Red Entry ਕਰਕੇ ਮਾਮਲੇ ਕੀਤੇ ਦਰਜ,1ਲੱਖ ਤੋਂ ਵੱਧ ਦਾ ਠੋਕਿਆ ਜੁਰਮਾਨਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 
Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ
Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ
Weather: ਅਗਲੇ ਤਿੰਨ ਦਿਨਾਂ ਤੱਕ ਕਿਵੇਂ ਦਾ ਰਹੇਗਾ ਮੌਸਮ? IMD ਨੇ ਕਰ ਦਿੱਤੀ ਤਾਜ਼ੀ ਭਵਿੱਖਬਾਣੀ

ਕੁਮਾਰੀ ਸ਼ੈਲਜਾ ਨੇ ਫਿਰ ਠੋਕਿਆ CM ਦੇ ਅਹੁਦੇ ਲਈ ਦਾਅਵਾ, 'ਹਰਿਆਣਾ 'ਚ ਬਣੇ ਦਲਿਤ ਮੁੱਖ ਮੰਤਰੀ'

Mohammed Shami: ਭਾਰਤੀ ਕ੍ਰਿਕੇਟ ਦਾ ਸ਼ਾਨਦਾਰ ਸਿਤਾਰਾ ਮੁਹੰਮਦ ਸ਼ਮੀ, ਇਸ ਕ੍ਰਿਕਟਰ ਦੀ ਮਿਹਨਤ ਤੇ ਸਾਦਗੀ ਤੋਂ ਨੌਜਵਾਨਾਂ ਨੂੰ ਲੈਣੀ ਚਾਹੀਦੀ ਪ੍ਰੇਰਣਾ

Virility Pill: ਭੁੱਲ ਕੇ ਵੀ ਨਾ ਖਾਓ ਮਰਦਾਨਗੀ ਵਧਾਉਣ ਵਾਲੀਆਂ ਗੋਲੀਆਂ, ਨੁਕਸਾਨ ਜਾਣ ਰਹਿ ਜਾਓਗੇ ਹੈਰਾਨ

Embed widget