ਪੜਚੋਲ ਕਰੋ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਇਹ ਅੰਗਰੇਜ਼ ਸਰਕਾਰ ਦੇ ਸਮੇਂ ਮਹੰਤਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਤੋਂ ਘੱਟ ਨਹੀਂ ਸੀ। ਉਨ੍ਹਾਂ ਆਖਿਆ ਕਿ ਕਦੇ ਕਾਂਗਰਸ ਜਮਾਤ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਕਰਦੀ ਸੀ, ਪਰ ਅੱਜ ਭਾਰਤੀ ਜਨਤਾ ਪਾਰਟੀ ਵੀ ਉਸ ਤੋਂ ਪਿੱਛੇ ਨਹੀਂ ਰਹੀ। ਕਾਂਗਰਸ ਦੀ ਤਰ੍ਹਾਂ ਇਸ ਦਾ ਖਾਮਿਆਜਾ ਭਾਜਪਾ ਨੂੰ ਵੀ ਭੁਗਤਣਾ ਪਵੇਗਾ।

ਚੰਡੀਗੜ੍ਹ: ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਵੱਲੋਂ ਬੀਤੇ ਦਿਨਾਂ ਅੰਦਰ ਗੁਰਦੁਆਰਿਆਂ ‘ਤੇ ਕੀਤੇ ਗਏ ਕਬਜ਼ਿਆਂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 3 ਮਾਰਚ 2023 ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦਾ ਉਚੇਚਾ ਇਜਲਾਸ ਸੱਦ ਲਿਆ ਹੈ।

ਇਹ ਫੈਸਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ 72 ਘੰਟਿਆਂ ਦੇ ਨੋਟਿਸ ‘ਤੇ ਇੱਕ ਨੁਕਾਤੀ ਏਜੰਡਾ ਵਿਚਾਰਨ ਲਈ ਹੋਈ ਇਕੱਤਰਤਾ ਵਿਚ ਕੀਤਾ ਗਿਆ। ਕਲਗੀਧਰ ਨਿਵਾਸ ਵਿਖੇ ਹੋਈ ਇਕੱਤਰਤਾ ਦੌਰਾਨ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਹਰਿਆਣਾ ਸਰਕਾਰ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਆਪਣੇ ਅਧੀਨ ਚਲਾਉਣ ਦੀ ਕਰੜੀ ਨਿੰਦਾ ਕਰਦਿਆਂ ਇਸ ਨੂੰ ਭਾਜਪਾ ਦਾ ਸਿੱਖ ਕੌਮ ‘ਤੇ ਵੱਡਾ ਹਮਲਾ ਕਰਾਰ ਦਿੱਤਾ ਗਿਆ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਆੜ ਹੇਠ ਹਰਿਆਣਾ ਦੀ ਸਰਕਾਰ ਨੇ ਸਿੱਖ ਗੁਰਧਾਮਾਂ ਨੂੰ ਆਪਣੇ ਕਬਜ਼ੇ ਹੇਠ ਲੈਣ ਦਾ ਘਿਨੌਣਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਐਡਹਾਕ ਕਮੇਟੀ ਨੂੰ ਧੱਕੇ ਨਾਲ ਗੁਰੂ ਘਰਾਂ ਦਾ ਪ੍ਰਬੰਧ ਦਵਾਉਣ ਲਈ ਮਰਯਾਦਾ ਦੀ ਘੋਰ ਉਲੰਘਣਾ ਕੀਤੀ ਗਈ ਅਤੇ ਪੁਲਿਸ ਕਰਮੀ ਜੋੜੇ ਪਾ ਕੇ ਗੁਰਦੁਆਰਾ ਪਰਕਰਮਾਂ ਅੰਦਰ ਦਾਖ਼ਲ ਹੋਏ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਅਤੇ ਐਡਹਾਕ ਕਮੇਟੀ ਦੀ ਇਸ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਵਿਰੁੱਧ ਭੁਗਤ ਰਹੀ ਹੈ। ਕੋਰਟ ਦੇ ਫੈਸਲੇ ‘ਚ ਸਪੱਸ਼ਟ ਹੈ ਕਿ ਹਰਿਆਣਾ ਕਮੇਟੀ ਕਾਰਜਸ਼ੀਲ ਕਰਨ ਲਈ ਚੋਣ ਕੀਤੀ ਜਾਵੇ ਅਤੇ ਚੁਣੇ ਜਾਣ ਵਾਲੇ ਮੈਂਬਰ ਅੰਮ੍ਰਿਤਧਾਰੀ ਹੋਣ, ਪਰ ਸਰਕਾਰ ਵੱਲੋਂ ਨਾਮਜ਼ਦ ਕਮੇਟੀ ਵਿਚ ਵੱਡੀ ਗਿਣਤੀ ਮੈਂਬਰ ਰਹਿਤ ਤੋਂ ਸੱਖਣੇ ਹਨ। ਇਸ ਤੋਂ ਇਲਾਵਾ ਨੋਟੀਫਿਕੇਸ਼ਨ ਰਾਹੀਂ ਕਮੇਟੀ ਚੁਣਨ ਦੀ ਪ੍ਰਕਿਰਿਆ ਵੀ ਗੈਰ-ਸੰਵਿਧਾਨਕ ਹੈ, ਕਿਉਂਕਿ ਇਹ 24 ਅਕਤੂਬਰ 2022 ਨੂੰ ਗਵਰਨਰ ਰਾਹੀਂ ਆਰਡੀਨੈਂਸ ਜਾਰੀ ਕਰਵਾ ਕੇ ਗੁਰੂ ਘਰ ਦੇ ਪ੍ਰਬੰਧ ‘ਤੇ ਸਰਕਾਰੀ ਕਬਜ਼ੇ ਦਾ ਰਾਹ ਬਣਾਇਆ ਗਿਆ ਹੈ।

ਸ਼੍ਰੋਮਣੀ ਕਮੇਟੀ ਨੇ ਇਸ ਸਬੰਧ ਵਿਚ ਇਕ ਪੰਜ ਮੈਂਬਰੀ ਕਮੇਟੀ ਸਥਾਪਤ ਕੀਤੀ ਸੀ, ਜਿਸ ਦੀ ਰਿਪੋਰਟ ਅੱਜ ਦੀ ਅੰਤ੍ਰਿੰਗ ਕਮੇਟੀ ਵਿਚ ਵਿਚਾਰੀ ਗਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਵਿਚ ਸਪੱਸ਼ਟ ਹੋਇਆ ਹੈ ਕਿ ਹਰਿਆਣਾ ਐਡਹਾਕ ਕਮੇਟੀ ਨੇ ਸਰਕਾਰ ਦੀ ਸਪ੍ਰਸਤੀ ਹੇਠ ਗੁਰੂ ਘਰਾਂ ਵਿਚ ਧੱਕੇਸ਼ਾਹੀ ਕੀਤੀ ਹੈ। ਹਰਿਆਣਾ ‘ਚ ਬਣੀ ਸਰਕਾਰੀ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਮੈਂਬਰ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਹਥਿਆਰਬੰਦ ਬੰਦੇ ਗੁਰੂ ਘਰ ਵਿਚ ਜਬਰੀ ਦਾਖ਼ਲ ਹੋਏ ਅਤੇ ਗੁਰ-ਮਰਯਾਦਾ ਦੀ ਪ੍ਰਵਾਹ ਕੀਤੇ ਬਿਨਾਂ ਗੋਲਕਾਂ ਦੇ ਜਿੰਦਰੇ ਤੋੜ ਕੇ ਆਪਣੇ ਲਗਾ ਦਿੱਤੇ ਗਏ। ਪੁਲਿਸ ਪ੍ਰਸ਼ਾਸਨ ਨੇ ਵੀ ਸੰਗਤਾਂ ਦੇ ਸਤਿਕਾਰ ਨੂੰ ਸੱਟ ਮਾਰਦਿਆਂ ਮਰਯਾਦਾ ਨੂੰ ਤਾਰ-ਤਾਰ ਕੀਤਾ।

ਧਾਮੀ ਨੇ ਕਿਹਾ ਕਿ ਇਹ ਅੰਗਰੇਜ਼ ਸਰਕਾਰ ਦੇ ਸਮੇਂ ਮਹੰਤਾਂ ਵੱਲੋਂ ਕੀਤੀ ਜਾਂਦੀ ਧੱਕੇਸ਼ਾਹੀ ਤੋਂ ਘੱਟ ਨਹੀਂ ਸੀ। ਉਨ੍ਹਾਂ ਆਖਿਆ ਕਿ ਕਦੇ ਕਾਂਗਰਸ ਜਮਾਤ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਕਰਦੀ ਸੀ, ਪਰ ਅੱਜ ਭਾਰਤੀ ਜਨਤਾ ਪਾਰਟੀ ਵੀ ਉਸ ਤੋਂ ਪਿੱਛੇ ਨਹੀਂ ਰਹੀ। ਕਾਂਗਰਸ ਦੀ ਤਰ੍ਹਾਂ ਇਸ ਦਾ ਖਾਮਿਆਜਾ ਭਾਜਪਾ ਨੂੰ ਵੀ ਭੁਗਤਣਾ ਪਵੇਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੰਤ੍ਰਿੰਗ ਕਮੇਟੀ ਨੇ ਸਿੱਖਾਂ ਦੇ ਸ਼ਕਤੀ ਸੋਮੇ ਗੁਰਦੁਆਰਾ ਸਾਹਿਬਾਨ ਦੀ ਮਾਣ-ਮਰਯਾਦਾ ਦੇ ਉਲੰਘਣ ਦੀ ਕਰੜੀ ਅਲੋਚਨਾ ਕਰਦਿਆਂ ਇਸ ਸਬੰਧ ਵਿਚ ਅਗਲੀ ਰੂਪਰੇਖਾ ਉਲੀਕਣ ਲਈ ਸਮੂਹ ਮੈਂਬਰਾਂ ਦੀ ਜਨਰਲ ਇਕੱਤਰਤਾ ਸੱਦਣ ਦਾ ਫੈਸਲਾ ਕੀਤਾ ਹੈ। ਇਜਲਾਸ ਦੌਰਾਨ ਆਏ ਸੁਝਾਵਾਂ ਅਨੁਸਾਰ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ
Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ
Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ
Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ
ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ
ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ
ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...
ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ
Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ
Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ
Punjab Vidhan Sabha ਦੇ ਸਪੈਸ਼ਲ ਸੈਸ਼ਨ ਦਾ ਐਲਾਨ, ਜਨਵਰੀ 'ਚ ਲਿਆਂਦਾ ਜਾਵੇਗਾ ਆਹ ਬਿੱਲ
ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ
ਲੁਧਿਆਣਾ 'ਚ AAP ਦੀ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ! ਗੋਲੀਬਾਰੀ ਤੋਂ ਬਾਅਦ ਕਾਂਗਰਸੀਆਂ 'ਤੇ FIR, ਕੀ ਹੈ ਪੂਰਾ ਮਾਮਲਾ
ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...
ਪੰਜਾਬ ਦੇ ਸਕੂਲਾਂ ਨੂੰ ਮਿਡ-ਡੇਅ-ਮੀਲ ਨੂੰ ਲੈਕੇ ਸਖ਼ਤ ਫੁਰਮਾਨ ਜਾਰੀ, ਨਹੀਂ ਕੀਤਾ ਆਹ ਕੰਮ ਤਾਂ...
ਲੁਧਿਆਣਾ 'ਚ ਗੈਂਗਸਟਰ ਅੰਮ੍ਰਿਤ ਦਾਲਮ ਦਾ ਗੁਰਗਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਗੈਂਗਸਟਰ ਅੰਮ੍ਰਿਤ ਦਾਲਮ ਦਾ ਗੁਰਗਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਸੋਗ 'ਚ ਖੇਲ ਜਗਤ, ਜਹਾਜ਼ ਹਾਦਸੇ 'ਚ ਇਸ ਦਿੱਗਜ ਖਿਡਾਰੀ ਦੀ ਪੂਰੇ ਪਰਿਵਾਰ ਸਣੇ ਹੋਈ ਮੌਤ
ਸੋਗ 'ਚ ਖੇਲ ਜਗਤ, ਜਹਾਜ਼ ਹਾਦਸੇ 'ਚ ਇਸ ਦਿੱਗਜ ਖਿਡਾਰੀ ਦੀ ਪੂਰੇ ਪਰਿਵਾਰ ਸਣੇ ਹੋਈ ਮੌਤ
ਅੱਧੀ ਰਾਤ ਨੂੰ ਹੋਟਲ 'ਚ ਪੈ ਗਿਆ ਛਾਪਾ, ਤਾਂ ਮੱਚ ਗਿਆ ਹੜਕੰਪ, ਫੜੇ ਗਏ ਮੁੰਡੇ-ਕੁੜੀਆਂ
ਅੱਧੀ ਰਾਤ ਨੂੰ ਹੋਟਲ 'ਚ ਪੈ ਗਿਆ ਛਾਪਾ, ਤਾਂ ਮੱਚ ਗਿਆ ਹੜਕੰਪ, ਫੜੇ ਗਏ ਮੁੰਡੇ-ਕੁੜੀਆਂ
ਪੰਜਾਬ ਦੇ ਇਲਾਕਿਆਂ 'ਚ ਸੰਘਣੀ ਧੁੰਦ ਦਾ Alert, ਪੈ ਸਕਦਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ ਦੇ ਇਲਾਕਿਆਂ 'ਚ ਸੰਘਣੀ ਧੁੰਦ ਦਾ Alert, ਪੈ ਸਕਦਾ ਭਾਰੀ ਮੀਂਹ; ਜਾਣੋ ਮੌਸਮ ਦਾ ਹਾਲ
Embed widget