Amritsar News: "ਧਮਾਕੇ ਹੋ ਰਹੇ ਨੇ ਪਰ ਖ਼ਤਮ ਨਹੀਂ ਹੋ ਰਿਹਾ VVIP ਕਲਚਰ ! ਕੇਜਰੀਵਾਲ ਦੀ ਸੇਵਾ 'ਚ ਲੱਗਿਆ ਅੰਮ੍ਰਿਤਸਰ ਦਾ ਪੂਰਾ ਪੁਲਿਸ ਵਿਭਾਗ"
ਕੱਲ੍ਹ ਹੀ ਅੰਮ੍ਰਿਤਸਰ ਦੇ ਇੱਕ ਮੰਦਰ 'ਤੇ ਗ੍ਰਨੇਡ ਸੁੱਟਿਆ ਗਿਆ ਤੇ ਧਮਾਕਾ ਕੀਤਾ ਗਿਆ। ਅੱਜ ਉਸੇ ਅੰਮ੍ਰਿਤਸਰ ਵਿੱਚ ਪੂਰਾ ਪੁਲਿਸ ਵਿਭਾਗ ਕੇਜਰੀਵਾਲ ਜੀ ਦੀ ਸੇਵਾ ਵਿੱਚ ਲੱਗਾ ਹੋਇਆ ਹੈ।
Punjab Police: ਅੰਮ੍ਰਿਤਸਰ ਦੇ ਖੰਡ ਵਾਲਾ ਇਲਾਕੇ ਵਿੱਚ ਬੀਤੀ ਰਾਤ ਇੱਕ ਮੰਦਰ ਦੇ ਕੋਲ ਹੋਏ ਧਮਾਕੇ ਦੇ ਕਾਰਨ ਇਲਾਕੇ ਵਿੱਚ ਡਰ ਅਤੇ ਤਣਾਅ ਵਾਲਾ ਮਾਹੌਲ ਹੈ। ਇਹ ਵਿਸਫੋਟਕ ਸਮੱਗਰੀ ਕਥਿਤ ਤੌਰ ’ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਮੰਦਰ ’ਤੇ ਸੁੱਟੀ ਗਈ। ਇਸ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧ ਰਹੀਆਂ ਹਨ ਤੇ ਇਸ ਦੌਰਾਨ ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਆਉਣ ਨਾਲ ਇਹ ਮਾਮਲਾ ਹੋਰ ਭਖ ਗਿਆ ਹੈ।
ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਉੱਤੇ ਅਰਵਿੰਦ ਕੇਜਰੀਵਾਲ ਦੇ ਕਾਫਲੇ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, ਕੱਲ੍ਹ ਹੀ ਅੰਮ੍ਰਿਤਸਰ ਦੇ ਇੱਕ ਮੰਦਰ 'ਤੇ ਗ੍ਰਨੇਡ ਸੁੱਟਿਆ ਗਿਆ ਤੇ ਧਮਾਕਾ ਕੀਤਾ ਗਿਆ। ਅੱਜ ਉਸੇ ਅੰਮ੍ਰਿਤਸਰ ਵਿੱਚ ਪੂਰਾ ਪੁਲਿਸ ਵਿਭਾਗ ਕੇਜਰੀਵਾਲ ਜੀ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਇੱਕ ਆਦਮੀ ਦੀ ਸੁਰੱਖਿਆ ਲਈ ਸੈਂਕੜੇ ਪੁਲਿਸ ਵਾਲੇ ਤਾਇਨਾਤ ਕੀਤੇ ਗਏ ਹਨ। ਕਾਨੂੰਨ ਵਿਵਸਥਾ ਦੀ ਸਥਿਤੀ ਮਾੜੀ ਹੈ, ਪਰ ਕੇਜਰੀਵਾਲ ਜੀ ਦਾ VVIP ਸੱਭਿਆਚਾਰ ਖਤਮ ਨਹੀਂ ਹੋ ਰਿਹਾ।
अमृतसर में कल ही एक मंदिर पर Grenade फेंककर धमाका किया गया..
— Swati Maliwal (@SwatiJaiHind) March 15, 2025
उसी अमृतसर में आज पूरा पुलिस महकमा केजरीवाल जी की सेवा में लगा है। सैंकड़ों पुलिसकर्मी एक आदमी की सुरक्षा में लगा दिये गये हैं। क़ानून व्यवस्था की हालत ख़राब है, लेकिन केजरीवाल जी का VVIP कल्चर ख़त्म ही नहीं हो रहा है। pic.twitter.com/UyRQ7JWfcb
ਕੇਜਰੀਵਾਲ ਪਹੁੰਚੇ ਅੰਮ੍ਰਿਤਸਰ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਦੀ 10 ਦਿਨਾਂ ਦੀ ਵਿਪਾਸਨਾ ਸਮਾਪਤ ਹੋ ਗਈ ਹੈ। ਇਸ ਤੋਂ ਬਾਅਦ ਉਹ ਇੱਥੋਂ ਸਿੱਧੇ ਅੰਮ੍ਰਿਤਸਰ ਪਹੁੰਚੇ। ਤਾਜ਼ਾ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਸਿੱਧੇ ਅੰਮ੍ਰਿਤਸਰ ਸਥਿਤ ਵਿਧਾਇਕ ਤੇ ਸਾਬਕਾ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਦੇ ਘਰ ਪਹੁੰਚੇ ਹਨ। ਉਹ ਇੱਥੇ ਕਿੰਨਾ ਸਮਾਂ ਰਹਿਣਗੇ, ਇਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਐਤਵਾਰ ਨੂੰ ਉਹ ਅੰਮ੍ਰਿਤਸਰ ਵਿੱਚ ਵਿਧਾਇਕਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਜਲਦੀ ਹੀ ਅੰਮ੍ਰਿਤਸਰ ਪਹੁੰਚਣ ਦੀ ਖ਼ਬਰ ਹੈ।
ਅੰਮ੍ਰਿਤਸਰ ਵਿੱਚ ਹੋਇਆ ਧਮਾਕਾ
ਜ਼ਿਕਰ ਕਰ ਦਈਏ ਕਿ ਇਹ ਘਟਨਾ 14 ਅਤੇ 15 ਮਾਰਚ ਦੀ ਦਰਮਿਆਨੀ ਰਾਤ ਦੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਦਿਖਾਈ ਦਿੱਤਾ ਹੈ ਕਿ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਮੰਦਰ ਦੀ ਇਮਾਰਤ ਤੇ ਕੋਈ ਚੀਜ਼ ਸੁੱਟੀ ਗਈ, ਜਿਸ ਤੋਂ ਬਾਅਦ ਵਿਸਫੋਟ ਹੁੰਦਾ ਹੈ। ਧਮਾਕੇ ਵੇਲੇ ਮੰਦਰ ਦਾ ਪੁਜਾਰੀ ਅਤੇ ਉਸ ਦਾ ਪਰਿਵਾਰ ਉਪਰਲੀ ਮੰਜ਼ਿਲ ’ਤੇ ਸਨ। ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਕਾਰਨ ਮੰਦਰ ਦੀ ਇੱਕ ਕੰਧ ਨੂੰ ਨੁਕਸਾਨ ਪੁੱਜਾ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ ਸਨ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਪਿਛਲੇ ਕੁਝ ਸਮੇਂ ਤੋਂ ਪੁਲੀਸ ਇਮਾਰਤਾਂ ਦੇ ਬਾਹਰ ਅਤੇ ਅੰਦਰ ਧਮਾਕੇ ਹੋਏ ਸਨ ਪਰ ਕਿਸੇ ਧਰਮ ਸਥਾਨ ਦੀ ਇਮਾਰਤ ਵਿੱਚ ਅਜਿਹਾ ਧਮਾਕਾ ਪਹਿਲੀ ਵਾਰ ਹੋਇਆ ਹੈ। ਸਥਾਨਕ ਲੋਕਾਂ ਨੇ ਆਖਿਆ ਕਿ ਇਹ ਕਾਰਵਾਈ ਆਪਸੀ ਭਾਈਚਾਰਕ ਸਾਂਝ ਵਿੱਚ ਤਰੇੜਾਂ ਪਾਉਣ ਵਾਲੀ ਹੈ। ਧਮਾਕੇ ਕਾਰਨ ਤੇਜ਼ ਆਵਾਜ਼ ਆਈ ਸੀ






















