Amritsar News: ਜੋ ਗੁਰੂ ਸਾਹਿਬ ਵੱਲੋਂ ਬਖਸ਼ੀ ਦਸਤਾਰ ਦੀ ਇੱਜ਼ਤ ਨਹੀਂ ਕਰਦਾ ਤੇ ਜੋ ਸ਼ਰਾਬ ਨਾਲ ਰੱਜ ਗੁਰੂ ਘਰ ਜਾ ਸਕਦਾ, ਕੀ ਉਹ ਪੰਜਾਬ ਦਾ ਹਮਦਰਦੀ ਹੋ ਸਕਦਾ, ਮਜੀਠੀਆ ਦਾ ਸੀਐਮ ਮਾਨ 'ਤੇ ਤਿੱਖਾ ਹਮਲਾ
Amritsar News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸ਼ਬਦੀ ਜੰਗ ਸਿਖਰਾਂ ਉੱਪਰ ਪਹੁੰਚ ਗਈ ਹੈ। ਸੀਐਮ ਭਗਵੰਤ ਮਾਨ ਵੱਲੋਂ ਅਰਬੀ ਘੋੜਿਆਂ ਦੇ ਗਾਇਬ ਹੋਣ ਦਾ ਕਿੱਸਾ...
Amritsar News: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸ਼ਬਦੀ ਜੰਗ ਸਿਖਰਾਂ ਉੱਪਰ ਪਹੁੰਚ ਗਈ ਹੈ। ਸੀਐਮ ਭਗਵੰਤ ਮਾਨ ਵੱਲੋਂ ਅਰਬੀ ਘੋੜਿਆਂ ਦੇ ਗਾਇਬ ਹੋਣ ਦਾ ਕਿੱਸਾ ਸੁਣਾਉਣ ਮਗਰੋਂ ਮਜੀਠੀਆ ਜਵਾਬੀ ਹਮਲੇ ਦਾਗ ਰਹੇ ਹਨ। ਹੁਣ ਮਜੀਠੀਆ ਨੇ ਇੱਕ ਪੁਰਾਣੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਜਿਹੜਾ ਗੁਰੂ ਸਾਹਿਬ ਵੱਲੋਂ ਬਖਸ਼ੀ ਦਸਤਾਰ ਦੀ ਇੱਜ਼ਤ ਨਹੀਂ ਕਰਦਾ, ਜਿਹੜਾ ਮਾਂ ਦੀ ਝੂਠੀ ਸੌਂਹ ਖਾ ਸਕਦਾ ਤੇ ਜੋ ਸ਼ਰਾਬ ਨਾਲ ਰੱਜ ਗੁਰੂ ਘਰ ਜਾ ਸਕਦਾ, ਕੀ ਉਹ ਪੰਜਾਬ ਦਾ ਹਮਦਰਦੀ ਹੋ ਸਕਦਾ।
ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਟਵੀਟ ਕਰਦਿਆ ਕਿਹਾ...
👉ਜਿਹੜਾ ਗੁਰੂ ਸਾਹਿਬ ਵੱਲੋਂ ਬਖਸ਼ੀ ਦਸਤਾਰ ਦੀ ਇੱਜ਼ਤ ਨਹੀਂ ਕਰਦਾ❗️
👉ਜਿਹੜਾ ਮਾਂ ਦੀ ਝੂਠੀ ਸੌਂਹ ਖਾ ਸਕਦਾ❗️
👉ਜੋ ਸ਼ਰਾਬ ਨਾਲ ਰੱਜ ਗੁਰੂ ਘਰ ਜਾ ਸਕਦਾ ❗️
👉ਜੋ ਆਪਣੀ ਧੀ ਦਾ ਪੱਲਾ ਫੜਾਉਣ ਦੀ ਬਜਾਏ ਆਪਣੀ ਧੀ ਦੀ ਹਾਣ ਦੀ ਉਮਰ ਦੀ ਕੁੜੀ ਨਾਲ ਵਿਆਹ ਕਰਾ ਸਕਦਾ❗️
👉ਜੋ ਸਾਨੂੰ ਬਦਨਾਮ ਕਰਨ ਦੇ ਚੱਕਰ ਚ ਝੂਠੀ ਕਹਾਣੀ ਬਣਾ ਸਾਰੀ ਸਿੱਖ ਕੌਮ ਤੇ ਸਰਦਾਰਾਂ ਨੂੰ ਚੋਰ ਬਣਾ ਸਕਦਾ ❗️
👉Sikh ਨੌਜਵਾਨਾਂ ਤੇ NSA ਲਗਵਾ ਸਕਦਾ ❗️
👉ਕੀ ਉਹ ਪੰਜਾਬ ਦਾ ਹਮਦਰਦੀ ਹੋ ਸਕਦਾ ❓
👉ਕੀ ਉਹ ਕਿਸੇ ਧੀਆਂ , ਭੈਣਾਂ ਦੀ ਇੱਜ਼ਤ ਕਰ ਸਕਦਾ ❓
ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਾਲੇ ਮੁੜ ਸ਼ੁਰੂ ਹੋਈ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ ਤੇ ਦੋਵਾਂ ਧਿਰਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਦੂਸ਼ਨਬਾਜ਼ੀ ਦਾ ਸਿਲਸਿਲਾ ਜਾਰੀ ਹੈ। ਮਜੀਠੀਆ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਜੀਠੀਆ ਪਰਿਵਾਰ ਨੂੰ ਬਦਨਾਮ ਕਰਨ ਲਈ ਪੱਬਾਂ ਭਾਰ ਹੋ ਗਏ ਹਨ ਤੇ ਦੋਸ਼ ਲਾਇਆ ਕਿ ਇਸ ਬੁਖਲਾਹਟ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੁੱਚੀ ਸਿੱਖ ਕੌਮ ਦਾ ਅਪਮਾਨ ਕੀਤਾ ਹੈ।
ਜਿਹੜਾ ਮਾਂ ਦੀ ਝੂਠੀ ਸੌਂਹ ਖਾ ਸਕਦਾ ❗️
— Bikram Singh Majithia (@bsmajithia) December 3, 2023
ਗੁਰੂ ਘਰ ਦਾਰੂ ਪੀ ਕੇ ਜਾ ਸਕਦਾ ❗️
ਉਸ ਤੋਂ ਘਟੀਆ ਬੰਦਾ ਕੀ ਹੋ ਸਕਦਾ ? @BhagwantMann pic.twitter.com/ICZhnFFQwt
ਅਕਾਲੀ ਆਗੂ ਨੇ ਇਹ ਗੱਲਾਂ ਮੁੱਖ ਮੰਤਰੀ ਵੱਲੋਂ ਲੰਘੇ ਦਿਨ ਮਜੀਠੀਆ ਪਰਿਵਾਰ ਪ੍ਰਤੀ ਕੀਤੀ ਟਿੱਪਣੀ ਦੇ ਜਵਾਬ ’ਚ ਆਖੀਆਂ। ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਪਰਿਵਾਰ ਦੀ ਨਿਹੰਗ ਸਿੰਘਾਂ ਦੇ ਇਕ ਜੱਥੇ ਨਾਲ ਕਥਿਤ ਨੇੜਤਾ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ’ਚ ਗੁਰਦੁਆਰਾ ਅਕਾਲ ਬੁੰਗਾ ’ਚ ਹਮਲਾ ਹੋਇਆ ਤੇ ਉਸ ਦਾ ਖੁਲਾਸਾ ਹੋਣ ਮਗਰੋਂ ਉਹ ਬੁਖਲਾ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਮੁੱਖ ਮੰਤਰੀ ਮਜੀਠੀਆ ਪਰਿਵਾਰ ਦੀ ਬਦਨਾਮੀ ਕਰਨ ਦੇ ਚੱਕਰ ਵਿੱਚ ਸਮੁੱਚੀ ਸਿੱਖ ਕੌਮ ਦੀ ਬਦਨਾਮੀ ਕਰ ਰਹੇ ਹਨ, ਜੋ ਨਹੀਂ ਕਰਨੀ ਚਾਹੀਦੀ।
ਅਰਬੀ ਘੋੜਿਆਂ ਸਬੰਧੀ ਟਿੱਪਣੀ ਬਾਰੇ ਮਜੀਠੀਆ ਨੇ ਕਿਹਾ ਕਿ ਮੇਰਠ ’ਚ ਲੰਬੇ ਸਮੇਂ ਤੱਕ ਸਿੱਖ ਰੈਜਮੈਂਟ ਦਾ ਕੇਂਦਰ ਰਿਹਾ ਹੈ ਤੇ ਉਥੇ ਸਿੱਖਾਂ ਦਾ ਬਹੁਤ ਆਦਰ ਸਤਿਕਾਰ ਹੈ। ਇਸ ਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਮੇਰਠ ਦੇ ਲੋਕਾਂ ਨੇ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ ਸੀ। ਮਜੀਠੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦਾਦਾ ਸੁਰਜੀਤ ਸਿੰਘ ਮਜੀਠੀਆ 1952 ਤੋਂ 1962 ਤੱਕ ਡਿਪਟੀ ਰੱਖਿਆ ਮੰਤਰੀ ਰਹੇ ਤੇ ਉਨ੍ਹਾਂ ਨੂੰ ਕਦੇ ਵੀ ਅਸਤੀਫ਼ਾ ਦੇਣ ਵਾਸਤੇ ਮਜਬੂਰ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਹੈ।